Monday, September 28, 2026

ਖ਼ਾਲਸਾ ਕਾਲਜ ਵਿਖੇ ਐਮ. ਫ਼ਿਲ ਪੰਜਾਬੀ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ 10 ਅਗਸਤ – ਡਾ. ਮਹਿਲ ਸਿੰਘ

ਅੰਮ੍ਰਿਤਸਰ, 3 ਅਗਸਤ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ’ਚ ਚਲ ਰਹੀ ਐਮ.ਫ਼ਿਲ ਪੰਜਾਬੀ ਦੇ ਸੈਸ਼ਨ 202122 ਦੇ ਦਾਖਲੇ ਦੀ ਪ੍ਰਕਿਰਿਆ ਆਰੰਭ ਹੋ ਚੁੱਕੀ ਹੈ।ਇਹ ਦਾਖਲਾ ਟੈਸਟ ਰਾਹੀਂ ਹੋਵੇਗਾ।ਜਿਸ ਲਈ ਅਪਲਾਈ ਕਰਨ ਦੀ ਆਖਰੀ ਮਿਤੀ 10 ਅਗਸਤ ਹੈ।
                  ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਖ਼ਾਲਸਾ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਇਕੋ ਇਕ ਅਜਿਹਾ ਕਾਲਜ ਹੈ, ਜਿੱਥੇ ਐਮ. ਫ਼ਿਲ ਦਾ ਕੋਰਸ ਚੱਲ ਰਿਹਾ ਹੈ।ਉਨ੍ਹਾਂ ਕਿਹਾ ਕਿ ਕਾਲਜ ਦਾ ਪੰਜਾਬੀ ਵਿਭਾਗ ਪੰਜਾਬ ’ਚ ਸਭ ਤੋਂ ਪਹਿਲਾਂ ਪੰਜਾਬੀ ਦੀ ਐਮ.ਏ ਪੱਧਰ ਦੀ ਪੜ੍ਹਾਈ ਸ਼ੁਰੂ ਕਰਨ ਵਾਲਾ ਵਿਭਾਗ ਹੈ।ਨਵੇਂ ਅਕਾਦਮਿਕ ਸੈਸ਼ਨ ਲਈ ਐਮ.ਫ਼ਿਲ ਦਾ ਇਹ ਦਾਖਲਾ ਟੈਸਟ 20 ਅਗਸਤ ਨੂੰ ਲਿਆ ਜਾਵੇਗਾ।ਦਾਖਲੇ ਦੇ ਚਾਹਵਾਨ ਵਿਦਿਆਰਥੀ 10 ਅਗਸਤ ਤੱਕ ਅਪਲਾਈ ਕਰ ਸਕਦੇ ਹਨ, ਜਿਸ ’ਚੋਂ 50 ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਹੀ ਸਕ੍ਰੀਨਿੰਗ ਲਈ ਸੱਦਿਆ ਜਾਵੇਗਾ।
                 ਵਿਭਾਗ ਮੁੱਖੀ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਵਿਭਾਗ ਦੀ ਆਪਣੀ ਇਕ ਖੂਬਸੂਰਤ ਲਾਇਬ੍ਰੇਰੀ ਹੈ, ਜੋ ਐਮ.ਏ ਅਤੇ ਐਮ.ਫ਼ਿਲ ਦੇ ਵਿਦਿਆਰਥੀਆਂ ਲਈ ਬਣਾਈ ਗਈ ਹੈ।ਇਥੇ ਉਨ੍ਹਾਂ ਦੇ ਸਿਲੇਬਸ ਨਾਲ ਸਬੰਧਿਤ ਸਾਰੀਆਂ ਜ਼ਰੂਰੀ ਪੁਸਤਕਾਂ ਉਪਲੱਬਧ ਹਨ।ਉਨ੍ਹਾਂ ਕਿਹਾ ਕਿ ਹੋਣਹਾਰ ਵਿਦਿਆਰਥੀਆਂ ਲਈ ਕਾਲਜ ਵਲੋਂ ਕਈ ਕਿਸਮ ਦੀਆਂ ਵਜ਼ੀਫ਼ਾ ਸਕੀਮਾਂ ਚੱਲਦੀਆਂ ਹਨ, ਜਿਨ੍ਹਾਂ ਦਾ ਵਿਦਿਆਰਥੀਆਂ ਨੂੰ ਆਰਥਿਕ ਫ਼ਾਇਦਾ ਮਿਲਦਾ ਹੈ।
                       ਇਸ ਮੌਕੇ ਪ੍ਰੋ: (ਡਾ.) ਭੁਪਿੰਦਰ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ ਢਿੱਲੋਂ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ ਤੇ ਡਾ. ਹਰਜੀਤ ਕੌਰ ਵੀ ਹਾਜ਼ਰ ਸਨ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …