Tuesday, April 28, 2026

ਸੂਬੇ ‘ਚ ਬਿਜਲੀ ਕੱਟਾਂ ਵਿਰੁੱਧ ਅਕਾਲੀ ਦਲ ਤੇ ਬਸਪਾ ਵਲੋਂ ਬਿਜਲੀ ਦਫਤਰ ਅੱਗੇ ਰੋਸ ਧਰਨਾ

ਬਿਜਲੀ ਸਰਪਲੱਸ ਵਜੋਂ ਜਾਣਿਆ ਜਾਂਦਾ ਸੂਬਾ ਅੱਜ ਬਿਜਲੀ ਲਈ ਰਿਹੈ ਤਰਸ – ਹਰੀ ਸਿੰਘ
ਧੂਰੀ, 3 ਜੂਲਾਈ (ਪ੍ਰਵੀਨ ਗਰਗ) – ਸ਼੍ਰੋਮਣੀ ਅਕਾਲੀ ਦਲ (ਬ) ਤੇ ਬਸਪਾ ਪਾਰਟੀ ਵੱਲੋਂ ਅੱਜ ਧੂਰੀ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਧੂੁਰੀ ਦੇ ਇੰਚਾਰਜ਼ ਹਰੀ ਸਿੰਘ ਪ੍ਰੀਤ ਦੀ ਅਗਵਾਈ ਹੇਠ ਅਕਾਲੀ ਦਲ (ਬ) ਅਤੇ ਬਸਪਾ ਵਲੋਂ ਬਿਜਲੀ ਦੇ ਲਗਾਤਾਰ ਲੱਗ ਰਹੇ ਕੱਟਾਂ ਅਤੇ ਸਰਕਾਰ ਵੱਲੋਂ ਕਿਸਾਨਾਂ ਨੂੰ ਲਗਾਤਾਰ 8 ਘੰਟੇ ਬਿਜ਼ਲੀ ਨਾ ਮਿਲਣ ਦੇ ਵਿਰੋਧ ਵਿੱਚ ਸਾਂਝੇ ਤੌਰ ‘ਤੇ ਕਾਂਗਰਸ ਸਰਕਾਰ ਖਿਲਾਫ ਬਿਜ਼ਲੀ ਬੋਰਡ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਰੋਸ ਜ਼ਾਹਰ ਕੀਤਾ ਗਿਆ।
ਹਰੀ ਸਿੰਘ ਪ੍ਰੀਤ ਨੇ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਦੌਰਾਨ ਪੰਜਾਬ ਸੂਬਾ ਬਿਜ਼ਲੀ ਸਰਪਲੱਸ ਸੂਬੇ ਵਜੋਂ ਜਾਣਿਆ ਜਾਂਦਾ ਸੀ।ਪ੍ਰੰਤੂ ਹੁਣ ਕਾਂਗਰਸ ਦੀ ਨਿਕੰਮੀ ਸਰਕਾਰ ਦੇ ਹੁੰਦਿਆਂ ਬਿਜਲੀ ਦੇ ਭਾਰੀ ਕੱਟਾਂ ਨੂੰ ਲੈ ਕੇ ਸ਼ਹਿਰਾਂ ਅਤੇ ਪਿੰਡਾਂ ਦੇ ਲੋਕ ਕੈਪਟਨ ਸਰਕਾਰ ਨੂੰ ਕੋਸ ਰਹੇ ਹਨ ਅਤੇ ਕੈਪਟਨ ਸਰਕਾਰ ਦੇ ਦਾਅਵਿਆਂ ਦੀ ਪੋਲ ਖੁੱਲ ਚੁੱਕੀ ਹੈ।ਉਹਨਾਂ ਕਿਹਾ ਕਿ ਆਪਣੀ ਕੁਰਸੀ ਨੂੰ ਬਚਾਉਣ ਲਈ ਕੈਪਟਨ ਵਿਧਾਇਕਾਂ ਅਤੇ ਮੰਤਰੀਆਂ ਨੂੰ ਖੁਸ਼ ਕਰਨ ਲਈ ਲੰਚ ਕਰਵਾਉਣ ਵਿੱਚ ਰੁਝੇ ਹੋਏ ਹਨ ਅਤੇ ਪੰਜਾਬ ਦੇ ਅਹਿਮ ਮਸਲਿਆਂ ਵੱਲ ਉਹਨਾਂ ਦਾ ਕੋਈ ਵੀ ਧਿਆਨ ਨਹੀਂ ਹੈ।ਉਹਨਾਂ ਨੇ ਐਕਸੀਅਨ ਨਾਲ ਮੁਲਾਕਾਤ ਕਰਕੇ ਵੀ ਲੋਕਾਂ ਅਤੇ ਕਿਸਾਨਾਂ ਨੂੰ ਆ ਰਹੀ ਬਿਜਲੀ ਦੀ ਸਮੱਸਿਆ ਤੋਂ ਜਾਣੂ ਕਰਵਾਇਆ।
                        ਇਸ ਮੌਕੇ ਜੱਥੇਦਾਰ ਭੁਪਿੰਦਰ ਸਿੰਘ ਭਲਵਾਨ, ਗਮਦੂਰ ਸਿੰਘ ਜਵੰਧਾ, ਚਰਨਜੀਤ ਸਿੰਘ ਕੈਂਥ, ਮਿੰਟੂ ਔਲਖ, ਹਾਕਮ ਸਿੰਘ ਢਢੋਗਲ, ਧਰਮਿੰਦਰ ਸਿੰਘ ਕੌਲਸੇੜੀ, ਹੰਸ ਰਾਜ ਗਰਗ, ਹੰਸ ਰਾਜ ਬਜਾਜ, ਨਿੱਕਾ ਸਿੰਘ ਹਸਨਪੁਰ, ਦਵਿੰਦਰ ਸਿੰਘ ਧੂਰਾ, ਬਲਵਿੰਦਰ ਸਿੰਘ ਬਿੱਲੂ ਭਸੌੜ, ਦਰਸ਼ਨ ਸਿੰਘ ਭਸੌੜ, ਇੰਦਰਜੀਤ ਸਿੰਘ ਘਨੌਰੀ, ਜਗਜੀਤ ਸਿੰਘ ਲੀਲਾ ਬੁਗਰਾ, ਮਾ. ਜਗਤਾਰ ਸਿੰਘ ਹਸਨਪੁਰ, ਜਗਤਾਰ ਸਿੰਘ ਤਾਰੀ ਘਨੌਰੀ ਅਤੇ ਗੋਨਾ ਜਵੰਧਾ ਆਦਿ ਸਮੇਤ ਵੱਡੀ ਗਿਣਤੀ ੱਿਵਚ ਅਕਾਲੀ ਬਸਪਾ ਆਗੂ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …