Friday, February 27, 2026

ਨਗਰ ਨਿਗਮ ਵਲੋਂ ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਮੌਕੇ ਜੂਟ ਦੇ ਬੈਗ ਵਰਤਣ ਦਾ ਸੱਦਾ

ਕਪੂਰਥਲਾ, 7 ਜੁਲਾਈ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਕਪੂਰਥਲਾ ਵਲੋਂ ‘ਅੰਤਰਰਾਸ਼ਟਰੀ ਪਲਾਸਟਿਕ ਮੁਕਤ ਦਿਵਸ ਮੌਕੇ ਸ਼ਹਿਰ ਵਾਸੀਆਂ ਨੂੰ ਪਲਾਸਟਿਕ ਦੀ ਥਾਂ ਜੂਟ ਦੇ ਬੈਗ ਵਰਤਣ ਦਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਇਆ ਜਾ ਸਕੇ।
                    ਇਸ ਸਬੰਧੀ ਕਾਰਜ਼ ਸਾਧਕ ਅਫਸਰ ਨਗਰ ਨਿਗਮ ਕਪੂਰਥਲਾ ਆਦਰਸ਼ ਕੁਮਾਰ ਸ਼ਰਮਾ ਦੀ ਯੋਗ ਅਗਵਾਈ ਅਤੇ ਆਈ.ਟੀ.ਸੀ ਮਿਸ਼ਨ ਸੁਨਿਰਹਾ ਕੱਲ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ।ਸ਼ਹਿਰ ਵਿਚ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕੀਤਾ ਗਿਆ।
ਡੀ.ਸੀ ਚੌਂਕ ਨੇੜੇ ਕੂੜੇ ਨੂੰ ਸੈਗਰੀਗੇਟ ਕੀਤਾ ਗਿਆ ਜਿਸ ਵਿਚੋਂ ਪਲਾਸਟਿਕ ਦੇ ਲਿਫਾਫੇ, ਪਲਾਸਟਿਕ ਦੀਆਂ ਬੋਤਲਾਂ ਆਦਿ ਨੂੰ ਵੱਖ-ਵੱਖ ਕਰਵਾਇਆ ਗਿਆ ਤਾਂ ਜੋ ਪਲਾਸਟਿਕ ਨੂੰ ਨਸ਼ਟ ਕੀਤਾ ਜਾ ਸਕੇ।
                ਆਦਰਸ਼ ਕੁਮਾਰ ਨੇ ਕਿਹਾ ਕਿ ਪਲਾਸਟਿਕ ਦੀ ਵਰਤੋਂ ਸਾਡੇ ਭਵਿੱਖ ਲਈ ਖਤਰਾ ਹੈ ਕਿਉਂਕਿ ਇਹ ਕਦੇ ਵੀ ਨਸ਼ਟ ਨਹੀਂ ਹੁੰਦੀ ਅਤੇ ਇਸ ਨਾਲ ਸੀਵਰੇਜ਼ ਆਦਿ ਵੀ ਬੰਦ ਹੋਣ ਦੀ ਸੰਭਾਵਨਾ ਜਿਆਦਾ ਰਹਿੰਦੀ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਉਹ ਪਲਾਸਟਿਕ ਦੇ ਲਿਫਾਫੇ ਦੀ ਵਰਤੋਂ ਨਾ ਕਰਕੇ ਜੂਟ ਦੇ ਬੈਗ ਦੀ ਵਰਤੋਂ ਕਰਨ।
ਇਸ ਮੌਕੇ ਆਈ.ਟੀ.ਸੀ ਮਿਸ਼ਨ ਸੁਨਿਹਰਾ ਕੱਲ ਦੇ ਪੋ੍ਰਜੈਕਟ ਮੇਨੇਜ ਯੋਗੇਸ਼ ਸਰਮਾ, ਐਜੇ, ਗੁਰਸੇਵਕ ਸਿੰਘ, ਰੋਬਿਨ, ਗੁਰਸ਼ਰਨ, ਸੁਲਿੰਦਰ, ਆਰਤੀ ਕੋਹਲੀ, ਮਨਜੀਤ ਅਦਿ ਮੌਜ਼ੂਦ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …