Monday, April 6, 2026

ਕਰੋਨਾ ਤੋਂ ਬਚਾਓ ਲਈ ਜਿਲ੍ਹਾ ਪਠਾਨਕੋਟ ਵਿੱਚ ਮੈਗਾ ਵੈਕਸੀਨੇਸ਼ਨ ਕੈਂਪ 3 ਜੁਲਾਈ ਨੂੰ -ਡਿਪਟੀ ਕਮਿਸ਼ਨਰ

18 ਸਾਲ ਤੋਂ ਜਿਆਦਾ ਉਮਰ ਦਾ ਕੋਈ ਵੀ ਵਿਅਕਤੀ ਕਰਵਾ ਸਕਦਾ ਹੈ ਟੀਕਾਕਰਨ

ਪਠਾਨਕੋਟ, 2 ਜੁਲਾਈ (ਪੰਜਾਬ ਪੋਸਟ ਬਿਊਰੋ) – ਕਰੋਨਾ ਮਹਾਂਮਾਰੀ ‘ਤੇ ਜਿੱਤ ਪਾਉਣ ਲਈ ਜਿਲ੍ਹਾ ਪਠਾਨਕੋਟ ਵਿੱਚ 3 ਜੁਲਾਈ ਨੂੰ ਸ਼ਹਿਰੀ ਅਤੇ ਗ੍ਰਾਮੀਣ ਪੱਧਰ ‘ਤੇ ਮੈਗਾ ਵੈਕਸੀਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ।ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਕਰੋਨਾ ਮਹਾਂਮਾਰੀ ਤੋਂ ਬਚਾਓ ਲਈ 3 ਜੁਲਾਈ ਨੂੰ ਜਿਲ੍ਹਾ ਪਠਾਨਕੋਟ ਵਿੱਚ ਲਗਾਏ ਜਾ ਰਹੇ ਮੈਗਾ ਵੈਕਸੀਨੇਸ਼ਨ ਕੈਂਪ ਪ੍ਰੋਗਰਾਮ ਦੇ ਲਈ ਇੱਕ ਆਨਲਾਈਨ ਰੀਵਿਊ ਮੀਟਿੰਗ ਕੀਤੀ।
                ਉਨ੍ਹਾਂ ਦੱਸਿਆ ਕਿ ਕਰੀਬ 5 ਲੱਖ ਵੈਕਸ਼ੀਨ ਡੋਜ ਜਿਲ੍ਹਾ ਪਠਾਨਕੋਟ ਨੂੰ ਹੋਰ ਮਿਲੇਗਾ।ਇਸ ਤੋਂ ਪਹਿਲਾ ਵਿਭਾਗ ਵੱਲੋਂ ਇੱਕ ਦਿਨ ਲਈ 15000 ਹਜਾਰ ਕਰੋਨਾ ਵੈਕਸੀਨ ਡੋਜ਼ ਦਾ ਟੀਚਾ ਮਿਲਿਆ ਹੈ, ਜੋ ਮੈਗਾ ਵੈਕਸੀਨੇਸ਼ਨ ਕੈਂਪ ਲਗਾ ਕੇ ਪੂਰਾ ਕੀਤਾ ਜਾਣਾ ਹੈ।ਇਨ੍ਹਾਂ ਕੈਂਪਾਂ ਦੋਰਾਨ 18 ਸਾਲ ਦੀ ਉਮਰ ਤੋਂ ਜਿਆਦਾ ਕੋਈ ਵੀ ਵਿਅਕਤੀ ਕਰੋਨਾ ਵੈਕਸੀਨ ਲਗਵਾ ਸਕਦਾ ਹੈ।ਜਿਨ੍ਹਾਂ ਲੋਕਾਂ ਨੂੰ ਵੈਕਸੀਨ ਦੀ ਦੂਸਰੀ ਡੋਜ਼ ਲੱਗਣੀ ਹੈ ਉਹ ਵੀ ਕੈਂਪ ਦੋਰਾਨ ਵੈਕਸੀਨ ਲਗਵਾ ਸਕਦੇ ਹਨ।ਉਨ੍ਹਾਂ ਕਿਹਾ ਕਿ ਅਸੀਂ ਸਾਰਿਆਂ ਨੇ ਸਹਿਯੋਗ ਨਾਲ ਇਹ ਟੀਚਾ ਇੱਕ ਦਿਨ ਵਿੱਚ ਹੀ ਪੂਰਾ ਕਰਨਾ ਹੈ।
                    ਇਸ ਸਬੰਧ ਵਿੱਚ ਮੀਟਿੰਗ ਦੋਰਾਨ ਵੱਖ-ਵੱਖ ਵਿਭਾਗੀ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ।ਉਨ੍ਹਾਂ ਕਿਹਾ ਕਿ ਪੰਚਾਇਤ ਵਿਭਾਗ ਅਤੇ ਆਂਗਣਬਾੜੀ ਵਰਕਰ ਵੀ ਲੋਕਾਂ ਤੱਕ ਇਹ ਸੰਦੇਸ਼ ਘਰ-ਘਰ ਤੱਕ ਲੈ ਕੇ ਜਾਣਗੇ ਅਤੇ ਲੋਕਾਂ ਨੂੰ ਜਾਗਰੂਕ ਕਰਨਗੇ ਕਿ ਇਸ ਮੈਗਾ ਵੈਕਸੀਨੇਸ਼ਨ ਕੈਂਪ ਦੋਰਾਨ ਕਰੋਨਾ ਮਹਾਂਮਾਰੀ ਤੋਂ ਬਚਾਓ ਲਈ ਟੀਕਾਕਰਨ ਕਰਵਾਓ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …