Saturday, March 21, 2026

ਮੁੱਖ ਮੰਤਰੀ ਤੇ ਉੱਪ ਮੁੱਖ ਮੰਤਰੀ ਹਮੇਸ਼ਾਂ ਗਠਬੰਧਨ ਸਰਕਾਰ ਦੀ ਸੁੱਖ ਲੋਚਦੇ ਹਨ- ਲਾਲੀ ਰਣੀਕੇ

PPN06111417
ਛੇਹਰਟਾ, 6 ਨਵੰਬਰ (ਕੁਲਦੀਪ ਸਿੰਘ ਨੋਬਲ)- ਪੰਜਾਬ ਦੇ ਵਿਚ ਅਕਾਲੀ ਭਾਜਪਾ ਦੇ ਲੜਖੜਾ ਰਹੇ ਗਠਬੰਧਨ ਦੇ ਬਾਵਜੂਦ ਵੀ ਪੰਜਾਬ ਦੇ ਕਈ ਕੈਬਨਿਟ ਮੰਤਰੀ ਇਸ ਗਠਬੰਧਨ ਨੂੰ ਅਟੁੱਟ ਤੇ ਮਜਬੂਤ ਮੰਨ ਰਹੇ ਹਨ ਤੇ ਜਨਤਾ ਦੀ ਕਚਹਿਰੀ ਵਿਚ ਗਠਬੰਧਨ ਸਰਕਾਰ ਦੀਆਂ ਪ੍ਰਾਪਤੀਆਂ ਗਿਣਾ ਰਹੇ ਹਨ। ਇਸੇ ਸਿਲਸਿਲੇ ਤਹਿਤ ਐਸਜੀਪੀਸੀ ਮੈਂਬਰ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਨੇ ਕਿਹਾ ਕਿ ਗਠਬੰਧਨ ਸਰਕਾਰ ਨੇ ਪੰਜਾਬ ਨੂੰ ਨਵੀਆਂ ਲੀਹਾਂ, ਤੱਰਕੀ, ਤੇ ਖੁਸ਼ਹਾਲੀ ਵੱਲ ਤੋਰਿਆਂ ਹੈ, ਪਰ ਕੁੱਝ ਨੇਤਾ ਗਠਬੰਧਨ ਦੇ ਵਿਚ ਦਰਾਰਾਂ ਪਾਉਣ ਦੇ ਮੰਤਵ ਨਾਲ ਵੰਨ ਸੁਵੰਨੀ ਬਿਆਨਬਾਜੀ ਕਰ ਰਹੇ ਹਨ ਜੋ ਕਿ ਗਠਬੰਧਨ ਦੀਆਂ ਰਵਾਇਤਾਂ, ਪਰੰਪਰਾਵਾਂ ਤੇ ਰਹੁਰੀਤਾਂ ਦੇ ਖਿਲਾਫ ਹੈ। ਉਨਾਂ ਕਿਹਾ ਕਿ ਨੇਤਾਵਾਂ ਦੀ ਅਜਿਹੀ ਬਿਆਨਬਾਜੀ ਹੋਛੇਪਨ ਦੀ ਨਿਸ਼ਾਨੀ ਹੈ।
ਉਨਾਂ ਕਿਹਾ ਕਿ ਗਠਬੰਧਨ ਮਾਮਲੇ ਨੂੰ ਲੈ ਕੇ ਅਕਾਲੀ ਲੀਡਰਸ਼ਿਪ ਵਲੋਂ ਕਿਸੇ ਵੀ ਕਿਸਮ ਦੀ ਕੋਈ ਬਿਆਨਬਾਜੀ ਨਹੀ ਕੀਤੀ ਜਾ ਰਹੀ, ਜਦਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹਮੇਸ਼ਾਂ ਹੀ ਗਠਬੰਧਨ ਸਰਕਾਰ ਦੀ ਸੁੱਖ ਲੌਚਦੇ ਹਨ। ਉਨਾਂ ਕਿਹਾ ਕਿ ਗਠਬੰਧਨ ਨੂੰ ਜੋੜਣ ਜਾਂ ਤੋੜਣ ਦੇ ਹੱਕ ਹਕੂਕ ਸਿਰਫ ਤੇ ਸਿਰਫ ਪਾਰਟੀ ਹਾਈਕਮਾਂਡ ਦੇ ਨੇਤਾਵਾਂ ਨੂੰ ਹਨ। ਲਾਲੀ ਰਣੀਕੇ ਨੇ ਕਿਹਾ ਕਿ ਗਠਬੰਧਨ ਤੋੜ ਕੇ ਪੰਜਾਬ ਦੇ ਵਿਚ ਜੰਗਲ ਦੇ ਰਾਜ ਨੂੰ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਤਰਜੀਹ ਨਹੀ ਦਿੰਦਾ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply