ਅੰਮ੍ਰਿਤਸਰ, 1 ਜੁਲਾਈ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਕੋਮਲ ਮਿੱਤਲ ਵਲੋਂ ਸਿਹਤ ਵਿਭਾਗ ਦੇ 41 ਦਰਜ਼ਾ-4 ਕਰਮਚਾਰੀਆਂ ਨੂੰ
ਉਹਨਾਂ ਦਾ ਪਰਖਕਾਲ ਤੋਂ ਬਾਅਦ ਉਹਨਾਂ ਦੇ ਸੇਵਾਕਾਲ ਦੀ ਕਨਫਰਮੇਸ਼ਨ ਸਬੰਧੀ ਆਰਡਰ ਸੌਂਪੇ ਗਏ।ਇਹ ਦਰਜ਼ਾ-4 ਕਰਮਚਾਰੀ ਜਿਨ੍ਹਾ ਦੀ ਨਿਯੁੱਕਤੀ ਸਾਲ-2012 ਵਿਚ ਹੋਈ ਸੀ।ਪਰ ਇਹਨਾਂ ਨੂੰ ਅਜੇ ਤੱਕ ਕਨਫਰਮ ਨਹੀਂ ਸੀ ਕੀਤਾ ਗਿਆ ਅਤੇ ਇਹ ਕਰਮਚਾਰੀ ਇਸ ਸਬੰਧੀ ਮੇਅਰ ਕਰਮਜੀਤ ਸਿੰਘ ਨੂੰ ਮਿਲੇ ਸਨ।ਜਿਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਸਨ ਕਿ ਉਕਤ ਕਰਮਚਾਰੀਆਂ ਦੀ ਸੇਵਾਕਾਲ ਦੇ ਕਨਫਰਮੇਸ਼ਨ ਦਾ ਕੇਸ ਪਹਿਲ ਦੇ ਅਧਾਰ ‘ਤੇ ਵਿਚਾਰਦੇ ਹੋਏ ਤੁਰੰਤ ਲੋੜੀਂਦੇ ਹੁਕਮ ਜਾਰੀ ਕੀਤੇ ਜਾਣ।ਇਸੇ ਦੌਰਾਨ ਦਰਜ਼ਾ-4 ਕਰਮਚਾਰੀਆਂ ਨੇ ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਕੋਮਲ ਮਿੱਤਲ ਦਾ ਧੰਨਵਾਦ ਕੀਤਾ ।
ਮੇਅਰ ਕਰਮਜੀਤ ਸਿੰਘ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਇਹਨਾਂ ਕਰਮਚਾਰੀਆਂ ਦੇ ਸੇਵਾਕਾਲ ਨੂੰ ਕਨਫਰਮ ਨਹੀਂ ਸੀ ਕੀਤਾ ਗਿਆ।ਜਿਸ ਕਰਕੇ ਇਹਨਾਂ ਕਰਮਚਾਰੀਆਂ ਨੂੰ ਕਾਫੀ ਵਿੱਤੀ ਨੁਕਸਾਨ ਹੋ ਰਿਹਾ ਸੀ।ਉਹਨਾਂ ਕਿਹਾ ਕਿ ਹੁਣ ਇਹਨਾਂ ਸਫਾਈ ਸੇਵਕਾਂ ਨੂੰ ਸਾਲ 2012 ਤੋਂ ਬਾਅਦ ਕਨਫਰਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।ਇਹਨਾਂ ਕਰਮਚਾਰੀਆਂ ਦਾ ਜਿਨ੍ਹਾਂ ਵੀ ਵਿੱਤੀ ਬਕਾਇਆ ਬਣਦਾ ਹੋਵੇਗਾ, ਉਹ ਵੀ ਬਕਾਇਦਾ ਦਿੱਤਾ ਜਾਵੇਗਾ।ਮੇਅਰ ਨੇ ਕਿਹਾ ਕਿ ਇਹਨਾਂ 41 ਸਫਾਈ ਕਰਮਚਾਰੀਆਂ ਦੀ ਕੰਨਫਰਮੇਸ਼ਨ ਦੇ ਕੇਸ ਤੋਂ ਇਲਾਵਾ ਉਹਨਾਂ ਦੇ ਧਿਆਨ ਵਿਚ ਡੌਂਕੀ ਬੈਚੀਜ਼ ਵਿਅਕਤੀਆਂ ਦਾ ਵੀ ਕੇਸ ਧਿਆਨ ਲਿਆਂਦਾ ਗਿਆ ਹੈ।ਜਿਨ੍ਹਾਂ ਨੂੰ ਕਾਫੀ ਦੇਰ ਤੋਂ ਸਿਰਫ਼ 2800 ਰੁਪਏ ਮਹੀਨਾ ਹੀ ਭੱਤਾ ਮਿਲਦਾ ਸੀ ਹੁਣ ਇਹਨਾਂ ਕਰਮਚਾਰੀਆਂ ਨੂੰ ਵੀ ਡੀ.ਸੀ.ਰੇਟ ਦਿੱਤੇ ਜਾਣਗੇ।ਇਸ ਤੋਂ ਇਲਾਵਾ ਮੁਹੱਲਾ ਸੁਧਾਰ ਕਮੇਟੀਆਂ ਰਾਂਹੀਂ ਰੱਖੇ ਗਏ ਸਟਰੀਟ ਲਾਈਟ ਪਟੋਰਲਰਾਂ ਅਤੇ ਸੀਵਰਮੈਨਾਂ ਨੂੰ ਵੀ ਪੱਕਿਆਂ ਕਰਨ ਦਾ ਕੇਸ ਵਿਚਾਰ ਅਧੀਨ ਹੈ।ਨਗਰ ਨਿਗਮ ਵਲੋਂ ਮ੍ਰਿਤਕ ਕਰਮਚਾਰੀਆਂ ਦੇ 150 ਦੇ ਲਗਭਗ ਵਾਰਸਾਂ ਨੂੰ ਵੀ ਤਰਸ ਦੇ ਆਧਾਰ ‘ਤੇ ਨੌਕਰੀਆਂ ਦਿੱਤੀਆਂ ਗਈਆ ਹਨ।ਮੇਅਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਨ ਦਾ ਟੀਚਾ ਹੈ, ਜਿਸ ਤਹਿਤ ਨਗਰ ਨਿਗਮ ਵਲੋਂ ਸਾਢੇ ਤਿੰਨ ਸਾਲਾਂ ਵਿਚ 700 ਤੋਂ ਵੱਧ ਵਿਅਕਤੀਆਂ ਨੂੰ ਰੋਜ਼ਗਾਰ ਦਿੱਤਾ ਗਿਆ ਹੈ।ਆਉਣ ਵਾਲੇ ਸਮੇਂ ਵਿਚ ਅਜਿਹੇ ਹੋਰ ਵੀ ਉਪਰਾਲੇ ਕਰਦੇ ਹੋਏ ਬਾਕੀ ਰਹਿੰਦੇ ਕਰਮਚਾਰੀ ਵੀ ਪੱਕੇ ਕੀਤੇ ਜਾਣਗੇ ਅਤੇ ਵੱਧ ਤੋਂ ਵੱਧ ਰੋਜ਼ਗਾਰ ਦੇਣ ਲਈ ਉਪਰਾਲੇ ਕੀਤੇ ਜਾਣਗੇ।
ਇਸ ਮੌਕੇੇ ਸਿਹਤ ਅਫ਼ਸਰ ਡਾ: ਯੋਗੇਸ਼ ਅਰੋੜਾ, ਚੀਫ਼ ਸੈਨੇਟਰੀ ਇੰਸਪੈਕਟਰ ਮਲਕੀਅਤ ਸਿੰਘ, ਸੁਪਰਡੈਂਟ ਰਜਿੰਦਰ ਸ਼ਰਮਾ, ਸੈਨੇਟਰੀ ਇੰਸਪੈਕਟਰ ਵਿਜੈ ਸ਼ਰਮਾ ਅਤੇ ਅਧਿਕਾਰੀ ਤੇ ਕਰਮਚਾਰੀ ਮੌਜ਼ੂਦ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media