Wednesday, June 24, 2026

ਮੱਛੀ ਪਾਲਣ ਦੇ ਖੇਤਰ ਵਿਚ ਨੀਲੀ ਕ੍ਰਾਂਤੀ ਵੱਲ ਵੱਧ ਰਿਹੈ ਪੰਜਾਬ – ਡਾਇਰੈਕਟਰ ਮੱਛੀ ਪਾਲਣ

ਮੱਛੀ ਪੂੰਗ ਫਾਰਮ ਢੰਡੂਆ ਵਿਖੇ ਮਨਾਇਆ ਕੌਮੀ ਮੱਛੀ ਕਿਸਾਨ ਦਿਵਸ

ਨਵਾਂਸ਼ਹਿਰ, 11 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ ਪੰਜਾਬ ਡਾ. ਮਦਨ ਮੋਹਨ ਦੀ ਅਗਵਾਈ ਹੇਠ ਮੱਛੀ ਪੂੰਗ ਫਾਰਮ ਢੰਡੂਆ ਸ਼ਹੀਦ ਭਗਤ ਸਿੰਘ ਨਗਰ ਵਿਖੇ ਕੌਮੀ ਮੱਛੀ ਕਿਸਾਨ ਦਿਵਸ ਮਨਾਇਆ ਗਿਆ।ਡਾ. ਹੀਰਾ ਲਾਲ ਚੌਧਰੀ ਅਤੇ ਡਾ. ਅਲੀਕੁੰਨੀ ਵੱਲੋਂ ਪੇਸ਼ ਕੀਤੀ ਬਰੀਡਿੰਗ ਵਿਧੀ ਰਾਹੀਂ ਮੱਛੀ ਪੂੰਗ ਦੀ ਵੱਧ ਪੈਦਾਵਾਰ ਕਰਨ ਦੀ ਖੋਜ਼ ਨੂੰ ਮੁੱਖ ਰੱਖਦਿਆਂ ਕਰਵਾਏ ਗਏ ਸਮਾਗਮ ਮੌਕੇ ਪਿੰਡ ਢੰਡੂਆ ਦੇ ਸਰਪੰਚ ਬਲਬੀਰ ਕੌਰ ਸਮੇਤ ਨਵਾਂਸ਼ਹਿਰ ਦੇ 35 ਮੱਛੀ ਫਾਰਮਰਾਂ ਨੇ ਸ਼ਿਰਕਤ ਕੀਤੀ।
                    ਮੁੱਖ ਮਹਿਮਾਨ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ, ਪੰਜਾਬ ਡਾ. ਮਦਨ ਮੋਹਨ ਨੇ ਹਾਜ਼ਰ ਮੱਛੀ ਫਾਰਮਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਧੰਦੇ ਨੂੰ ਸ਼ੁਰੂ ਕਰਨ ਲਈ ਸਰਕਾਰ ਵਲੋਂ ਕੌਮੀ ਮੱਛੀ ਪਾਲਣ ਵਿਕਾਸ ਬੋਰਡ ਰਾਹੀਂ ਮੱਛੀ ਧੰਦਾ ਅਪਣਾਉਣ ਵਾਲੇ ਮੱਛੀ ਕਿਸਾਨਾਂ ਨੂੰ ਸਬਸਿਡੀ ਦੇ ਰੂਪ ਵਿਚ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪੰਜ ਸਾਲਾਂ ਦੌਰਾਨ 2020-21 ਤੋਂ 2024-25 ਤੱਕ ਮੱਛੀ ਪਾਲਣ ਦਾ ਧੰਦਾ ਅਪਣਾਉਣ ਵਾਲੇ ਮੱਛੀ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਲਈ ਇਕ ਸਕੀਮ ‘ਪ੍ਰਧਾਨ ਮੰਤਰੀ ਮਤੱਸਿਆ ਸੰਪਰਦਾ ਯੋਜਨਾ’ ਉਲੀਕੀ ਗਈ ਹੈ।ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਘੱਟ ਜ਼ਮੀਨ ਵਿਚ ਮੱਛੀ ਪਾਲਣ ਦੇ ਕਿੱਤੇ ਨੂੰ ਅਪਣਾਉਣ ਲਈ ਨਵੀਂ ਤਕਨਾਲੋਜੀ, ਜਿਵੇਂ ਆਰ.ਏ.ਐਸ (ਰੀਸਰਕੂਲੇਟਰੀ ਐਕੂਆਕਲਚਰ ਸਿਸਟਮ) ਅਤੇ ਬਾਇਓਫਲਾਕ ਰਾਹੀਂ ਮੱਛੀ ਦੀ ਵੱਧ ਪੈਦਾਵਾਰ ਕਰਕੇ ਮੱਛੀ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨਾ ਹੈ।ਮੱਛੀ ਵਿਕਰੇਤਾਵਾਂ ਅਤੇ ਮੱਛੀ ਫੜ੍ਹਨ ਵਾਲੇ ਫਿਸ਼ਰਮੈਨਾਂ ਦੀ ਸਹੂਲਤ ਲਈ ਵਾਹਨ ਆਦਿ ਸਬਸਿਡੀ ਦੇ ਰੂਪ ਵਿੱਚ ਦੇਣ ਦੀ ਯੋਜਨਾ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾ ਤਹਿਤ ਐਸ.ਸੀ ਅਤੇ ਔਰਤ ਲਾਭਪਾਤਰੀਆਂ ਨੂੰ ਸਾਰੀਆਂ ਸਕੀਮਾਂ ਤਹਿਤ ਯੂਨਿਟ ਕੌਸਟ ਦਾ 60 ਫੀਸਦੀ ਅਤੇ ਜਨਰਲ ਲਾਭਪਾਤਰੀਆਂ ਨੂੰ 40 ਫੀਸਦੀ ਸਬਸਿਡੀ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ। ਸਹਾਇਕ ਪ੍ਰਾਜੈਕਟ ਅਫ਼ਸਰ ਮੱਛੀ ਪਾਲਣ ਢੰਡੂਆ ਭੀਮ ਸੈਨ ਨੇ ਵਿਭਾਗ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ।
                 ਇਸ ਮੌਕੇ ਮੱਛੀ ਪਾਲਣ ਅਫ਼ਸਰ ਮਨਦੀਪ ਸਿੰਘ, ਬਲਕਾਰ ਸਿੰਘ ਮੱਲਾ ਸੋਢੀਆਂ, ਬੂਟਾ ਸਿੰਘ ਟਿਵਾਣਾ ਅਤੇ ਮੱਛੀ ਪੂੰਗ ਫਾਰਮ ਦਾ ਸਮੂਹ ਸਟਾਫ ਹਾਜ਼ਰ ਸੀ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …