Thursday, February 26, 2026

ਮੇਅਰ ਵਲੋਂ ਹਲਕਾ ਪੱਛਮੀ ’ਚ ਨਵੇਂ ਲੱਗੇ ਟਿਊਬਵੈਲ ਦਾ ਉਦਘਾਟਨ

ਕਿਹਾ, ਭਗਵਾਨ ਵਾਲਮੀਕ ਜੀ ਦੀ ਯਾਦ ‘ਚ ਗੇਟ ਬਣਾਉਣ ਲਈ ਰੱਖਾਂਗੇ ਮਤਾ

ਅੰਮ੍ਰਿਤਸਰ, 7 ਜੁਲਾਈ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਨੇ ਵਿਧਾਨ ਸਭਾ ਹਲਕਾ ਪੱਛਮੀ ਦੀ ਵਾਰਡ ਨੰ. 53 ਵਿੱਚ ਇਲਾਕਾ ਨਿਵਾਸੀਆਂ ਦੀ ਸਹੂਲਤ ਲਈ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਟਿਊਬਵੈਲ ਦਾ ਉਦਘਾਟਨ ਕੀਤਾ।ਉਨਾਂ ਨੇ ਇਲਾਕਾ ਵਾਸੀਆਂ ਦੀ ਮੰਗ ‘ਤੇ ਗਵਾਲਮੰਡੀ ਚੌਂਕ ‘ਚ ਭਗਵਾਨ ਵਾਲਮਿਕੀ ਜੀ ਦੀ ਯਾਦ ਵਿੱਚ ਗੇਟ ਬਣਾਉਣ ਸੰਬੰਧੀ ਮਤਾ ਹਾਊਸ ਦੀ ਬੈਠਕ ਵਿੱਚ ਰੱਖਣ ਦੀ ਹਾਮੀ ਵੀ ਭਰੀ।
                   ਆਪਣੇ ਸੰਬੋਧਨ ‘ਚ ਮੇਅਰ ਰਿੰਟੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਉਹ ਨਹਿਰੀ ਪਾਣੀ ਪ੍ਰੋਜੈਕਟ ਖਾਸ ਕਰਕੇ ਅੰਮ੍ਰਿਤਸਰ ਵਾਸੀਆਂ ਲਈ ਲੈ ਕੇ ਆ ਰਹੇ ਹਨ।ਇਸ 2200 ਕਰੋੜ ਦੇ ਪ੍ਰੋਜੈਕਟ ਅਧੀਨ ਸ਼ਹਿਰ ਵਾਸੀਆਂ ਨੂੰ ਕਾਫੀ ਸਹੂਲਤ ਮਿਲੇਗੀ।ਇਸ ਪ੍ਰੋਜੈਕਟ ਦੇ ਟੈਂਡਰ ਲਗਾ ਦਿੱਤੇ ਹਨ ਅਤੇ 40 ਕਿਲ੍ਹੇ ਜ਼ਮੀਨ ਵੀ ਖ੍ਰੀਦ ਲਈ ਗਈ ਹੈ।ਪਹਿਲੇ ਫੇਜ਼ ਵਿੱਚ 1100 ਕਰੋੜ ਦੇ ਕੰਮ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਨਾਲ ਹੀ ਸਰਵੇ ਚੱਲ ਰਿਹਾ ਹੈ।
ਉਨਾਂ ਕਿਹਾ ਕਿ ਪੰਜਾਬ ਹੈਰੀਟੇਜ਼ ਐਂਡ ਟੂਰਿਜ਼ਮ ਬੋਰਡ ਵਲੋਂ 35 ਕਰੋੜ ਰੁਪਏ ਦੇ ਪ੍ਰੋਜੈਕਟ ਨਾਲ ਬਾਬਾ ਦੀਪ ਸਿੰਘ ਰੋਡ ਦਾ ਸੁੰਦਰੀਕਰਣ ਕੀਤਾ ਹੈ।ਕਿਲ੍ਹਾ ਗੋਬਿੰਦਗੜ੍ਹ ਦਾ ਸੁੰਦਰੀਕਰਣ ਕਰਨ ਤੋਂ ਇਲਾਵਾ ਹੈਰੀਟੇਜ਼ ਸਟੀਰਟ-2 ਬਣਨ ਦੇ ਨਾਲ ਹਾਲਗੇਟ ਤੇ ਹਾਲ-ਬਜ਼ਾਰ ਦੀ ਦਿੱਖ ਕਾਫ਼ੀ ਬਦਲ ਗਈ ਹੈ, ਜੋ ਕਿ ਬਾਹਰੋਂ ਆਏ ਸੈਲਾਨੀਆਂ ਤੇ ਸ਼ਰਧਾਲੂਆਂ ਨੂੰ ਕਾਫੀ ਪ੍ਰਭਾਵਿਤ ਕਰਦੀ ਹੈ।
                   ਅੰਮ੍ਰਿਤਸਰ ਦਾ ਜੋ ਵਿਕਾਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਹੋਇਆ ਹੈ ਇਸ ਤਰ੍ਹਾਂ ਦਾ ਵਿਕਾਸ ਅੱਜ ਤੱਕ ਪਿਛਲੀਆਂ ਸਰਕਾਰਾਂ ਵਲੋਂ ਨਹੀਂ ਹੋ ਸਕਿਆ।ਸ਼ਹਿਰ ਦਾ ਹਰ ਇਲਾਕਾ ਸਮਾਰਟ ਐਲ.ਈ.ਡੀ ਲਾਈਟਾਂ ਨਾਲ ਜਗਮਗਾ ਰਿਹਾ ਹੈ।ਪੁਰਾਣੀ ਹੋ ਚੁੱਕੀ ਸੀਵਰੇਜ਼ ਪ੍ਰਣਾਲੀ ਨੂੰ ਦਰੁੱਸਤ ਕੀਤਾ ਗਿਆ ਹੈ।ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਹਰ ਇਲਾਕੇ ਵਿੱਚ ਨਵੇਂ ਟਿਊਬਵੈਲ ਲਗਾਏ ਗਏ ਹਨ।ਉਨਾਂ ਕਿਹਾ ਕਿ ਨਗਰ ਨਿਗਮ ਦੇ ਸਮੂਹ ਅਧਿਕਾਰੀ ਤੇ ਕਰਮਚਾਰੀ ਅੰਮ੍ਰਿਤਸਰ ਦੇ ਸ਼ਹਿਰ ਵਾਸੀਆਂ ਦੀ ਸੇਵਾ ਲਈ ਦਿਨ-ਰਾਤ ਕੰਮ ਕਰ ਰਹੇ ਹਨ।
                 ਇਸ ਮੌਕੇ ਕੌਂਸਲਰ ਨੀਤੂ ਟਾਂਗਰੀ, ਸੰਜੀਵ ਟਾਂਗਰੀ, ਪਵਨ ਡਰੇਵਿਡ, ਸੁਰਿੰਦਰ ਗਿੱਲ, ਡਾਕਟਰ ਜ਼ਿੰਦੀ, ਰਾਕੇਸ਼ ਰਾਹੀ, ਰਵੀ ਕੁਮਾਰ ਚੰਗਿਆੜਾ, ਅਮਿਤ ਗਿੱਲ, ਆਸ਼ਾ ਚਾਚੀ, ਮੀਨੂੰ, ਲੁੱਧੜ ਭਲਵਾਨ ਆਦਿ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …