ਪਟਵਾਰੀਆਂ ਨੇ 55 ਤੋਂ ਵੱਧ ਪਿੰਡਾਂ ਦਾ ਵਾਧੂ ਕੰਮ ਕਰਨ ਤੋਂ ਕੀਤਾ ਕੋਰਾ ਇਨਕਾਰ
ਧੂਰੀ, 3 ਜੂਲਾਈ (ਪ੍ਰਵੀਨ ਗਰਗ) – ਧੂਰੀ ਸਬ ਡਵੀਜ਼ਨ ਦੇ ਨਵੇਂ ਆਏ ਐਸ.ਡੀ.ਐਮ ਮੈਡਮ ਇਸਮਿਤ ਵਿਜੈ ਸਿੰਘ ਨੇ ਅੱਜ ਸਬ ਡਵੀਜਨ ਧੂਰੀ ਅਧੀਨ ਪੈਂਦੇ ਵੱਖ-
ਵੱਖ ਵਿਭਾਗਾਂ ਦੇ ਅਧਿਕਾਰੀਆਂ ਜਿੰਨਾਂ੍ਹ ਵਿੱਚ ਸਿਵਲ ਹਸਪਤਾਲ, ਨਗਰ ਕੌਂਸਲ, ਬੀ.ਡੀ.ਪੀ.ਓ ਦਫਤਰ, ਸੀ.ਡੀ.ਪੀ.ਓ ਦਫਤਰ ਤੇ ਤਹਿਸੀਲਦਾਰ ਦਫਤਰ ਆਦਿ ਦੇ ਅਧਿਕਾਰੀ ਸ਼ਾਮਿਲ ਹੋਏ।ਮੈਡਮ ਇਸਮਿਤ ਵਿਜੈ ਸਿੰਘ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਬਲਿਕ ਡੀਲਿੰਗ ਦੇ ਕੰਮ ਵਿੱਚ ਪਾਰਦਰਸ਼ਤਾ ਲਿਆਂਦੀ ਜਾਵੇ ਅਤੇ ਲੋਕਾਂ ਦੇ ਲਟਕਦੇ ਆ ਰਹੇ ਮਸਲਿਆਂ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਪਬਲਿਕ ਦੇ ਅਧੂਰੇ ਪਏ ਕੰਮ ਪਹਿਲ ਦੇ ਅਧਾਰ ‘ਤੇ ਕੀਤੇ ਜਾਣ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਉਹ ਦੋ ਦਿਨ ਪਹਿਲਾਂ ਹੀ ਇੱਥੇ ਨਿਯੁੱਕਤ ਹੋਏ ਹਨ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਦੀਆਂ ਹਦਾਇਤਾਂ ਅਨੁਸਾਰ ਸਬ ਡਵੀਜ਼ਨ ਧੂਰੀ ਦੇ ਸਮੂਹ ਪਿੰਡਾਂ ਵਿੱਚ ਕੋਰੋਨਾ ਵੈਕਸੀਨ ਮੈਗਾ ਕੈਂਪ ਅੱਜ ਦਿਨ ਸ਼ਨੀਵਾਰ ਨੂੰ ਸਬ ਡਵੀਜ਼ਨ ਦੇ ਪਿੰਡਾਂ ਸਮੇਤ ਧੂਰੀ ਅਤੇ ਸ਼ੇਰਪੁਰ ਵਿਖੇ ਲਗਾਏ ਜਾ ਰਹੇ ਹਨ।ਉਹਨਾਂ ਕੋਰੋਨਾ ਵੈਕਸੀਨ ਦੇ ਲੱਗਣ ਵਾਲੇ ਕੈਂਪਾਂ ਨੂੰ ਸਫਲ ਬਣਾਉਣ ਦੀ ਗੱਲ ਕਰਦਿਆਂ 18 ਸਾਲ ਤੋਂ ਵੱਧ ਉਮਰ ਦੇ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ।
ਮੀਟਿੰਗ ਵਿੱਚ ਸ਼ਾਮਿਲ ਹੋਏ ਪਟਵਾਰੀਆਂ ਨੇ ਐਸ.ਡੀ.ਐਮ ਦੀ ਵਾਧੂ ਸਰਕਲਾਂ ਦਾ ਕੰਮ ਕਰਨ ਵਾਲੀ ਅਪੀਲ ਨੂੰ ਪੂਰੀ ਤਰਾਂ੍ਹ ਠੁਕਰਾਉਂਦਿਆਂ ਸਬ ਡਵੀਜਨ ਦੇ 55 ਤੋਂ ਵੱਧ ਪਿੰਡਾਂ ਦਾ ਕੰਮ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ।
ਇਸ ਮੌਕੇ ਐਸ.ਐਮ.ਓ ਡਾ. ਰਿਸ਼ਮਾ ਭੌਰਾ, ਕਾਰਜ ਸਾਧਕ ਅਫਸਰ ਬਾਲ ਕ੍ਰਿਸ਼ਨ, ਤਹਿਸੀਲਦਾਰ ਸ਼੍ਰੀਮਤੀ ਮਨਦੀਪ ਕੌਰ, ਨਾਇਬ ਤਹਿਸੀਲਦਾਰ ਪ੍ਰਬੋਧ ਚੰਦਰ, ਪਟਵਾਰ ਯੂਨੀਅਨ ਦੇ ਪ੍ਰਧਾਨ ਸਤਿੰਦਰ ਸਿੰਘ ਅਤੇ ਜਨਰਲ ਸਕੱਤਰ ਵਰਿੰਦਰ ਸਿੰਘ, ਕਾਨੂੰਨਗੋ ਮੇਜਰ ਸਿੰਘ, ਕਾਨੂੰਨਗੋ ਭੁਪਿੰਦਰ ਸਿੰਘ ਆਦਿ ਵੀ ਸ਼ਾਮਲ ਸਨ।
Punjab Post Daily Online Newspaper & Print Media