
ਬਟਾਲਾ, 7 ਨਵੰਬਰ (ਨਰਿੰਦਰ ਬਰਨਾਲ) – ਜਿਲ੍ਹਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਵੱਲੋ 67 ਵੀਆਂ ਜਿਲਾ ਪੱਧਰੀ ਖੇਡਾਂ ਦਾ ਆਯੋਜਨ ਕੀਤਾ ਗਿਆ।ਜਿਲਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ ਪ੍ਰਧਾਨ ਦੀ ਨਿਗਰਾਨੀ ਹੇਠ ਕਰਵਾਈ ਗਈਆਂ ਖੇਡਾ ਵਿਚ ਵੁਡ ਸਟਾਕ ਪਬਲਿਕ ਸਕੂਲ ਦੀ ਝੰਡੀ ਰਹੀ ਵੱਖ ਮੁਕਾਬਲਿਆਂ ਵਿਚ ਅੰਡਰ 14 ਵਰਗ ਲੜਕੇ ਵਿਚ ਗੋਕਲ ਨਾਗੋਤਰਾ, ਹਾਰਦਿਕ ਨਗੋਤਰਾ, ਅੰਸ ਮੋਹਰੀ ਰਹੇ, ਅੰਡਰ 14 ਵਰਗ ਲੜਕੀਆਂ ਵਿਚ ਪਰੇਰਨਾ ਮਹਾਜਨ, ਰੁਚਿਕਾ ਅਰੋੜਾ, ਨੀਕਿਤਾ ਮਹਾਜਨ ਬੈਡਮਿੰਟਨ ਵਿਚ ਪਹਿਲੇ ਸਥਾਂਨ ਤੇ ਰਹੀਆਂ, ਅੰਡਰ 17 ਵਰਗ ਵਿਚ ਤ੍ਰਿਪਤੀ, ਪੂਰਵੀ, ਨਿਸਠਾ, ਸਮਰਿਧੀ ਬੈਡਮਿੰਟਨ ਮੁਕਾਬਲਿਆਂ ਵਿਚ ਪਹਿਲੇ ਸਥਾਂਨ ਤੇ ਰਹੀਆਂ।ਬਟਾਲਾ ਕਲੱਬ ਬਟਾਲਾ ਵਿਖੇ ਹੋਈਆਂ ਬੈਡਮਿੰਟਨ ਖੇਡਾਂ ਮੁਕਾਬਲਿਆਂ ਦੌਰਾਨ ਸ੍ਰੀ ਲਖਵਿੰਦਰ ਸਿਘ, ਅਮਨ ਦੀਪ, ਰਾਕੇਸ ਕੁਮਾਰ, ਸੰਦੀਪ ਕੁਮਾਰ ਕੋਚ ਵੁਡਸਟਾਕ, ਰਾਕੇਸ ਕੁਮਾਰ ਆਦਿ ਹਾਜਰ ਸਨ।
Punjab Post Daily Online Newspaper & Print Media