Saturday, March 14, 2026

ਸੇਵਾ ਕੇਂਦਰਾਂ ਰਾਹੀਂ ਕੋਰੋਨਾ ਪ੍ਰਭਾਵਿਤ ਰਜਿਸਟਰਡ ਉਸਾਰੀ ਕਾਮਿਆਂ ਨੂੰ ਵਿੱਤੀ ਮਦਦ ਦੀ ਸ਼ੁਰੂਆਤ

ਸਕੀਮ ਦਾ ਲਾਭ ਲੈਣ ਲਈ ਨਹੀਂ ਦੇਣਾ ਪਵੇਗਾ ਅਰਜ਼ੀ ਜਾਂ ਫਾਰਮ- ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਰਜਿਸਟਰਡ ਉਸਾਰੀ ਕਾਮੇ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਜੋ ਕੋਰੋਨਾ ਪਾਜੀਟਿਵ ਹੋ ਗਏ ਸਨ।ਉਨਾਂ ਲਈ ਵਿੱਤੀ ਮਦਦ ਦੀ ਸ਼ੁਰੂਆਤ ਕੀਤੀ ਗਈ ਹੈ।ਜਿਸ ਤਹਿਤ ਰਜਿਸਟਰਡ ਉਸਾਰੀ ਕਾਮੇ ਆਪਣੇ ਨਜ਼ਦੀਕੀ ਸੇਵਾ ਕੇਂਦਰਾਂ ਵਿੱਚ ਜਾ ਕੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ।
                       ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵਲੋਂ ਅੱਜ ਤੋਂ ਸ਼ੁਰੂ ਕੀਤੀ ਇਸ ਸਕੀਮ ਦਾ ਲਾਭ ਉਨ੍ਹਾਂ ਰਜਿਸਟਰਡ ਉਸਾਰੀ ਕਾਮਿਆਂ ਨੂੰ ਮਿਲੇਗਾ ਜੋ ਖੁਦ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਕੋਰੋਨਾ ਪਾਜ਼ੀਟਿਵ ਹੋ ਗਏ ਸਨ ਅਤੇ ਇਕਾਂਤਵਾਸ ਵਿੱਚ ਰਹੇ ਸਨ।ਉਨ੍ਹਾਂ ਦੱਸਿਆ ਕਿ ਬਿਨੈਕਾਰ ਨੂੰ ਆਪਣਾ ਜਾਂ ਪਰਿਵਾਰਕ ਮੈਂਬਰਾਂ ਦਾ ਕੋਰੋਨਾ ਪਾਜ਼ੀਟਿਵ ਸਰਟੀਫਿਕੇਟ, ਉਸਾਰੀ ਕਾਮੇ ਵਜੋਂ ਰਜਿਸਟਰੇਸ਼ਨ ਕਾਰਡ ਅਤੇ ਬੈਂਕ ਦੀ ਕਾਪੀ ਲੈ ਕੇ ਆਪਣੇ ਨੇੜਲੇ ਸੇਵਾ ਕੇਂਦਰ ਵਿਚ ਜਾਣਾ ਪਵੇਗਾ।ਜਿਥੇ ਸਕੀਮ ਦਾ ਲਾਭ ਦੇਣ ਲਈ ਪ੍ਰਕਿਰਿਆ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਕੋਈ ਫਾਰਮ ਜਾਂ ਬੇਨਤੀ ਪੱਤਰ ਨਹੀਂ ਦੇਣਾ ਪਵੇਗਾ ਸਗੋਂ ਸੇਵਾ ਕੇਂਦਰ ਵਿਚ ਸਿੱਧੇ ਤੌਰ ’ਤੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ ।ਜਸ ਲਈ 10 ਰੁਪਏ ਸਹੂਲਤ ਚਾਰਜ਼ ਵਜੋਂ ਲਏ ਜਾਣਗੇ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …