Thursday, July 18, 2024

ਹੋਰਨਾਂ ਰਾਜਾਂ ਦੇ ਮੁਕਾਬਲੇ ਪੰਜਾਬ ‘ਚ ਔਰਤਾਂ ਤੇ ਬੱਚਿਆਂ ਖਿਲਾਫ ਆਪਰਾਧਿਕ ਮਾਮਲੇ ਘੱਟ – ਅਮੁਲਿਆ ਨਿਧੀ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਸ਼੍ਰੀਮਤੀ ਗੁਰਪ੍ਰੀਤ ਦਿਉਲ ਆਈ.ਪੀ.ਐਸ ਏ.ਡੀ.ਜੀ.ਪੀ ਕਮਿਊਨਿਟੀ ਅਫੈਅਰ ਡਵੀਜ਼ਨ ਪੰਜਾਬ ਚੰਡੀਗੜ੍ਹ ਅਤੇ ਡਾ: ਸੁਖਚੈਨ ਸਿੰਘ ਗਿੱਲ ਆਈ.ਪੀ.ਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੰਮ ਕਰ ਰਹੇ ਸਾਂਝ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਨਵਂੇ ਸੁਰੂ ਕੀਤੇ ਗਏ ਪ੍ਰੋਜੈਕਟ ਪੀ.ਪੀ.ਐਮ.ਐਮ ਦੀ ਕਾਰਗੁਜ਼ਾਰੀ ਵਿੱਚ ਹੋਰ ਸੁਧਾਰ ਲਿਆਉਣ ਦੇ ਮਕਸਦ ਨਾਲ ਅੱਜ ਇੱਕ ਉਚ ਪੱਧਰੀ ਵਫਦ ਜਿਸ ਵਿੱਚ ਮੈਡਮ ਜਯਾ ਵੈਲਕੰਰ ਡਾਇਰੈਕਟਰ ਜਾਗਰਤੀ ਸੰਸਥਾ ਦਿੱਲੀ ਅਤੇ ਆਮੁਲਿਆ ਨਿਧੀ ਸੰਸਥਾ ਜਨ ਸਵੱਸਥ ਅਭਿਆਨ ਅਤੇ ਰਾਹਤ ਮਹਿਲਾ ਕੇਂਦਰ ਇੰਦੌਰ ਦੇ ਨੈਸ਼ਨਲ ਕੋ-ਕਨਵੀਨਰ ਨੇ ਸਾਂਝ ਕੇਂਦਰ ਪੂਰਬੀ ਅਤੇ ਪੰਜਾਬ ਪੁਲਿਸ ਮਹਿਲਾ ਮਿੱਤਰ ਪੂਰਬੀ ਦਾ ਦੌਰਾ ਕੀਤਾ।
                ਸ਼੍ਰੀਮਤੀ ਮਨਪ੍ਰੀਤ ਕੌਰ ਏ.ਸੀ.ਪੀ ਸਾਈਬਰ ਕਰਾਇਮ ਅੰਮ੍ਰਿਤਸਰ ਨੇ ਵਫਦ ਦਾ ਸਵਾਗਤ ਕੀਤਾ ਅਤੇ ਸਾਂਝ ਕੇਂਦਰਾਂ ਅਤੇ ਪੰਜਾਬ ਪੁਲੀਸ ਮਹਿਲਾ ਮਿੱਤਰ ਕਰਮਚਾਰੀਆਂ ਵੱਲੋਂ ਦਿੱਤੀਆ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ।ਸ਼੍ਰੀਮਤੀ ਜਯਾ ਵੈਲਕੰਰ ਨੇ ਪੰਜਾਬ ਪੁਲੀਸ ਮਹਿਲਾ ਮਿੱਤਰ ਕਰਮਚਾਰੀਆਂ ਨੂੰ ਸਬੰਧੋਨ ਕਰਦੇ ਹੋਏ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ ਅਤੇ ਮਹਿਲਾਵਾਂ ਅਤੇ ਬੱਚਿਆਂ ਖਿਲਾਫ ਵੱਧ ਰਹੇ ਜੁਰਮਾਂ ਜਿਵੇ ਕਿ ਘਰੇਲੂ ਹਿੰਸਾ, ਬਲਾਤਕਾਰ ਦੇ ਮਾਮਲੇ, ਸੈਕਸੂਅਲ ਹਿਰਾਸਮੈਂਟ ਆਦਿ ਸਬੰਧੀ ਲਿਟਰੇਚਰ ਮੁਫਤ ਵੰਡਿਆ।
              ਅਮੁਲਿਆ ਨਿਧੀ ਨੇ ਕਿਹਾ ਕਿ ਪੰਜਾਬ ਪੁਲੀਸ ਮਹਿਲਾ ਮਿੱਤਰ ਕਰਮਚਾਰੀਆਂ ਦੀ ਵਧੀਆ ਟਰੇਨਿੰਗ ਅਤੇ ਸੂਝਵਾਨ ਹੋਣ ਕਾਰਨ ਇਨਾਂ ਦੀ ਕਾਰਗੁਜ਼ਾਰੀ ਬਿਹਤਰੀਨ ਪੱਧਰ ਦੀ ਹੈ।ਉਹਨਾਂ ਦੱਸਿਆ ਕਿ ਹੋਰਨਾਂ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਔਰਤਾਂ ਅਤੇ ਬੱਚਿਆਂ ਖਿਲਾਫ ਅਪਰਾਧਿਕ ਮਾਮਲੇ ਘੱਟ ਹਨ।
ਇਸ ਮੌਕੇ ਇੰਸਪੈਕਟਰ ਪਰਮਜੀਤ ਸਿੰੰਘ ਇੰਚਾਰਜ਼ ਜਿਲ੍ਹਾ ਸਾਂਝ ਕੇਂਦਰ, ਐਸ.ਆਈ ਤਰਜਿੰਦਰ ਕੌਰ ਇੰਚਾਰਜ਼ ਸਾਂਝ ਕੇਂਦਰ ਦੱਖਣੀ, ਐਸ.ਆਈ ਨਵਰੀਤ ਕੌਰ ਇੰਚਾਰਜ਼ ਪੰਜਾਬ ਪੁਲਿਸ ਮਹਿਲਾ ਮਿੱਤਰ, ਏ.ਐਸ.ਆਈ ਪਰਮਜੀਤ ਸਿੰਘ, ਏ.ਐਸ.ਆਈ ਕੁਲਦੀਪ ਸਿੰਘ, ਐਚ.ਸੀ ਬਿਕਰਮ ਸਿੰਘ, ਐਚ.ਸੀ ਅਮਰਿੰਦਰ ਸਿੰਘ, ਐਚ.ਸੀ ਰਮਨਦੀਪ ਕੌਰ ਦੀ ਬਦੌਲਤ ਅੱਜ ਦਾ ਸ਼ੈਮੀਨਾਰ ਬਹੁਤ ਹੀ ਸ਼ਾਨਦਾਰ ਹੋ ਨਿਬੜਿਆ ਹੈ।

Check Also

ਭਾਰਤੀ ਸਟੇਟ ਬੈਂਕ ਦੇ ਅਧਿਕਾਰੀਆਂ ਨੇ ਬੂਟੇ ਲਗਾਏ

ਸੰਗਰੂਰ, 17 ਜੁਲਾਈ (ਜਗਸੀਰ ਲੌਂਗੋਵਾਲ) – ਐਸ.ਬੀ.ਆਈ ਵਲੋਂ ਸੀ.ਐਸ.ਆਰ ਗਤੀਵਿਧੀ ਅਧੀਨ “ਇਕ ਪੇੜ ਮਾਂ ਦੇ …