Saturday, September 19, 2026

ਅੰਮ੍ਰਿਤਪਾਲ ਸਿੰਘ ਬੱਬਲੂ ਬਣੇ ਫੈਡਰੇਸ਼ਨ ਮਹਿਤਾ ਦੇ ਸਿਆਸੀ ਤੇ ਮੀਡੀਆ ਸਲਾਹਕਾਰ

ਅੰਮ੍ਰਿਤਸਰ, 8 ਅਗਸਤ (ਜਗਦੀਪ ਸਿੰਘ) – ਬੀਤੇ ਦਿਨੀ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਕੌਮੀ ਪ੍ਰਧਾਨ ਅਮਰਬੀਰ ਸਿੰਘ ਢੋਟ ਵਲੋਂ ਜਥੇਬੰਦੀ ਦੇ ਢਾਂਚੇ ਦੇ ਕੀਤੇ ਗਏ ਐਲਾਨ ਵਿੱਚ ਨੌਜਵਾਨ ਤੇਜ਼ ਤਰਾਰ ਆਗੂ ਅੰਮ੍ਰਿਤਪਾਲ ਸਿੰਘ ਬੱਬਲੂ ਨੂੰ ਫੈਡਰੇਸ਼ਨ ਵਲੋਂ ਦੋ ਅਹਿਮ ਜਿੰਮੇਵਾਰੀਆਂ ਦਿੰਦੇ ਹੋਏ ਫੈਡਰੇਸ਼ਨ ਦਾ ਸਿਆਸੀ ਅਤੇ ਮੀਡੀਆ ਸਲਾਹਕਾਰ ਨਿਯੁੱਕਤ ਕੀਤਾ ਗਿਆ ਹੈ।
               ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਅੰਮ੍ਰਿਤਪਾਲ ਨੇ ਕਿਹਾ ਕਿ ਉਹਨਾਂ ਨੂੰ ਜੋ ਅਹਿਮ ਜਿੰਮੇਵਾਰੀਆਂ ਦਿੱਤੀਆਂ ਗਈਆਂ ਹਨ, ਉਹਨਾਂ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।ਉਹਨਾਂ ਦੱਸਿਆ ਕਿ ਜੋ ਮਾਣ ਸਨਮਾਨ ਉਹਨਾਂ ਨੂੰ ਮਿਲਿਆ ਹੈ, ਉਸ ਸਭ ਵਿੱਚ ਪਿਤਾ ਸਮਾਨ ਉਪਕਾਰ ਸਿੰਘ ਸੰਧੂ ਦਾ ਅਹਿਮ ਯੋਗਦਾਨ ਹੈ।ਉਨਾਂ ਨੇ ਇਸ ਨਿਯੁੱਕਤੀ ਲਈ ਜਥੇਬੰਦੀ ਦੇ ਸਰਪ੍ਰਸਤ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ ਦੇ ਨਾਲ-ਨਾਲ ਕੌਮੀ ਪ੍ਰਧਾਨ ਅਮਰਬੀਰ ਸਿੰਘ ਢੋਟ ਦਾ ਵਿਸ਼ੇਸ਼ ਧੰਨਵਾਦ ਕੀਤਾ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …