Saturday, September 12, 2026

ਐਂਟੀ ਕਰਾਈਮ ਬਿਊਰੋ ਦੇ ਮਿਹਨਤੀ ਵਰਕਰਾਂ ਨੂੰ ਅੱਗੇ ਲਿਆਂਦਾ ਜਾਵੇਗਾ – ਰਾਠੋਰ

ਫੁਲਜੀਤ  ਵਰਪਾਲ ਤੇ ਸੁਭਾਸ਼ ਚੰਦਰ ਪੰਜਾਬ ਸਕੱਤਰ, ਹਰਪੀ੍ਰਤ ਸਿੰਘ ਤੇ ਪਲਵਿੰਦਰ ਸਿੰਘ ਵਾਈਸ ਚੇਅਰਮੈਨ ਅੰਮ੍ਰਿਤਸਰ ਬਣੇ

PPN0911201411
ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ) – ਐਂਟੀ ਕਰਾਈਮ ਬਿਊਰੋ ਦੇ ਦਫਤਰ ਵਿਖੇ ਚੀਫ ਸੰਤ ਬਲਦੇਵ ਸਿੰਘ ਰਾਠੋਰ ਦੀ ਅਗਵਾਈ ਵਿੱਚ ਇੱਕ ਮੀਟਿੰਗ ਹੋਈ, ਜਿਸ ਵਿੱਚ ਸੰਸਥਾ ਦੀਆਂ ਗਤੀਵਿਧੀਆਂ ਨੂੰ ਤੇਜ ਕਰਨ ਲਈ ਨਵੀਆਂ ਨਿਯੁੱਕਤੀਆਂ ਕੀਤੀਆਂ ਗਈਆਂ।ਜਿੰਨਾਂ ਵਿੱਚ ਫੁਲਜੀਤ ਸਿੰਘ ਵਰਪਾਲ ਤੇ ਸੁਭਾਸ਼ ਚੰਦਰ ਨੂੰ ਸਕੱਤਰ ਪੰਜਾਬ ਸਟੇਟ ਅਤੇ ਹਰਜੀਤ ਸਿੰਘ, ਕੁਲਵਿੰਦਰ ਸਿੰਘ ਵਾਈਸ ਚੇਅਰਮੈਨ ਅੰਮ੍ਰਿਤਸਰ ਬਣਾਇਆ ਗਿਆ।
ਸੰਤ ਬਲੇਦਵ ਸਿੰਘ ਰਾਠੋਰ ਨੇ ਕਿਹਾ ਕਿ ਐਂਟੀ ਕਰਾਈਮ ਬਿਊਰੌ ਦੇ ਮਿਹਨਤੀ ਵਰਕਰਾਂ ਨੂੰ ਅੱਗੇ ਲਿਆਦਾ ਜਾਵੇਗਾ ਤੇ ਜਿਲ੍ਹਿਆ ‘ਚ ਸਬ-ਦਫਤਰ ਖੋਲਣ ਦੇ ਨਾਲ ਹੋਰਨਾਂ ਸੂਬਿਆਂ ਵਿੱਚ ਮੁੱਖ ਦਫਤਰ ਖੋਲੇ ਜਾਣਗੇ। ਇਸ ਮੋਕੇ ਨਵਨਿਯੁੱਕਤ ਪੰਜਾਬ ਜਨ: ਸਕੱਤਰਾਂ ਫੁਲਜੀਤ ਸਿੰਘ ਵਰਪਾਲ ਅਤੇ ਸੁਭਾਸ਼ ਚੰਦਰ ਨੇ ਚੀਫ ਸੰਤ ਬਲਦੇਵ ਸਿੰਘ ਰਾਠੋਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੰਸਥਾ ਦੇ ਹੋਰ ਅਹੁਦੇਦਾਰ ਅਤੇ ਮੈਂਬਰਾਂ ਨਾਲ ਮਿਲ ਕੇ ਸਮਾਜ ਦੀਆਂ ਬੁਰਾਈਆਂ ਨੂੰ ਖਤਮ ਕਰਨ ਲਈ ਕੰਮ ਕਰਨਗੇ।
ਇਸ ਮੋਕੇ ਤੇ ਵਾਈਸ ਚੇਅਰਮੈਨ ਮੈਨੇਜਿੰਗ ਕਮੇਟੀ ਰਣਜੀਤ ਸਿੰਘ ਰਾਠੋਰ, ਸੁਬੇਗ ਸਿੰਘ ਗਿੱਲ ਚੇਅਰਮੈਨ ਪੰਜਾਬ, ਸਤਨਾਮ ਸਿੰਘ ਕੰਗ ਜਰਨਲ ਸਕੱਤਰ ਪੰਜਾਬ, ਹਰਪਾਲ ਸਿੰਘ ਠੇਕੇਦਾਰ ਸਕੱਤਰ ਪੰਜਾਬ, ਜੋਗਾ ਸਿੰਘ ਚੇਅਰਮੈਨ ਜਿਲਾ ਅੰਮ੍ਰਿਤਸਰ ਅਤੇ ਐਂਟੀ ਕਰਾਈਮ ਬਿਊਰੋ ਦੇ ਅਹੁਦੇਦਾਰ ਮੌਜੂਦ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply