Thursday, March 26, 2026

ਮੰਤਰੀ ਜੋਸ਼ੀ ਨਾਲ ਮਿਲ ਕੇ ਸ਼੍ਰੀ ਗੁਰੁ ਰਾਮ ਦਾਸ ਲੋਕ ਭਲਾਈ ਸੋਸਾਈਟੀ ਨੇ ਕੀਤੀ ਗੁਰੂ ਨਾਨਕ ਹਸਪਤਾਲ ਦੀ ਸਫਾਈ

ਸਾਫ ਭਾਰਤ ਬਨਾਉਣ ਲਈ ਲੋਕਾਂ ਦੇ ਸਾਥ ਦੀ ਲੋੜ- ਜੋਸ਼ੀ

PPN0911201408
ਅੰਮ੍ਰਿਤਸਰ, 9 ਨਵੰਬਰ (ਰੋਮਿਤ ਸ਼ਰਮਾ) – ਸਥਾਨਕ ਸਰਕਾਰਾਂ ਅਤੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਅਨਿਲ ਜੋਸ਼ੌ ਨਾਲ ਮਿਲਕੇ ਸ਼੍ਰੀ ਗੁਰੁ ਰਾਮ ਦਾਸ ਲੋਕ ਭਲਾਈ ਸੋਸਾਈਟੀ ਨੇ ਗੁਰੁ ਨਾਨਕ ਹਸਪਤਾਲ ਵਿਚ ਸਫਾਈ ਦੀ ਮੁਹਿੰਮ ਸ਼ੁਰੂ ਕੀਤੀ।ਸੋਸਾਈਟੀ ਦੇ ਮੁੱਖੀ ਸ. ਸੁਰਿੰਦਰ ਸਿੰਘ ਅਰੋੜਾ ਜੀ ਨੇ ਕਿਹਾ ਕਿ ਉਹ ਹਰ ਐਤਵਾਰ ਆਪਨੀ ਪੂਰੀ ਸੰਗਤ ਨਾਲ ਜਿੱਥੇ ਜਿੱਥੇ ਜਰੂਰਤ ਹੈ ਉਥੇ ਉਹ ਸਫਾਈ ਕਰਨਗੇ ਅੱਜ ਵੀ ਪੂਰੀ ਸੰਗਤ ਨਾਲ ਹਸਪਤਾਲ ਦੇ ਇਕ ਪਾਸੇੇ ਨੂੰ ਪੂਰੀ ਤਰਾਂ ਸਾਫ ਕਰਨਗੇ ।ਇਸੇ ਤਰਾਂ ਸਫਾਈ ਦੀ ਮੁਹਿੰਮ ਜਾਰੀ ਰਹੇਗੀ।ਇਸ ਮੋਕੇ ਮੰਤਰੀ ਜੋਸ਼ੀ ਨਾਲ ਹਸਪਤਾਲ ਦੇ ਸਟਾਫ ਵੀ ਸਫਾਈ ਵਿਚ ਜੁੱਟ ਗਏ। ਮੰਤਰੀ ਜੋਸ਼ੀ ਜੀ ਨੇ ਕਿਹਾ ਕਿ ਪਿਛਲੇ ਐਤਵਾਰ ਉਹਨਾਂ ਨੇ ਕੰਪਨੀ ਬਾਗ (ਰਾਮ ਬਾਗ) ਵਿਚ ਸਫਾਈ ਕੀਤੀ ਉਥੇ ਵੀ ਉਹਨਾਂ ਨੇ ਦੱਸਿਆ ਕਿ ਉਥੇ ਵੀ ਆਮ ਜਨਤਾ ਨੇ ਉਹਨਾਂ ਨੂੰ ਸੰਯੋਗ ਦਿਤਾ ਅਤੇ ਇਥੇ ਹਸਪਤਾਲ ਵਿਚ ਵੀ ਆਮ ਲੋਕਾਂ ਦੇ ਸਾਥ ਦੇ ਰਹੇ ਹਨ ਅਤੇ ਇਸ ਦੇ ਪ੍ਰਤੀ ਜਾਗਰੂਕ ਹੋ ਰਹੇ ਹਨ।ਉਹਨਾਂ ਕਿਹਾ ਕਿ ਸੋਸਾਈਟੀ ਜੇਕਰ ਇਸੇ ਤਰਾਂ ਆਪਨੇ ਲੋਕ ਭਲਾਈ ਦੇ ਕੰਮਾਂ ਨਾਲ ਸਫਾਈ ਮੁਹਿੰਮ ਵਿਚ ਵੀ ਯੋਗਦਾਨ ਦੈਣ ਤਾਂ ਜਲਦ ਹੀ ਸਾਡਾ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਦਾ ਸੁਪਨਾ ਸਾਕਾਰ ਹੋ ਜਾਵੇਗਾ।

PPN0911201409
ਇਸ ਮੌਕੇ ਤੇ ਪੱਪੂ ਮਹਾਜਨ, ਕੌਂਸਲਰ ਅਮਨ ਐਰੀ, ਅਨੁਜ ਸਿੱਕਾ, ਹੈਲਥ ਅਫਸਰ ਚਰਨਜੀਤ ਸਿੰਘ, ਡਾ. ਸੁਭਾਸ਼ ਪੱਪੂ, ਕੌਂਸਲਰ ਰਾਮ ਚਾਵਲਾ, ਰਾਜਬੀਰ ਸਿੰਘ, ਡਾ. ਯੋਗੇਸ਼, ਅਜੈ ਗਿਲ, ਪ੍ਰਿਥਪਾਲ ਸਿੰਘ, ਅਸ਼ੋਕ ਭਟਾਰਾ, ਰਜੀਵ ਹਾਂਡਾ, ਹੈਪੀ ਬਿਜਲੀ, ਮੁਨੂੰ ਮਹਾਜਨ, ਪਾਰਛਦ ਬਲਦੇਵ ਰਾਜ ਬੱਗਾ, ਵਿਸ਼ਾਲ ਲੱਖਨਪਾਲ, ਰਕੇਸ਼ ਭਰਦਵਾਜ, ਮਮਤਾ ਅਰੋੜਾ ਤੋ ਇਲਾਵਾ ਸੋਸਾਈਟੀ ਮੈਂਬਰ ਅਤੇ ਹਸਪਤਾਲ ਦੇ ਕਰਮਚਾਰੀ ਮੋਜੂਦ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply