Thursday, June 11, 2026

ਸਰਕਾਰੀ ਕੰਨਿਆ ਸਮਾਰਟ ਸਕੂਲ ਮਾਲ ਰੋਡ ਵਿਖੇ ਲਗਾਇਆ ਲਾਇਬ੍ਰੇਰੀ ਕਿਤਾਬਾਂ ਦਾ ਲੰਗਰ

ਅੰਮ੍ਰਿਤਸਰ, 18 ਜੁਲਾਈ (ਸੁਖਬੀਰ ਸਿੰਘ) – ਸਕੂਲ ਸਿੱਖਿਆ ਵਿਭਾਗ, ਪੰਜਾਬ ਵਲੋਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸਤਿੰਦਰਬੀਰ ਸਿੰਘ ਦੀ ਰਹਿਨੁਮਾਈ ਹੇਠ ਅਤੇ ਮਾਲ ਰੋਡ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਦੀ ਯੋਗ ਅਗਵਾਈ ਹੇਠ ਮਾਲ ਰੋਡ ਸਕੂਲ ਵਿਖੇ ਇਕ ਵਿਲੱਖਣ ਉਪਰਾਲਾ ਕਰਦੇ ਹੋਏ ਵਿਦਿਆਰਥੀਆਂ ਅਤੇ ਸਮਾਜ ਵਿੱਚ ਪੜ੍ਹਨ ਦੀ ਰੁਚੀ ਨੂੰ ਵਿਕਸਿਤ ਕਰਨ ਲਈ ਲਾਇਬ੍ਰੇਰੀ ਲੰਗਰ ਲਗਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ।ਸਕੂਲ ਦੀ ਲਾਇਬ੍ਰੇਰੀ ਦੀਆਂ ਹਜ਼ਾਰਾਂ ਕਿਤਾਬਾਂ ਦਾ ਲੰਗਰ ਲੱਗਾ ਜਿਸ ਵਿੱਚ ਪੰਜਾਬੀ, ਹਿੰਦੀ, ਅੰਗਰੇਜ਼ੀ ਸਾਹਿਤ ਤੋਂ ਇਲਾਵਾ, ਆਮ ਗਿਆਨ, ਵਿਗਿਆਨ ਅਤੇ ਹੋਰ ਕਈ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਸ਼ਾਮਿਲ ਕੀਤੀਆਂ ਗਈਆਂ।ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਸਕੂਲ ਪਹੁੰਚ ਕੇ ਇਸ ਉਪਰਾਲੇ ਨੂੰ ਸਫਲ ਬਣਾਇਆ ਅਤੇ 1500 ਤੋਂ ਵੱਧ ਕਿਤਾਬਾਂ ਉਨ੍ਹਾਂ ਨੂੰ ਪੜ੍ਹਨ ਲਈ ਜਾਰੀ ਕੀਤੀਆਂ ਗਈਆਂ।
                     ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਇਸ ਨਿਰਸਵਾਰਥ ਸੇਵਾ ਦੀ ਅਗਵਾਈ ਕਰਦਿਆਂ ਸਕੂਲ ਵਿਚ ਪਹੁੰਚੀਆਂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਹਾਰਦਿਕ ਸਵਾਗਤ ਕੀਤਾ ਅਤੇ ਕਿਹਾ ਕਿਤਾਬਾਂ ਤੱਕ ਪਹੁੰਚ ਪੜ੍ਹਨ ਦਾ ਪਹਿਲਾ ਪੜਾਅ ਹੁੰਦਾ ਹੈ ਅਤੇ ਪੜ੍ਹਨਾ ਹੀ ਅੱਛੇ ਭਵਿੱਖ ਦੀ ਬੁਨਿਆਦ ਹੁੰਦਾ ਹੈ।ਉਨ੍ਹਾਂ ਸਭ ਨੂੰ ਕਿਤਾਬਾਂ ਨਾਲ ਵੱਧ ਤੋਂ ਵੱਧ ਜੁੜਨ ਦਾ ਸੁਨਿਹਾ ਦਿੰਦਿਆਂ ਕਿਹਾ ਕੀ ਅੱਜ ਦੇ ਇਸ ਸਰਬਵਿਆਪੀ ਮਹਾਂਮਾਰੀ ਦੀ ਘੜੀ ਵਿਚ ਜਿਥੇ ਵਿਦਿਆਰਥੀ ਆਨਲਾਇਨ ਪੜ੍ਹਾਈ ਕਰਨ ਲਈ ਪਾਬੰਦ ਹਨ ਜੋ ਕਿ ਅੱਖਾਂ ਲਈ ਹਾਨੀਕਾਰਕ ਅਤੇ ਮਾਨਸਿਕ ਤਣਾਅ ਦਿੰਦੀ ਹੈ, ਓਥੇ ਅੱਛੀਆਂ ਕਿਤਾਬਾਂ ਪੜ੍ਹਨ ਨਾਲ ਸਾਨੂੰ ਮਾਨਸਿਕ ਅਰਾਮ ਮਿਲਦਾ ਹੈ ਅਤੇ ਅਸੀਂ ਤਣਾਅ ਮੁਕਤ ਹੋ ਜਾਂਦੇ ਹਾਂ। ਕਿਤਾਬਾਂ ਸਾਡਾ ਫੋਕਸ, ਗਿਆਨ ਅਤੇ ਸਿੱਖਣ ਦੀ ਸਮੱਰਥਾ ਵਿਚ ਅਨਮੋਲ ਯੋਗਦਾਨ ਪਾਉਂਦੀਆਂ ਹਨ।
                   ਸ੍ਰੀਮਤੀ ਮਨਦੀਪ ਕੌਰ ਨੇ ਇਸ ਉਪਰਾਲੇ ਨੂੰ ਸਫਲ ਕਰਨ ਵਾਲੇ ਸਕੂਲ ਸਟਾਫ ਮਿਸ ਆਦਰਸ਼ ਸ਼ਰਮਾ, ਸ੍ਰੀਮਤੀ ਬਿਮਲਾ, ਸ੍ਰੀਮਤੀ ਮਨਦੀਪ ਕੌਰ ਬਲ, ਸ੍ਰੀਮਤੀ ਰਸ਼ਮੀ ਬਿੰਦਰਾ, ਸ੍ਰੀਮਤੀ ਸ਼ੁਸ਼ਮਾ, ਸ੍ਰੀਮਤੀ ਨਰਿੰਦਰ ਕੌਰ, ਸ੍ਰੀਮਤੀ ਰੋਬਿੰਦਰ ਕੌਰ, ਸ੍ਰੀਮਤੀ ਗੁਰਪ੍ਰੀਤ ਕੌਰ, ਸ੍ਰੀਮਤੀ ਗੁਰਿੰਦਰ ਕੌਰ, ਸ੍ਰੀਮਤੀ ਕਵਲਜੀਤ ਕੌਰ, ਸ੍ਰੀਮਤੀ ਰਮਨਦੀਪ ਕੌਰ ਅਤੇ ਸ. ਪਰਮ ਆਫਤਾਬ ਸਿੰਘ ਦਾ ਧੰਨਵਾਦ ਕੀਤਾ।
                     ਇਸ ਮੌਕੇ ਸਕੂਲ ਦਾ ਸਮੂਹ ਸਟਾਫ ਅਤੇ ਸ੍ਰੀਮਤੀ ਗੁਰਿੰਦਰ ਕੌਰ ਬਲਾਕ ਨੋਡਲ ਅਫਸਰ ਹਾਜ਼ਰ ਸਨ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …