ਛੇਹਰਟਾ, 6 ਨਵੰਬਰ (ਕੁਲਦੀਪ ਸਿੰਘ ਨੋਬਲ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵੱਖ ਵੱਖ ਸਕੂਲਾਂ ਵਿਚ ਵਿੱਢੀ ਗਈ ਨਕਲ ਵਿਰੋਧੀ ਸੈਮੀਨਾਰ ਸਬੰਧੀ ਛੇੜੀ ਗਈ ਮੁਹਿੰਮ ਤਹਿਤ ਪੰਜਾਬ ਸਕੂਲ ਸਿੱਖਿਆ ਬੋਰਡ ਖੇਤਰੀ ਦਫਤਰ ਦੇ ਮੈਨੇਜਰ ਜਗਜੀਤ ਕੁਮਾਰ ਤੇ ਵਾਈਸ ਮੈਨੇਜਰ ਪਵਨਦੀਪ ਸਿੰਘ ਨੇ ਅੰਮ੍ਰਿਤਸਰ ਵਿਖੇ ਵਿਜਿਟ ਕੀਤਾ। ਇਸ ਮੋਕੇ ਨਿਊ ਰਾਸਾ ਦੇ ਪ੍ਰਧਾਨ ਤੇ ਬ੍ਰਾਇਟਵੇ ਹੋਲੀ ਇੰਨੋਸੈਂਟ ਸਕੂਲ ਦੇ ਪ੍ਰਿੰਸੀਪਲ ਨਿਰਮਲ ਸਿੰਘ ਬੇਦੀ ਤੇ ਉਨਾਂ ਦੇ ਸਾਥੀਆਂ ਵਲੋਂ ਛੇਹਰਟਾ ਵਿਖੇ ਮੈਨੇਜਰ ਜਗਜੀਤ ਕੁਮਾਰ ਤੇ ਪਵਨਦੀਪ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਉਨਾਂ ਨੂੰ ਸਿਰਪਾਓ ਤੇ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੋਕੇ ਮੈਨੇਜਰ ਜਗਜੀਤ ਕੁਮਾਰ ਤੇ ਨਿਊ ਰਾਸਾ ਦੀ ਪ੍ਰਬੰਧਕੀ ਕਮੇਟੀ ਵਲੋਂ ਸਕੂਲਾਂ ਵਿਚ ਚਲਾਈ ਗਈ ਨਕਲ ਵਿਰੋਧੀ ਸੈਮੀਨਾਰ ਮੁਹਿੰਮ ਸਬੰਧੀ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ।
ਮੈਨੇਜਰ ਜਗਜੀਤ ਕੁਮਾਰ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੌਰਡ ਵਲੋਂ ਛੇੜੀ ਇਸ ਮੁਹਿੰਮ ਨਾਲ ਬੱਚਿਆ ਦੇ ਆਉਣ ਵਾਲੇ ਭੱਵਿਖ ਵਿਚ ਕਾਫੀ ਹੱਦ ਤੱਕ ਸੁਧਾਰ ਆਵੇਗਾ ਤੇ ਬੱਚੇ ਨਕਲ ਨੂੰ ਤਿਆਗ ਕੇ ਪੜਾਈ ਵੱਲ ਵਿਸ਼ੇਸ਼ ਧਿਆਨ ਦੇਣਗੇ, ਜੋ ਕਿ ਬਹੁਤ ਹੀ ਸਲਾਘਾਯੋਗ ਕਦਮ ਹੈ। ਇਸ ਮੋਕੇ ਪ੍ਰਧਾਨ ਨਿਰਮਲ ਸਿੰਘ ਬੇਦੀ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬੱਚਿਆ ਦੀ ਭਲਾਈ ਤੇ ਉਨਾਂ ਦੀ ਉੱਚ ਸਿੱਖਿਆ ਲਈ ਜੋ ਵੀ ਮੁਹਿੰਮ ਚਲਾਈ ਜਾਵੇਗੀ, ਨਿਊ ਰਾਸਾ ਉਸ ਵਿਚ ਵੱਧ ਚੱੜ ਕੇ ਇਸ ਦਾ ਸਹਿਯੋਗ ਕਰੇਗੀ। ਇਸ ਮੋਕੇ ਪ੍ਰਿੰਸੀਪਲ ਐਮਐਲ ਗੁਪਤਾ, ਐਸਸੀਐਸਟੀ ਸੈੱਲ ਦੇ ਪੰਜਾਬ ਚੇਅਰਮੈਨ ਬਲਬੀਰ ਸਿੰਘ ਬੱਬੀ ਪਹਿਲਵਾਨ, ਜਿਲਾ ਚੇਅਰਮੈਨ ਸਤਪਾਲ ਸਿੰਘ ਸਹੋਤਾ, ਜਨਰਲ ਸਕੱਤਰ ਗੁਰਵਿੰਦਰ ਸਿੰਘ ਸਾਬੀ ਆਦਿ ਹਾਜਰ ਸਨ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …