Friday, September 11, 2026

ਕੋਰੋਨਾ ਦੀ ਸੰਭਾਵਿਤ ਤੀਜ਼ੀ ਲਹਿਰ ਰੋਕਣ ਲਈ ਟੀਕਾਕਰਨ ਜਰੂਰੀ – ਡਾ. ਕੁਲਦੀਪ ਰਾਏ

ਜ਼ਿਲ੍ਹੇ ਵਿਚ ਕੋਵਿਡ ਰੋਕੂ ਟੀਕਾਕਰਨ ਲਈ ਨਵੀਆਂ ਸਾਈਟਾਂ ਬਣਾਈਆਂ

ਨਵਾਂਸ਼ਹਿਰ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਿਹਤ ਵਿਭਾਗ ਨੇ ਜ਼ਿਲ੍ਹੇ ਅੰਦਰ ਸਰਕਾਰੀ ਸਕੂਲਾਂ ਦੇ ਖੁੱਲ੍ਹਣ ਤੋਂ ਬਾਅਦ ਕੋਵਿਡ-19 ਰੋਕੂ ਟੀਕਾਕਰਨ ਲਈ ਨਵੀਆਂ ਵੈਕਸੀਨੇਸ਼ਨ ਸਾਈਟਾਂ ਬਣਾ ਲਈਆਂ ਹਨ।ਇਸ ਤੋਂ ਪਹਿਲਾਂ ਟੀਕਾਕਰਨ ਸਰਕਾਰੀ ਸਕੂਲਾਂ ਵਿੱਚ ਕੀਤਾ ਜਾ ਰਿਹਾ ਸੀ। ਇਹ ਫੈਸਲਾ ਸਕੂਲਾਂ ਵਿੱਚ ਗੈਰ-ਜ਼ਰੂਰੀ ਭੀੜ ਨੂੰ ਆਉਣ ਤੋਂ ਰੋਕਣ ਅਤੇ ਲਾਗ ਫੈਲਣ ਦੇ ਜ਼ੋਖਮ ਤੋਂ ਬਚਣ ਦੇ ਮੰਤਵ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।
                   ਜ਼ਿਲ੍ਹਾ ਸਿਹਤ ਅਫਸਰ-ਕਮ-ਕਾਰਜਕਾਰੀ ਸਿਵਲ ਸਰਜਨ ਡਾ. ਕੁਲਦੀਪ ਰਾਏ ਨੇ ਦੱਸਿਆ ਕਿ ਕੋਵਿਡ-19 ਸਬੰਧੀ ਪ੍ਰੋਟੋਕਲ ਅਤੇ ਸਕੂਲੀ ਬੱਚਿਆਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਹੁਣ ਸਰਕਾਰੀ ਸਕੂਲਾਂ ਵਿਚ ਕੋਵਿਡ-19 ਰੋਕੂ ਟੀਕਾਕਰਨ ਨਹੀਂ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਕੋਵਿਡ ਰੋਕੂ ਟੀਕਾਕਰਨ ਹੁਣ ਨਵੇਂ ਸਥਾਨਾਂ ‘ਤੇ ਕੀਤਾ ਜਾਵੇਗਾ।ਜ਼ਿਲ੍ਹੇ ਵਿਚ ਪਹਿਲਾਂ 10 ਫਿਕਸ ਸਥਾਨਾਂ ‘ਤੇ ਟੀਕਾਕਰਨ ਕੀਤਾ ਜਾ ਰਿਹਾ ਸੀ, ਜੋ ਕਿ ਹੁਣ 12 ਫਿਕਸ ਸਥਾਨਾਂ ‘ਤੇ ਕੀਤਾ ਜਾਵੇਗਾ।
                  ਡਾ. ਕੁਲਦੀਪ ਰਾਏ ਨੇ ਦੱਸਿਆ ਕਿ ਸ਼ਹਿਰੀ ਤੇ ਪੇਡੂ ਇਲਾਕਿਆਂ ਵਿਚ 12 ਨਵੀਆਂ ਟੀਕਾਕਰਨ ਸਾਈਟਾਂ ਸਥਾਪਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਸਿੰਘ ਸਭਾ ਗੁਰਦੁਆਰਾ ਨੇੜੇ ਬੱਸ ਸਟੈਂਡ ਰਾਹੋਂ, ਕਮਿਊਨਿਟੀ ਸੈਂਟਰ ਨੇੜੇ ਪੰਜਾਬ ਨੈਸ਼ਨਲ ਬੈਂਕ ਉਸਮਾਨਪੁਰ, ਸ੍ਰੀ ਗੁਰੁ ਰਵਿਦਾਸ ਗੁਰਦੁਆਰਾ ਸੜੋਆ, ਰਾਧਾ ਸਵਾਮੀ ਸੰਤਸੰਗ ਘਰ ਨੇੜੇ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਹਸਪਤਾਲ ਖਟਕੜ ਕਲਾਂ, ਰਾਧਾ ਸਵਾਮੀ ਸਤਸੰਗ ਘਰ ਮੁੰਨਾ ਰੋਡ ਨੇੜੇ ਜੱਸੋ ਮਾਜ਼ਰਾ ਕਾਲੋਨੀ, ਲਛਮਣੀ ਨਾਰਾਇਣ ਮੰਦਿਰ ਪੁਰਾਣੀ ਦਾਣਾ ਮੰਡੀ ਰੇਲਵੇ ਰੋਡ ਬੰਗਾ, ਸਿੰਘ ਸਭਾ ਗੁਰਦੁਆਰਾ ਚੰਡੀਗੜ੍ਹ ਰੋਡ ਨਵਾਂਸ਼ਹਿਰ, ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਅਰਬਨ ਪੀ.ਐਚ.ਸੀ ਨਵਾਂਸ਼ਹਿਰ, ਧਰਮਗਿਰੀ ਮੰਦਿਰ ਔੜ, ਰਾਧਾ ਸਵਾਮੀ ਸਤਸੰਗ ਘਰ ਮੁਕੰਦਪੁਰ, ਰਾਧਾ ਸਵਾਮੀ ਸਤਸੰਗ ਘਰ ਗੜ੍ਹੀ ਰੋਡ ਬਲਾਚੌਰ, ਰਾਧਾ ਸਵਾਮੀ ਸਤਸੰਗ ਘਰ ਕਾਠਗੜ੍ਹ ਸ਼ਾਮਲ ਹਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …