Thursday, March 19, 2026

ਬਾਗਬਾਨੀ ਵਿਭਾਗ ਨੇ ਵਰਕਸ਼ਾਪ ਲਗਾ ਕੇ ਕਿਸਾਨਾਂ ਨੂੰ ਵੰਡੇ ਬੀਜ਼ ਬਾਲ

ਸੁਜਾਨਪੁਰ ਵਿਖੇ ਕੀਤੀ ਗਈ ਮੁਹਿੰਮ ਦੀ ਸੁਰੂਆਤ

ਪਠਾਨਕੋਟ, 23 ਜੁਲਾਈ (ਪੰਜਾਬ ਪੋਸਟ ਬਿਊਰੋ) – ਬਾਗਬਾਨੀ ਵਿਭਾਗ ਵੱਲੋਂ ਪੋਸ਼ਟਿਕ ਸੁਰੱਖਿਆ ਮੁਹਿੰਮ ਤਹਿਤ ਸੂਬੇ ਭਰ ਵਿੱਚ ਕਰੀਬ ਢਾਈ ਲੱਖ ਤੋਂ ਵੱਧ ਬੀਜ਼ ਬਾਲ ਵੰਡੇ ਜਾਣਗੇ।ਇਸ ਮੁਹਿੰਮ ਦੀ ਸ਼ੁਰੂਆਤ ਜਿਲ੍ਹਾ ਪਠਾਨਕੋਟ ਦੇ ਸੁਜਾਨਪੁਰ ਵਿਖੇ ਡਾ. ਤਜਿੰਦਰ ਬਾਜਵਾ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਪਠਾਨਕੋਟ ਨੇ ਮੂਹਿੰਮ ਦੀ ਸ਼ੁਰੂਆਤ ਦੋਰਾਨ ਕੀਤਾ।ਡਾ. ਜਤਿੰਦਰ ਕੁਮਾਰ ਬਾਗਬਾਨੀ ਵਿਕਾਸ ਅਫਸ਼ਰ ਪਠਾਨਕੋਟ, ਕਿਸਾਨ ਰੁਪ ਸਿੰਘ, ਰੋਮੀ ਸੁਜਾਨਪੁਰ ਅਤੇ ਹੋਰ ਕਿਸਾਨ ਇਸ ਸਮੇਂ ਹਾਜ਼ਰ ਸਨ।
                  ਡਾ. ਜਤਿੰਦਰ ਕੁਮਾਰ ਬਾਗਬਾਨੀ ਵਿਕਾਸ ਅਫਸਰ ਪਠਾਨਕੋਟ ਨੇ ਦੱਸਿਆ ਕਿ ਦਿਨ ਪ੍ਰਤੀ ਦਿਨ ਵੱਧ ਰਹੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਵਿਭਾਗ ਵੱਲੋਂ ਵੱਧ ਤੋਂ ਵੱਧ ਰਕਬਾ ਫਲਦਾਰ ਬੂਟਿਆਂ ਹੇਠ ਲਿਆਦੇ ਜਾਣ ਦੀ ਯੋਜਨਾ ਹੈ। ਜਿਸ ਅਧੀਨ ਵਿਭਾਗ ਵੱਲੋਂ ਬੀਜ ਬਾਲ ਕਿਸਾਨਾਂ ਨੂੰ ਵੰਡੇ ਗਏ ਹਨ।ਇਸ ਬੀਜ ਬਾਲ ਨੂੰ ਮਿੱਟੀ ਵਿੱਚ ਕਿਸ ਢੰਗ ਨਾਲ ਲਗਾਉਣਾ ਹੈ ਇਸ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈ।ਜਿਲ੍ਹਾ ਪਠਾਨਕੋਟ ਲਈ ਵਿਭਾਗ ਨੂੰ ਕਰੀਬ 12 ਹਜਾਰ ਬੀਜ਼ ਬਾਲ ਪ੍ਰਾਪਤ ਹੋਏ ਹਨ।ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇਹ ਮੁਹਿੰਮ 25 ਜੁਲਾਈ ਤੱਕ ਜਾਰੀ ਰਹੇਗੀ ।
                   ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਅਪਣੇ ਖੇਤਾਂ ਜਾਂ ਘਰ੍ਹਾਂ ਵਿੱਚ ਜਿੱਥੇ ਸਹੀ ਸਥਾਨ ਹੋਵੇ ਇਹ ਬੀਜ਼ ਬਾਲ ਲਗਾ ਸਕਦੇ ਹਨ।ਇਸ ਨਾਲ ਇੱਕ ਤਾਂ ਸਾਨੂੰ ਭਵਿੱਖ ਵਿੱਚ ਫਲ ਪ੍ਰਾਪਤ ਹੋਣਗੇ ਅਤੇ ਦੂਸਰਾ ਧਰਤੀ ਨੂੰ ਹਰਿਆ ਭਰਿਆ ਬਣਾਉਣ ਵਿੱਚ ਵੀ ਸਾਡਾ ਸਹਿਯੋਗ ਰਹੇਗਾ।ਕਿਸਾਨਾਂ ਨੂੰ ਵੰਡੇ ਜਾ ਰਹੇ ਫਲਦਾਰ ਪੋਦਿਆਂ ਦੇ ਬੀਜ ਬਾਲ ਵਿੱਚ ਅੰਬ, ਜਾਮਣ, ਔਲਾ, ਲਸੂੜਾ, ਬੇਲ, ਅਮਰੂਦ, ਬੇਰ, ਸ਼ਹਿਤੂਤ, ਫਾਲਸਾ, ਢੇਓੂ ਅਤੇ ਕਟਹਲ ਆਦਿ ਸ਼ਾਮਲ ਹਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …