ਸਮਰਾਲਾ, 11 ਅਗਸਤ (ਇੰਦਰਜੀਤ ਸਿੰਘ ਕੰਗ) – ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ (ਸੀਟੂ) ਪੰਜਾਬ ਦੀ ਇਕਾਈ ਸਮਰਾਲਾ ਦੀ ਮਾਸਿਕ ਮੀਟਿੰਗ ਯੂਨੀਅਨ
ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਅਤੇ ਦੇਵੀ ਦਾਸ ਮਿਆਣੀ ਜਨਰਲ ਸਕੱਤਰ ਪੰਜਾਬ ਦੀ ਅਗਵਾਈ ਹੇਠ ਹੋਈ।ਮੀਟਿੰਗ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਸਦੇਵ ਸਿੰਘ ਜੱਸੀ ਤਹਿਸੀਲ ਪ੍ਰਧਾਨ ਅਤੇ ਰਮੇਸ਼ ਸਿੰਘ ਬੂਟਾ ਕੈਸ਼ੀਅਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਪੇਂਡੂ ਚੌਂਕੀਦਾਰਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ 13 ਅਗਸਤ ਨੂੰ ਪਟਵਾਰੀਆਂ ਅਤੇ ਕਾਨੂੰਗੋ, ਚੌਂਕੀਦਾਰਾਂ, ਨੰਬਰਦਾਰਾਂ ਵਲੋਂ ਸਾਂਝੇ ਤੌਰ ਲੁਧਿਆਣਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪੇਂਡੂ ਚੌਂਕੀਦਾਰ ਯੂਨੀਅਨ (ਸੀਟੂ) ਪੰਜਾਬ ਇਕਾਈ ਸਮਰਾਲਾ ਦੇ ਮੈਂਬਰ ਭਾਰੀ ਗਿਣਤੀ ਵਿਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ 24 ਅਗਸਤ ਨੂੰ ਪੰਜਾਬ ਭਰ ਦੀ ਵੱਡੀ ਰੈਲੀ ਦੁਸਹਿਰਾ ਗਰਾਊਂਡ ਮੁਹਾਲੀ ਵਿਖੇ ਕੀਤੀ ਜਾ ਰਹੀ ਰੋਸ ਰੈਲੀ ਵੱਧ ਤੋਂ ਵੱਧ ਚੌਂਕੀਦਾਰਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ।ਤਹਿਸੀਲ ਪ੍ਰਧਾਨ ਜਸਦੇਵ ਸਿੰਘ ਜੱਸੀ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਪੇਂਡੂ ਚੌਂਕੀਦਾਰਾਂ ਦੀਆਂ ਹੱਕੀ ਮੰਗਾਂ ਜਲਦੀ ਤੋਂ ਜਲਦੀ ਮੰਨੀਆਂ ਜਾਣ, ਨਹੀਂ ਫਿਰ ਪੰਜਾਬ ਦੇ ਸਮੁੱਚੇ ਚੌਂਕੀਦਾਰ ਤਿੱਖਾ ਸੰਘਰਸ਼ ਕਰਨ ਲਈ ਤਿਆਰ ਬੈਠੇ ਹਨ ਅਤੇ 2022 ਦੀਆਂ ਚੋਣਾਂ ਵਿੱਚ ਮੌਜ਼ੂਦਾ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ।
ਮੀਟਿੰਗ ਵਿੱਚ ਗੁਰਦਾਸ ਸਿੰਘ ਮਾਨੂੰਪੁਰ ਵਾਈਸ ਪ੍ਰਧਾਨ, ਕੁਲਦੀਪ ਸਿੰਘ ਹਰਿਓਂ ਸਕੱਤਰ, ਕੁਲਦੀਪ ਸਿੰਘ ਬਿਜਲੀਪੁਰ, ਨੂਰ ਮੁਹੰਮਦ ਰਾਜੇਵਾਲ, ਅਮਰੀਕ ਸਿੰਘ ਕੋਟਲਾ ਭੜੀ, ਗੁਰਮੇਲ ਸਿੰਘ ਰੋੋੋਹਲੇ, ਗੁਰਬਚਨ ਸਿੰਘ ਗਗੜਾ, ਅਮਰਜੀਤ ਸਿੰਘ ਸਲੌਦੀ, ਮੇਵਾ ਸਿੰਘ ਟੋਡਰਪੁਰ, ਅਮਰਜੀਤ ਸਿੰਘ ਰੂਪਾ, ਗੁਲਜਾਰ ਸਿੰਘ ਘੁਲਾਲ, ਮੇਵਾ ਸਿੰਘ ਭੌਰਲਾ, ਹਰਬੰਸ ਸਿੰਘ ਬਗਲੀ, ਕਰਮਜੀਤ ਸਿੰਘ ਕਲਾਲਮਾਜਰਾ ਆਦਿ ਤੋਂ ਇਲਾਵਾ ਸਮਰਾਲਾ ਤਹਿਸੀਲ ਦੇ ਵੱਖ ਵੱਖ ਪਿੰਡਾਂ ਦੇ ਚੌਂਕੀਦਾਰ ਹਾਜ਼ਰ ਸਨ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media