Friday, September 18, 2026

ਕਰੋਨਾ ਪ੍ਰਭਾਵਿਤ ਕਾਰੋਬਾਰ ਮੁੜ ਸ਼ੁਰੂ ਕਰਨ ‘ਚ ਜਿਲ੍ਹਾ ਰੋਜਗਾਰ ਬਿਊਰੋ ਨੇ ਕੀਤੀ ਮਦਦ-ਸਾਹਿਲ

ਪਠਾਨਕੋਟ, 7 ਜੁਲਾਈ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਦੀ ਮਹਾਂਮਾਰੀ ਨੇ ਜਿਸ ਤਰ੍ਹਾਂ ਅਪਣੇ ਪੈਰ ਪਸਾਰੇ ਹਨ, ਉਸ ਨਾਲ ਸਮਾਜ ਦਾ ਹਰੇਕ ਵਰਗ ਪ੍ਰਭਾਵਿਤ ਹੋਇਆ ਹੈ।ਅਜਿਹੀ ਹੀ ਕਹਾਣੀ ਸਾਹਿਲ ਪੁਰੀ ਦੀ ਹੈ, ਜੋ ਕਿ ਜਿਲ੍ਹਾ ਪਠਾਨਕੋਟ ਦੇ ਬਜ਼ਰੀ ਕੰਪਨੀ ਵਿੱਚ ਰਹਿੰਦਾ ਹੈ।
                    ਸਾਹਿਲ ਪੁਰੀ ਨੇ ਦੱਸਿਆ ਕਿ ਉਹ ਅਪਣਾ ਕੰਪਿਉਟਰ, ਪਿੰ੍ਰਟਰ ਅਸੈਸਰੀ ਦਾ ਕੰਮ ਕਰਦਾ ਹੈ।ਪਰ ਕਰੋਨਾ ਦੀ ਮਾਰ ਨਾਲ ਕੰਮ ਬਹੁਤ ਪ੍ਰਭਾਵਿਤ ਹੋਇਆ। ਉਹ ਅਪਣੇ ਕੰਮ ਨੂੰ ਹੋਰ ਵਧਾਉਣਾ ਚਾਹੁੰਦਾ ਸੀ, ਪੈਸਿਆਂ ਦੀ ਸਖਤ ਲੋੜ ਸੀ।ਕਿਸਾ ਦੋਸਤ ਨੇ ਉਸ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਗਿਆ।ਉਹਨਾਂ ਨੇ ਉਸ ਦੀ ਮਦਦ ਕਰਦੇ ਹੋਏ ਉਸ ਨੁੰ ਰਜਿਸਟਰ ਕਰ ਦਿੱਤਾ।ਜਿਸ ਤੋਂ ਬਾਅਦ ਉਹਨਾਂ ਜਿਲ੍ਹਾ ਉਦਯੋਗ ਕੇਂਦਰ ਦੇ ਮੈਨੇਜਰ ਨਾਲ ਮਿਲਾਇਆ ਅਤੇ ਉਹਨਾਂ ਨੇ ਮੈਨੂੰ ਸਾਰੀ ਪ੍ਰਕਿਰਿਆ ਬਾਰੇ ਦੱਸਿਆ ਅਤੇ ਕਰਜ਼ੇ ਲਈ ਅਪਲਾਈ ਕਰਵਾਇਆ। ਸਾਰੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਉਸ ਨੂੰ 10.00 ਲੱਖ ਦੀ ਰਾਸ਼ੀ ਦਾ ਕੇਸ ਬੈਂਕ ਕੋਲ ਭੇਜ ਕੇ ਪਾਸ ਕਰਵਾ ਦਿੱਤਾ।ਜਿਸ ਨਾਲ ਉਹ ਅਪਣਾ ਕਾਰੋਬਾਰ ਨੂੰ ਹੋਰ ਵਧਾ ਸਕਿਆ ਅਤੇ ਹੁਣ ਜਿਲ੍ਹਾ ਰੋਜ਼ਗਾਰ ਬਿਊਰੋ ਦੀ ਮਦਦ ਨਾਲ ਕੰਮ ਬਹੁਤ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ।
                         ਸਾਹਿਲ ਨੇ ਬੇਰੋਜਗਾਰ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਨਾਲ ਜੁੜ ਕੇ ਲਾਭ ਪ੍ਰਾਪਤ ਕਰਨ।

Check Also

ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …