Thursday, February 26, 2026

ਸਖੀ ਵਨ ਸਟਾਪ ਸੈਂਟਰ ਸਦਕਾ ਪੀੜਿਤ ਮਹਿਲਾ ਨੂੰ ਮਿਲਿਆ ਇਨਸਾਫ – ਐਫ.ਆਈ.ਆਰ ਦਰਜ਼

ਪਠਾਨਕੋਟ, 7 ਜੁਲਾਈ (ਪੰਜਾਬ ਪੋਸਟ ਬਿਊਰੋ) – ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਇਨਸਾਫ ਮਿਲੇ ਅਤੇ ਕਿਸੇ ਵੀ ਪੀੜ੍ਹਤ ਮਹਿਲਾ ਨੂੰ ਇਨਸਾਫ ਲਈ ਦਰ ਦਰ ਧੱਕੇ ਨਾ ਖਾਣੇ ਪੈਣ ਇਸ ਲਈ ਸਰਕਾਰ ਵੱਲੋਂ ਜਿਲ੍ਹਿਆਂ ਵਿੱਚ ਸਖੀ ਵਨ ਸਟਾਪ ਸੈਂਟਰ ਸਥਾਪਿਤ ਕੀਤੇ ਗਏ ਹਨ।ਇਹਨਾਂ ਸੈਂਟਰਾਂ ਵਿੱਚ ਸੰਪਰਕ ਕਰਕੇ ਜਿੱਥੇ ਪੀੜਿਤ ਨੂੰ ਇਨਸਾਫ ਮਿਲਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਹੋ ਜਾਂਦਾ ਹੈ।ਇਹ ਪ੍ਰਗਟਾਵਾ ਸ੍ਰੀਮਤੀ ਸੂਨੈਣਾ ਇੰਚਾਰਜ਼ ਸਖੀ ਵਨ ਸਟਾਪ ਸੈਂਟਰ ਪਠਾਨਕੋਟ ਨੇ ਕੀਤਾ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨ੍ਹਾਂ ਦੋਰਾਨ ਇਕ ਮਹਿਲਾ ਜਿਸ ਨੇ ਸਖੀ ਵਨ ਸਟਾਪ ਸੈਂਟਰ ਪਠਾਨਕੋਟ ਨਾਲ ਸੰਪਰਕ ਕੀਤਾ ਤਾਂ ਉਸ ਨੂੰ ਇਨਸਾਫ ਦਿਵਾਇਆ ਗਿਆ ਅਤੇ ਦੋਸ਼ੀ ਖਿਲਾਫ ਮਾਮਲਾ ਵੀ ਦਰਜ਼ ਕਰਵਾਇਆ ਗਿਆ।
                   ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਦੀ ਰਹਿਣ ਵਾਲੀ ਇੱਕ ਮਹਿਲਾ ਵੱਲੋਂ ਸਖੀ ਵਨ ਸਟਾਪ ਸੈਂਟਰ ਵਿੱਚ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਕਿ ਇਕ ਡਰਾਇਵਰ ਨੇ ਉਸ ਨੂੰ ਇਕੱਲੀ ਘਰ ਵਿੱਚ ਦੇਖ ਨਸ਼ੀਲਾ ਪਦਾਰਥ ਖਵਾ ਕੇ ਉਸ ਨਾਲ ਸਰੀਰਿਕ ਸਬੰਧ ਬਣਾਏ ਅਤੇ ਨਾਲ ਹੀ ਇਸ ਸ਼ਰਮਸਾਰ ਘਟਨਾਂ ਦੀ ਮੋਬਾਇਲ ਵਿੱਚ ਵੀਡੀਓ ਵੀ ਬਣਾਈ ਹੈ।
                  ਪੀੜ੍ਹਤ ਮਹਿਲਾ ਨੇ ਲਿਖਿਆ ਸੀ ਕਿ ਦੋਸ਼ੀ ਇਸ ਤੋਂ ਬਾਅਦ ਉਸ ਨੂੰ ਬਾਰ-ਬਾਰ ਸਰੀਰਿਕ ਸਬੰਧ ਬਣਾਉਣ ਲਈ ਕਹਿੰਦਾ ਰਿਹਾ ਅਤੇ ਧਮਕੀ ਵੀ ਦਿੰਦਾ ਰਿਹਾ ਕਿ ਅਗਰ ਉਸ ਨੇ ਉਸ ਨਾਲ ਸਰੀਰਿਕ ਸਬੰਧ ਨਾ ਬਣਾਏ ਤਾਂ ਉਹ ਉਸ ਦੀ ਵੀਡਿਓ ਨੂੰ ਪਿੰਡ ਵਿੱਚ ਅਤੇ ਉਸ ਦੇ ਰਿਸ਼ਤਦਾਰਾਂ ਵਿਚ ਵਾਇਰਲ ਕਰ ਦੇਵੇਗਾ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਦੋਸ਼ੀ ਉਸ ਤੋਂ ਪੈਿਸਆਂ ਦੀ ਮੰਗ ਵੀ ਕਰਦਾ ਰਿਹਾ।ਉਸ ਨੇ ਪ੍ਰੇਸ਼ਾਨ ਹੋ ਕੇ 112 ‘ਤੇ ਵੀ ਕਾਲ ਕੀਤੀ, ਪਰ ਇਸ ਸਬੰਧ ਵਿੱਚ ਕੋਈ ਵੀ ਕਾਰਵਾਈ ਨਹੀ ਕੀਤੀ ਗਈ।ਫਿਰ ਉਸ ਨੇ ਸੋਸ਼ਲ ਮੀਡੀਆ ‘ਤੇ ਵਨ ਸਟਾਪ ਸੈਂਟਰ ਤੋਂ ਸੈਂਟਰ ਐਡਿਮਸਟਰੇਟਰ ਦਾ ਫੋਨ ਨੰਬਰ ਲਿਆ ਅਤੇ ਸੰਪਰਕ ਕਰਨ ਤੋਂ ਬਾਅਦ ਸਖੀ ਵਟ ਸਟਾਪ ਸੈਂਟਰ ਵਿੱਚ ਲਿਖਤ ਸ਼ਿਕਾਇਤ ਦਿੱਤੀ।
                ਸ਼ਿਕਾਇਤ ਪ੍ਰਾਪਤ ਹੋਣ ਤੋਂ ਬਾਅਦ ਡਰਾਇਵਰ ਨੂੰ ਵੀ ਵਨ ਸਟਾਪ ਸੈਂਟਰ ਬੁਲਾਇਆ ਗਿਆ ਤੇ ਉਸ ਦੇ ਫੋਨ ਵਿਚੋਂ ਵੀਡੀਓ ਮਿਲੀਆਂ, ਜੋ ਡਰਾਈਵਰ ਆਪਣੇ ਜੀਜੇ ਨੂੰ ਭੇਜੀਆਂ ਸਨ।ਉਸ ਤੋਂ ਬਾਅਦ ਔਰਤ ਨੂੰ ਡਿਪਟੀ ਕਿਮਸ਼ਨਰ ਦੇ ਸਾਹਮਣੇ ਪੇਸ਼ ਕੀਤਾ ਗਿਆ।ਜਿੰਨਾਂ ਪਹਿਲ ਦੇ ਅਧਾਰ ‘ਤੇ ਕਾਰਵਾਈ ਕਰਦੇ ਹੋਏ ਦਰਖਾਸਤ ਸੀਨੀਅਰ ਪੁਿਲਸ ਕਪਤਾਨ ਨੂੰ ਮਾਰਕ ਕਰ ਦਿੱਤੀ ਅਤੇ ਕੇਸ ਦੀ ਪੜਤਾਲ ਲਈ ਦਰਖਾਸ਼ਤ ਏ.ਐਸ.ਪੀ ਨੂੰ ਮਾਰਕ ਕਰ ਦਿੱਤੀ ਗਈ। ਸਖੀ ਵਨ ਸਟਾਪ ਸੈਂਟਰ ਵਲੋਂ ਏ.ਐਸ.ਪੀ ਨਾਲ ਇਸ ਦਰਖਾਸਤ ਸਬੰਧੀ ਮੀਟਿੰਗ ਕੀਤੀ ਗਈ।ਏ.ਐਸ.ਪੀ ਵਲੋ ਕਾਰਵਾਈ ਕਰਦੇ ਹੋਏ ਡਰਾਇਵਰ ਦੇ ਖਿਲਾਫ ਧਾਰਾ 376,506 ਆਈ.ਪੀ.ਸੀ ਅਤੇ 66 ਈ, 67 ਏ ਆਈ.ਟੀ ਅਧੀਨ ਐਫ.ਆਈ.ਆਰ ਦਰਜ਼ ਕਰਵਾਈ ਗਈ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …