Tuesday, July 28, 2026

ਵਾਇਸ ਚਾਂਸਲਰ ਡਾ. ਅਰਵਿੰਦ ਵਲੋਂ ਭਾਈ ਕਾਨ੍ਹ ਸਿੰਘ ਨਾਭਾ ਦੀ ਕਾਵਿ ਪੁਸਤਕ `ਗੀਤਾਂਜਲੀ ਹਰੀਵ੍ਰਿਜੇਸ਼` ਰਲੀਜ਼

ਪਟਿਆਲਾ, 5 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਅਰਵਿੰਦ ਵਲੋਂ ਅੱਜ ਪੰਜਾਬੀ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਕਿਤਾਬ `ਗੀਤਾਂਜਲੀ ਹਰੀਵ੍ਰਿਜੇਸ਼` ਰਲੀਜ਼ ਕੀਤੀ ਗਈ।ਨਵਯੁੱਗ ਪਬਲਿਸ਼ਰਜ਼ ਦਿੱਲੀ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਦੀ ਸੰਪਾਦਨਾ ਅਤੇ ਕਵਿਤਾਵਾਂ ਦੇ ਭਾਵ ਅਰਥ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਵਾਨ ਡਾ. ਰਵਿੰਦਰ ਕੌਰ ਰਵੀ ਅਤੇ ਡਾ. ਜਗਮੇਲ ਸਿੰਘ ਭਾਠੂਆਂ ਵਲੋਂ ਕੀਤੇ ਗਏ ਹਨ।
              ਭਾਈ ਕਾਨ੍ਹ ਸਿੰਘ ਨਾਭਾ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਵੀ ਹਾਜ਼ਰ ਸਨ।ਇਸ ਦੌਰਾਨ ਡਾ. ਰਵਿੰਦਰ ਕੌਰ ਰਵੀ ਅਤੇ ਡਾ. ਭਾਠੂਆਂ ਵਲੋਂ ਰਲੀਜ ਕੀਤੀ ਗਈ ਪੁਸਤਕ `ਗੀਤਾਂਜਲੀ ਹਰੀਵ੍ਰਿਜੇਸ਼` ਵਿੱਚ ਸ਼ਾਮਿਲ ਭਾਈ ਕਾਨ੍ਹ ਸਿੰਘ ਰਚਿਤ ਪੁਰਾਤਨ ਪੰਜਾਬੀ ਕਾਵਿ ਬਾਰੇ ਵੀ.ਸੀ ਨਾਲ ਵਿਚਾਰ ਚਰਚਾ ਕੀਤੀ ਗਈ ਅਤੇ ਖੁਦ ਵਾਇਸ ਚਾਂਸਲਰ ਵਲੋਂ ਪੁਸਤਕ ਵਿਚੋਂ ਭਾਈ ਕਾਨ੍ਹ ਸਿੰਘ ਨਾਭਾ ਦੀ ਹਿੰਦੀ ਭਾਸ਼ਾ ਦੀ ਇਕ ਕਾਵਿ ਰਚਨਾ `ਆਯੋ ਗੁਰੂ ਨਾਨਕ ਅਲੌਕਿਕ ਬਸੰਤ` ਪੁਸਤਕ `ਗੀਤਾਂਜਲੀ ਹਰੀਵ੍ਰਿਜੇਸ਼` ਵਿਚੋਂ ਪੜ੍ਹ ਕੇ ਸੁਣਾਈ ਅਤੇ ਇਸ ਸ਼ੁੱਭ ਕਾਰਜ ਲਈ ਮੁਬਾਰਕਬਾਦ ਦਿੱਤੀ। ਉਨਾਂ ਦੱਸਿਆ ਕਿ ਸਾਡੇ ਪੁਰਤਨ ਪੰਜਾਬੀ ਵਿਦਵਾਨ ਆਪਣੀ ਮਾਂ ਬੋਲ਼ੀ ਤੋਂ ਇਲਾਵਾ ਹਿੰਦੀ ਆਦਿ ਦੂਜੀਆਂ ਭਾਸ਼ਾਵਾਂ ਨੂੰ ਵੀ ਮਾਣ ਬਖਸ਼ਦੇ ਸਨ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …