ਸਮਰਾਲਾ, 3 ਅਗਸਤ (ਇੰਦਰਜੀਤ ਸਿੰਘ ਕੰਗ) – ਸਥਾਨਕ ਸਰਕਾਰੀ ਸੀਨੀ: ਸੈਕੰ: ਸਮਾਰਟ ਸਕੂਲ (ਲੜਕੀਆਂ) ਦੇ ਪ੍ਰਿੰਸੀਪਲ ਗੁਰਦੀਪ ਸਿੰਘ ਰਾਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੂਲ ਦੇ ਸੈਸ਼ਨ 2020-21 ਦੌਰਾਨ ਬਾਰਵੀਂ ਜਮਾਤ ਦਾ ਆਰਟਸ, ਸਾਇੰਸ ਅਤੇ ਕਾਮਰਸ ਗਰੁੱਪ ਦੇ 214 ਵਿਦਿਆਰਥੀਆਂ ਦਾ ਬੋਰਡ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ, ਜੋ ਸਮਰਾਲਾ ਸ਼ਹਿਰ ਲਈ ਮਾਣ ਵਾਲੀ ਗੱਲ ਹੈ।ਉਨ੍ਹਾਂ ਕਿਹਾ ਕਿ ਇਹ ਸਕੂਲ ਦੇ ਅਧਿਆਪਕਾਂ ਦੀ ਮਿਹਨਤ ਹੈ, ਜਿਹਨਾਂ ਨੇ ਕੋਵਿਡ ਮਹਾਂਮਾਰੀ ਦੌਰਾਨ ਆਨਲਾਈਨ ਕਲਾਸਾਂ ਰਾਹੀ ਆਪਣੇ ਟੀਚੇ ਨੂੰ ਪੂਰਾ ਕੀਤਾ। ਬਾਰਵੀਂ ਜਮਾਤ ਦੇ ਸਾਇੰਸ ਗਰੁੱਪ ਵਿੱਚੋਂ ਕਰਮਜੋਤ ਕੌਰ ਨੇ 96 ਫੀਸਦ, ਪ੍ਰਭਜੋਤ ਬੈਂਸ ਨੇ 95.6 ਅਤੇ ਹਰਮਨ ਕੌਰ ਨੇ 95.2 ਪ੍ਰਤੀਸ਼ਤ ਅੰਕ ਲੈ ਕੇ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕੀਤੀਆਂ ਹਨ।ਆਰਟਸ ਗਰੁੱਪ ਵਿਚੋਂ ਦਿਵਿਆ ਸਿੰਗਲਾ ਨੇ 97.4 ਪ੍ਰਤੀਸ਼ਤ, ਸੁਖਜੀਤ ਕੌਰ ਨੇ 95 ਅਤੇ ਅਰਸ਼ਦੀਪ ਕੌਰ ਨੇ 94.6 ਪ੍ਰਤੀਸ਼ਤ ਅੰਕ ਲੈ ਕੇ ਪਹਿਲੇ ਤਿੰਨ ਸਥਾਨ ਲਏ। ਕਾਮਰਸ ਗਰੁੱਪ ਵਿਚੋਂ ਤਮੰਨਾ ਨੇ 96.2 ਪ੍ਰਤੀਸ਼ਤ, ਜਸਜੀਵਨਜੋਤ ਕੌਰ ਬੁਆਲ ਨੇ 95.8 ਅਤੇ ਜਸਵਿੰਦਰ ਕੌਰ ਨੇ 95.6 ਪ੍ਰਤੀਸ਼ਤ ਅੰਕ ਲਏ। ਇਸ ਤਰਾਂ ਦਿਵਿਆ ਸਿੰਗਲਾ ਨੇ 97.4%, ਤਮੰਨਾ ਨੇ 96.2% ਅਤੇ ਕਰਮਜੋਤ ਕੌਰ ਨੇ ਸਕੂਲ ‘ਚ 96% ਅੰਕਾਂ ਨਾਲ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਪ੍ਰਿੰਸੀਪਲ ਗੁਰਦੀਪ ਸਿੰਘ ਰਾਏ, ਮੈਡਮ ਰੇਨੁਕਾ ਧੀਰ, ਸ਼ੋਸ਼ਲ ਮੀਡੀਆ ਇੰਚਾਰਜ਼ ਪ੍ਰਵੀਨ ਕੁਮਾਰ ਅਤੇ ਸਕੂਲ ਦੇ ਸਮੂਹ ਸਟਾਫ ਨੇ ਪਾਸ ਹੋਏ ਵਿਦਿਆਰਥੀਆਂ ਨੂੰ ਸੁਭਕਾਮਨਾਵਾਂ ਦਿੱਤੀਆਂ।
Check Also
ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਨੇ ਅਲੂਮਨੀ ਮੀਟ ਕਰਵਾਈ
ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਵੱਲੋਂ ਅਲੂਮਨੀ ਮੀਟ …