ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉਤਰੀ ਦੇ ਵਾਰਡ ਨੰਬਰ 12 ਦੇ
ਵੱਖ-ਵੱਖ ਇਲਾਕਿਆਂ ਵਿੱਚ ਕੌਂਸਲਰ ਪ੍ਰਿਯੰਕਾ ਸ਼ਰਮਾ ਵਲੋਂ ਵਿਕਾਸ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ।ਇਹਨਾਂ ਕੰਮਾਂ ਵਿਚ ਵਾਰਡ ਨੰਬਰ 12 ਵਿੱਚ ਪਂੈਦੇ ਇਲਾਕੇ ਗੰਡਾ ਸਿੰਘ ਕਾਲੋਨੀ ਦੀਆਂ ਸਾਰੀਆਂ ਗਲੀਆਂ ਵਿੱਚ ਸੀ.ਸੀ ਫਲੋਰਿੰਗ ਅਤੇ ਭੂਤਨਪੁਰਾ ਦੀਆਂ ਸਾਰੀਆਂ ਮੁੱਖ ਸੜਕਾਂ ਅਤੇ ਨਾਲ ਲੱਗਦੀਆਂ ਗਲੀਆਂ ਵਿੱਚ ਲੁੱਕ-ਬਜ਼ਰੀ ਵਿਛਾ ਕੇ ਪੱਕਿਆਂ ਕਰਨ ਦੇ ਕੰਮ ਸ਼ਾਮਲ ਹਨ।
ਕੌਂਸਲਰ ਪ੍ਰਿਯੰਕਾ ਸ਼ਰਮਾ ਨੇ ਕਿਹਾ ਕਿ ਮੇਅਰ ਕਰਮਜੀਤ ਸਿੰਘ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉਤਰੀ ਦੀਆਂ ਸਮੂਹ ਵਾਰਡਾਂ ‘ਚ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਕਾਸ ਦੇ ਕੰਮ ਮੁਕੰਮਲ ਕਰਵਾ ਦਿੱਤੇ ਗਏ ਹਨ।ਜਿਨ੍ਹਾਂ ਵਿਚ ਸਵੱਛ ਪੀਣ ਵਾਲੇ ਪਾਣੀ ਦੀਆਂ ਸਪਲਾਈ ਲਾਈਨਾਂ ਵਿਛਾਉਣ, ਨਵੇਂ ਟਿਊਬਵੈਲ, ਗੰਦੇ ਪਾਣੀ ਦੀ ਨਿਕਾਸੀ ਲਈ ਨਵੀਆਂ ਸੀਵਰੇਜ਼ ਲਾਈਨਾਂ, ਗਲੀਆਂ-ਬਾਜ਼ਾਰ ਪੱਕੇ ਕਰਨ, ਆਧੁਨਿਕ ਸਟਰੀਟ ਲਾਈਟਾਂ ਲਗਾਉਣ ਅਤੇ ਸਫਾਈ ਵਿਵਸਥਾ ਲਈ ਘਰ-ਘਰ ਤੋਂ ਕੂੜਾ ਉਠਾਉਣ ਦਾ ਕੰਮ ਤੋਂ ਇਲਾਵਾ ਪਾਰਕਾਂ ਦੇ ਸੁੰਦਰੀਕਰਣ ਦੇ ਕੰਮ ਕੀਤੇ ਗਏ ਹਨ।ਅੱਜ ਜਿਹੜੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਨਾਲ ਗੰਡਾ ਸਿੰਘ ਕਾਲੋਨੀ ਅਤੇ ਭੂਤਨਪੁਰੇ ਦੇ ਵਸਨੀਕਾਂ ਨੂੰ ਭਰਪੂਰ ਫਾਇਦਾ ਪਹੁੰਚੇਗਾ।
ਇਸ ਮੌਕੇ ਰਿਤੇਸ਼ ਸ਼ਰਮਾ, ਭੁਪਿੰਦਰ, ਹੈਪੀ ਦਰਿਆ ਅਤੇ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਮੌਜ਼ੂਦ ਸਨ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media