Thursday, March 26, 2026

ਗੋਡਿਆ ਦੇ ਦਰਦ ਦੇ ਇਲਾਜ ਸਬੰਧੀ 4 ਦਿਨਾਂ ਦਾ ਕੈਂਪ ਆਯੋਜਿਤ

PPN0911201406

ਬਠਿੰਡਾ 9 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)-  ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਖਾਲਸਾ ਦੀਵਾਨ ਦੇ ਖਾਲਸਾ ਪ੍ਰਾਈਮਰੀ ਗਰਲਜ਼ ਸਕੂਲ ਵਿਖੇ ਗੁਰੂ ਜੀ ਸੰਮਤੀ ਰਜਿ: ਨਵੀਂ ਦਿੱਲੀ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨਵੀਂ ਵਿਦੇਸ਼ੀ ਤਕਨੀਕ ਦੁਆਰਾ ਬਿਨਾਂ ਦਵਾਈ, ਬਿਨਾਂ ਅਪ੍ਰੇਸ਼ਨ ਗੋਡਿਆ ਦੇ ਦਰਦ ਦਾ ਸਫ਼ਲ ਇਲਾਜ ਸਬੰਧੀ ਚਾਰ ਦਿਨਾਂ ਦਾ ਕੈਂਪ ਆਯੋਜਿਤ ਕੀਤਾ ਗਿਆ। ਜਿਸ ਦਾ ਉਦਘਾਟਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮੁੱਖ ਗ੍ਰੰਥੀ ਸੁਰਿੰਦਰ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਪ੍ਰਧਾਨ ਰਾਜਿੰਦਰ ਸਿੰਘ ਸਿੱਧੂ ਵਲੋਂ ਉਦਘਾਟਨ ਕੀਤਾ ਗਿਆ।
ਇਸ ਮੌਕੇ  ਗੋਡਿਆ ਦੇ ਮਾਹਿਰ ਸੀਨੀਅਰ ਡਾਕਟਰ ਪ੍ਰਾਕੁਲ ਖੱਤਰੀ, ਡਾ: ਧਰਮਪਾਲ ਵਰਮਾ, ਰਾਜਿੰਦਰ ਕੌਰ ਦਿੱਲੀ ਵਾਲਿਆਂ  ਵਲੋਂ ਆਪਣੇ ਸਹਿਯੋਗੀ ਸ਼ਮਾ ਚੈਨ ਵਲੋਂ ਗੋਡਿਆ ਦੇ ਮਰੀਜ਼ਾਂ ਦਾ ਬਿਲਕੁਲ ਮੁਫ਼ਤ ਇਲਾਜ ਸ਼ੁਰੂ ਕੀਤਾ ਗਿਆ। ਇਸ ਕੈਂਪ ਦੀ ਆਰੰਭਤਾ ਮੌਕੇ  ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮੈਂਬਰ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ। ਇਹ ਕੈਂਪ ਸਵੇਰੇ 10 ਵਜੇ 2 ਵਜੇ ਤੱਕ ਤੋਂ ਅਤੇ ਸ਼ਾਮ 4 ਤੋਂ 6 ਵਜੇੇ ਤੱਕ 11ਨਵੰਬਰ ਤੱਕ ਚੱਲਗਾ। ਇਸ ਮੌਕੇ ਸੁਰਿੰਦਰ ਸਿੰਘ ਮੈਨੇਜਰ ਸਿੰਘ ਸਭਾ, ਦਿਲਬਾਗ ਸਿੰਘ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply