Thursday, June 19, 2025
Breaking News

350 ਸਾਲ ਸਿੱਖੀ ਸਰੂਪ ਦੇ ਨਾਲ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ਨਾਲ ਅਰੰਭ ਹੋਇਆ

ਪਤਿਤਪੁਣੇ ਨੂੰ ਅਜੋਕੇ ਸਮੇਂ ਵਿੱਚ ਰੋਕਣਾ ਬਹੁਤ ਜ਼ਰੂਰੀ ਹੈ-ਭਾਈ ਗੁਰਇਕਬਾਲ ਸਿੰਘ

PPN0911201407
ਮਾੜੀ ਕੰਬੋਕੇ/ਖਾਲੜਾ, 9 ਨਵੰਬਰ (ਕੁਲਵਿੰਦਰ ਸਿੰਘ/ਲਖਵਿੰਦਰ ਗੋਲਣ)- ਸ੍ਰੀ ਅਨੰਦਪੁਰ ਸਾਹਿਬ ਜੀ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਤਖਤ ਸ੍ਰੀ ਕੇਸਗੜ ਸਾਹਿਬ ਜੀ ਵੱਲੋਂ ਸਿੱਖੀ ਪ੍ਰਚਾਰ ਲਈ ਚਲਾਈ ਹੋਈ ਲਹਿਰ 350 ਸਾਲ ਸਿੱਖੀ ਸਰੂਪ ਦੇ ਨਾਲ ਦੇ ਸਬੰਧ ਵਿੱਚ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ), ਭਾਈ ਗੁਰਇਕਬਾਲ ਸਿੰਘ ਜੀ ਵੱਲੋਂ 5 ਨਗਰ ਕੀਰਤਨਾਂ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਜਿਸ ਤਹਿਤ ਪਹਿਲਾ ਨਗਰ ਕੀਰਤਨ ਅੱਜ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜਨਮ ਅਸਥਾਨ, ਪੂਹਲਾ ਸਾਹਿਬ ਤੋਂ ਸਿੰਘ ਸਾਹਿਬ ਗਿ. ਜਗਤਾਰ ਸਿੰਘ ਜੀ ਦੀ ਵੱਲੋਂ ਕੀਤੀ ਗਈ ਅਰੰਭਤਾ ਦੀ ਅਰਦਾਸ ਤੋਂ ਉਪਰੰਤ ਜੈਕਾਰਿਆਂ ਦੀ ਗੂੰਜ ਨਾਲ ਅਰੰਭ ਹੋਇਆ।
ਸਿੰਘ ਸਾਹਿਬ ਗਿ. ਮੱਲ੍ਹ ਸਿੰਘ ਜੀ (ਜੱਥਾਦਾਰ ਤਖਤ ਸ੍ਰੀ ਕੇਸਗੜ ਸਾਹਿਬ ਜੀ) ਨੇ ਕਿਹਾ ਕਿ ਨਗਰ ਕੀਰਤਨ ਦਾ ਅਨੇਕਾ ਹੀ ਨਿਕਲਦੇ ਹਨ ਪਰ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਪਤਿਤ ਹੋ ਚੱਕੇ ਵੀਰਾਂਫ਼ਭੈਣਾ ਨੂੰ ਸਿੱਖ ਇਤਿਹਾਸ ਵਿਚਲੀਆਂ ਕੁਰਬਾਨੀਆਂ ਬਾਰੇਂ ਫ੍ਰੀ ਲਿਟਰੇਚਰ ਵੰਡ ਕੇ ਜਾਣੂ ਕਰਵਾਉਣਾ, ਧਾਰਮਿੱਕ ਦੀਵਾਨ ਲਗਾ ਕੇ ਜਾਣੂ ਕਰਵਾਉਣਾ ਅਤੇ ਇਹਨਾਂ ਵੀਰਾਂ,ਭੈਣਾ ਨੂੰ ਪਤਿਤ ਪੁਣੇ ਤੋਂ ਕੱਢ ਕੇ ਮੁੜ ਸਿੱਖੀ ਸਰੂਪ ਵਿੱਚ ਵਾਪਸ ਲਿਆਉਣਾ ਆਪਣੇ ਆਪ ਵਿੱਚ ਇਕ ਮਹਾਨ ਸਲਾਘਾ ਯੋਗ ਕੰਮ ਹੈ ਅਤੇ ਨਾਲ ਹੀ ਇਹਨਾ ਸਭ ਵੀਰਾਂ, ਭੈਣਾ ਨੂੰ ਸਨਮਾਨ ਚਿੰਨ ਵੀ ਦਿੱਤੇ ਜਾ ਰਹੇ ਹਨ ਜੋ ਕਿ ਇੱਕ ਵਿਲੱਖਣ ਉਪਰਾਲਾ ਹੈ ਜਿਸ ਨਾਲ ਕਿ ਹੋਰ ਨੌਜਵਾਨਾ ਨੂੰ ਵੀ ਉਤਸ਼ਾਹ ਮਿਲੇਗਾ।
ਇਹ ਨਗਰ ਕੀਰਤਨ ਵੱਖ ਵੱਖ ਪਿੰਡਾਂ, ਸ਼ਹਿਰਾਂ ਵਿੱਚੋਂ ਹੁੰਦਾ ਹੋਇਆ ਜਾ ਰਿਹਾ ਹੈ ਅਤੇ ਸਿੱਖੀ ਪ੍ਰਚਾਰ ਲਈ ਇਹਨਾ ਪਿੰਡਾ ਸ਼ਹਿਰਾਂ ਵਿੱਚ ਦੀਵਾਨ ਵੀ ਲਗਾਏ ਜਾ ਰਹੇ ਹਨ ਅਤੇ ਸਿੱਖੀ ਸਰੂਪ ਵਿੱਚ ਵਾਪਸ ਆਉਣ ਦਾ ਪ੍ਰਣ ਕਰਨ ਵਾਲਿਆਂ ਨੂੰ ਮੌਕੇ ਤੇ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ।
ਭਾਈ ਸਾਹਿਬ ਜੀ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਇਸ ਪ੍ਰਚਾਰ ਦੀ ਬਹੁਤ ਲੌੜ ਹੈ ਕਿਉ ਕਿ ਅੱਜ ਝੂਠੇ ਫੈਸ਼ਨ ਵਿੱਚ ਫਸ ਕੇ ਸਾਡੇ ਕਈ ਬੱਚੇ ਸਿੱਖੀ ਤੋਂ ਬੇਮੁੱਖ ਹੋ ਰਹੇ ਹਨ ਅਤੇ ਆਪਣੇ ਕੇਸ ਕਤਲ ਕਰਵਾ ਰਹੇ ਹਨ। ਇਸ ਪਤਿਤ ਪੁਣੇ ਨੂੰ ਰੋਕਣ ਵਾਸਤੇ ਹੀ ਇਹਨਾਂ ਨਗਰ ਕੀਰਤਨਾਂ ਦਾ ਉਪਰਾਲਾ ਕੀਤਾ ਗਿਆ ਹੈ ਤਾਂ ਕਿ ਪਤਿਤ ਹੋ ਚੁਕੱੇ ਇਹਨਾਂ ਬੱਚਿਆਂ ਨੂੰ ਸਿੱਖੀ ਗੋਰਵਮਈ ਇਤਿਹਾਸ ਨਾਲ ਜੋੜ ਕੇ ਵਾਪਸ ਸਿੱਖੀ ਸਰੂਪ ਵਿੱਚ ਆਉਣ ਦਾ ਰਸਤਾ ਵਿਖਾ ਸਕੀਏ।
ਇਸ ਸਭ ਵਿੱਚ ਸ਼੍ਰੌ.ਗੁ.ਪ੍ਰ.ਕਮੇਟੀ ਦੇ ਪ੍ਰਧਾਨ ਸਾਹਿਬ ਦਾ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਸਾਹਿਬ ਜੀ ਦਾ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜੱਥੇਦਾਰ ਸਾਹਿਬ ਦਾ ਵਢਮੁੱਲਾ ਯੋਗਦਾਨ ਹੈ। ਜੱਥੇ. ਤਖਤ ਸ੍ਰੀ ਕੇਸਗੜ ਸਾਹਿਬ ਸਿੰਘ ਸਾਹਿਬ ਗਿ. ਮੱਲ੍ਹ ਸਿੰਘ ਜੀ ਅਤੇ ਗਿ. ਜਗਤਾਰ ਸਿੰਘ ਜੀ ਨੇ ਭਾਈ ਸਾਹਿਬ ਜੀ ਨੂੰ ਇਸ ਸ਼ੁੱਭ ਅਵਸਰ ਦੀ ਬਹੁਤ ਬਹੁਤ ਵਧਾਈ ਦਿੱਤੀ।
ਨਗਰ ਕੀਰਤਨ ਵਿੱਚ ਸੰਗਤਾਂ ਦੇ ਦਰਸ਼ਨ ਕਰਨ ਲਈ ਸ਼੍ਰੌ.ਗੁ.ਪ੍ਰ.ਕਮੇਟੀ ਦੇ ਪ੍ਰਧਾਨ ਜੱਥੇ ਅਵਤਾਰ ਸਿੰਘ ਜੀ ਵੱਲੋਂ ਭਾਈ ਰੂਪ ਸਿੰਘ ਜੀ ਸਕੱਤਰ, ਭਾਈ ਸਤਬੀਰ ਸਿੰਘ ਜੀ ਸਕੱਤਰ, ਧਰਮ ਪ੍ਰਚਾਰ ਕਮੇਟੀ, ਭਾਈ ਸੁਖਦੇਵ ਸਿੰਘ ਜੀ ਮੀਤ ਸਕੱਤਰ, ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ, ਭਾਈ ਮਨਜੀਤ ਸਿੰਘ ਜੀ ਮੈਬਰ ਸ਼੍ਰੌ.ਗੁ.ਪ੍ਰ.ਕਮੇਟੀ, ਐਮ.ਐਲ.ਏ ਸ. ਵਿਰਸਾ ਸਿੰਘ ਜੀ ਵਲਟੋਹਾ, ਲੋਕਲ ਕਮੇਟੀ ਮੈਂਬਰ ਬਾਪੂ ਜਗੀਰ ਸਿੰਘ ਜੀ, ਸ. ਨਿਰਮਲ ਸਿੰਘ ਜੀ, ਸ. ਬਲਵਿੰਦਰ ਸਿੰਘ ਜੀ,  ਬਾਬਾ ਹਰਮਿੰਦਰ ਸਿੰਘ ਜੀ (ਕਾਰ ਸੇਵਾ) ਅਤੇ ਸਿੰਘ ਸਾਹਿਬ ਗਿ. ਗੁਰਵਿੰਦਰ ਸਿੰਘ ਜੀ (ਸ੍ਰੀ ਦਰਬਾਰ ਸਾਹਿਬ) ਸ਼ਾਮਿਲ ਸਨ।
ਇਸ ਸਮੇਂ ਦੌਰਾਨ ਕੇਸਾਂ ਦੀ ਮਹਾਨਤਾ ਬਾਰੇ ਕਿਤਾਬਚਾ ਵੀ ਰਲੀਜ਼ ਕੀਤਾ ਗਿਆ।

Check Also

ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …

Leave a Reply