Saturday, May 30, 2026

ਬਿਜਲੀ ਸਪਲਾਈ ਨਾ ਮਿਲਣ ਕਾਰਨ, ਚਾਰ ਪਿੰਡਾਂ ਦੇ ਕਿਸਾਨਾਂ ਵਲੋਂ ਖੰਨਾ-ਨਵਾਂ ਸ਼ਹਿਰ ਰੋਡ ਜਾਮ

ਸਮਰਾਲਾ, 2 ਜੁਲਾਈ (ਇੰਦਰਜੀਤ ਸਿੰਘ ਕੰਗ) – 10 ਜੂਨ ਤੋਂ ਪੰਜਾਬ ਭਰ ਵਿੱਚ ਝੋਨੇ ਦੀ ਲੁਆਈ ਸ਼ੁਰੂ ਹੋ ਚੁੱਕੀ ਹੈ।ਹੁਣ ਤੱਕ ਕਰੀਬ 80 ਪ੍ਰਤੀਸ਼ਤ ਝੋਨਾ ਲੱਗ ਚੁੱਕਾ ਹੈ। ਪੰਜਾਬ ਸਰਕਾਰ ਜੋ ਪਿਛਲੇ ਸਾਲਾਂ ਤੋਂ ਬਿਜਲੀ ਸਰਪਲੱਸ ਹੋਣ ਦੇ ਦਗਮਜ਼ੇ ਮਾਰ ਰਹੀ ਹੈ ਅਤੇ ਕਿਸਾਨਾਂ ਨੂੰ ਖੇਤੀ ਸੈਕਟਰ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਲਈ ਦਾਅਵਾ ਕੀਤਾ ਜਾਂਦਾ ਹੈ।ਦਾਅਵਿਆਂ ਦੀ ਅੱਜ ਪੂਰੇ ਪੰਜਾਬ ਵਿੱਚ ਫੂਕ ਨਿਕਲਦੀ ਨਜ਼ਰ ਆ ਰਹੀ ਹੈ।
              ਇਥੋਂ ਨਜਦੀਕੀ ਪਿੰਡ ਰਾਜੇਵਾਲ ਵਿਖੇ ਆਲੇ ਦੁਆਲੇ ਦੇ ਚਾਰ-ਪੰਜ ਪਿੰਡਾਂ ਮਾਣਕੀ, ਢਿੱਲਵਾਂ, ਸਮਸ਼ਪੁਰ, ਕੁੱਲੇਵਾਲ ਅਤੇ ਰਾਜੇਵਾਲ ਪਿੰਡਾਂ ਦੇ ਕਿਸਾਨਾਂ ਬਿਜਲੀ ਸਪਲਾਈ ਦੀ ਮਾੜੀ ਹਾਲਤ ਕਾਰਨ ਸਵੇਰੇ 8 ਵਜੇ ਤੋਂ ਖੰਨਾ-ਨਵਾਂ ਸ਼ਹਿਰ ਰੋਡ ਜਾਮ ਕਰ ਦਿੱਤਾ ਅਤੇ ਧਰਨੇ ‘ਤੇ ਬੈਠ ਗਏ।ਉਨ੍ਹਾਂ ਪੰਜਾਬ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਮਜ਼ਦਾ ਪੰਜਾਬ ਸਰਕਾਰ ਸਿਰਫ ਤੇ ਸਿਰਫ ਲਾਰੇ ਲਾ ਰਹੀ ਹੈ, ਖੇਤੀ ਸੈਕਟਰ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਾ ਵਾਅਦਾ ਕੀਤਾ ਸੀ ਪ੍ਰੰਤੂ ਹੁਣ ਮਸਾਂ ਹੀ 4 ਜਾਂ 5 ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ, ਜਿਸ ਕਾਰਨ ਝੋਨੇ ਦੀ ਲੁਆਈ ਵਿੱਚ ਖੜੋਤ ਆ ਗਈ ਹੈ, ਜੋ ਝੋਨਾ ਲੱਗਾ ਹੈ, ਉਸ ਵਿੱਚ ਵੀ ਤੇੜਾਂ ਪਾਟਣੀਆਂ ਸ਼ੁਰੂ ਹੋ ਗਈਆਂ ਹਨ।
                 ਧਰਨੇ ਸਬੰਧੀ ਪਤਾ ਲੱਗਣ ‘ਤੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਹਿਸੀਲਦਾਰ ਨਵਦੀਪ ਸਿੰਘ ਭੋਗਲ ਮੌਕੇ ਪਰ ਪਹੁੰਚੇ।ਉਨ੍ਹਾਂ ਧਰਨਾਕਾਰੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਇਸ ਸਬੰਧੀ ਐਕਸੀਅਨ ਘੁਲਾਲ ਨਾਲ ਗੱਲਬਾਤ ਕਰਾਂਗਾ। ਪ੍ਰੰਤੂ ਧਰਨਾਕਾਰੀ ਰੋਹ ਵਿੱਚ ਸਨ ਅਤੇ ਉਨ੍ਹਾਂ ਬਿਨਾਂ ਗੱਲਬਾਤ ਤੋਂ ਧਰਨਾ ਚੁੱਕਣ ਤੋਂ ਨਾਹ ਕਰ ਦਿੱਤੀ।ਉਨ੍ਹਾਂ ਕਿਹਾ ਕਿ ਜਦੋਂ ਤੱਕ ਐਕਸੀਅਨ ਖੁਦ ਆ ਕੇ ਲਿਖਤੀ ਤੌਰ ‘ਤੇ ਲਿਖ ਕੇ ਨਹੀਂ ਦਿੰਦੇ, ਧਰਨਾ ਜਾਰੀ ਰਹੇਗਾ।
                    ਇਸ ਧਰਨੇ ਵਿੱਚ ਸੁਖਪਾਲ ਸਿੰਘ ਸਰਪੰਚ, ਸੁਖਵਿੰਦਰ ਸਿੰਘ, ਹਿੰਮਤ ਸਿੰਘ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ, ਦੀਦਾਰ ਸਿੰਘ, ਗੁਰਜੀਤ ਸਿੰਘ, ਨਾਜਰ ਸਿੰਘ, ਵਰਮਜੀਤ ਸਿੰਘ ਮਾਣਕੀ, ਮਿਹਰ ਸਿੰਘ, ਬਲਵਿੰਦਰ ਸਿੰਘ, ਰਾਜਵੰਤ ਸਿੰਘ, ਜਸਵੀਰ ਸਿੰਘ, ਲਖਵੀਰ ਸਿੰਘ, ਭਗਵਾਨ ਸਿੰਘ, ਮਿੰਟੂ ਢਿੱਲਵਾਂ, ਗੁਰਜੰਟ ਸਿੰਘ ਆਦਿ ਤੋਂ ਇਲਾਵਾ ਉਪਰੋਕਤ ਪਿੰਡਾਂ ਦੇ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਹਾਜਰ ਸਨ।
                    ਖਬਰ ਲਿਖੇ ਜਾਣ ਤੱਕ ਅਜੇ ਵੀ ਧਰਨਾ ਜਾਰੀ ਸੀ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …