
ਪਟਿਆਲਾ, 6 ਨਵੰਬਰ (ਬਿਊਰੋ) – ਅੱਜ ਇਥੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ ਜਸਪਾਲ ਸਿੰਘ ਵਲੋਂ ਸ਼ਾਸਤਰੀ ਸੰਗੀਤ ਦੀ ਗਾਇਕਾ ਅਤੇ ਸਿਤਾਰ ਵਾਦਕ ਡਾ. ਰਵਿੰਦਰ ਕੌਰ ਰਵੀ ਦੁਆਰਾ ਲਿਖਿਤ ਪੁਸਤਕ *ਸੰਗੀਤਾਚਾਰੀਆ ਭਾਈ ਕਾਨ੍ਹ ਸਿੰਘ ਨਾਭਾ* ਦੀ ਵਿਮੋਚਨ ਕੀਤਾ ਗਿਆ। ਡਾ. ਰਵੀ ਜੋ ਕਿ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਹਨ, ਨੇ ਪਹਿਲਾਂ ਦੋ ਪੁਸਤਕਾਂ (ਬਿਖਰੇ ਮੋਤੀ ਅਤੇ ਇਤਿਹਾਸ ਖਾਨਦਾਨ ਰਈਸ ਬਾਗੜੀਆਂ) ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ਅਤੇ ਹੁਣ ਇਸ ਪੁਸਤਕ ਰਾਹੀਂ ਲੰਮੀ ਖੋਜ ਉਪਰੰਤ ਭਾਈ ਕਾਨ੍ਹ ਸਿੰਘ ਨਾਭਾ ਦੀਆਂ ਸਮੁੱਚੀਆਂ ਲਿਖਤਾਂ ਵਿੱਚ ਦਰਜ ਸੰਗੀਤਕ ਜਾਣਕਾਰੀ ਨੂੰ ਪੁਸਤਕ ਰੂਪ ਵਿੱਚ ਪਾਠਕਾਂ ਸਾਹਮਣੇ ਪ੍ਰਸਤੁਤ ਕੀਤਾ ਹੈ।ਇਸ ਮੋਕੇ ਤੇ ਮੇਜਰ ਏ.ਪੀ.ਸਿੰਘ ਪੋਤਰੇ ਭਾਈ ਕਾਹਨ ਸਿੰਘ, ਡਾ. ਗੁਰਨਾਮ ਸਿੰਘ, ਮੁਖੀ, ਗੁਰਮਤਿ ਸੰਗੀਤ ਵਿਭਾਗ, ਡਾ. ਨਵਜੋਤ ਕੌਰ ਕਸੇਲ, ਡੀਨ, ਫੈਕਲਟੀ ਆਫ ਆਰਟਸ ਐਂਡ ਕਲਚਰ; ਡਾ. ਯਸ਼ਪਾਲ ਸ਼ਰਮਾ, ਸਾਬਕਾ ਡੀਨ ਅਤੇ ਡਾ. ਜੋਤੀ ਸ਼ਰਮਾ, ਕੈਪਟਨ ਜੇ.ਪੀ.ਐਸ ਰੰਧਾਵਾ ਵੀ ਮੌਜੂਦ ਸਨ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media