Sunday, July 5, 2026

ਸੰਘਰਸ਼ ਕਮੇਟੀ ਵਲੋਂ ਸਿਮਰਨਜੀਤ ਸਿੰਘ ਬੈਂਸ ਦਾ ਸਮਰਾਲਾ ’ਚ ਸਨਮਾਨ ਅੱਜ

ਸਮਰਾਲਾ, 12 ਅਗਸਤ (ਇੰਦਰਜੀਤ ਸਿੰਘ ਕੰਗ) – ਸਮਰਾਲਾ ਇਲਾਕੇ ਦੇ ਦਰਜਨਾਂ ਪਿੰਡਾਂ ਨੂੰ ਜੋੜਦੀ ਬਹਿਲੋਲਪੁਰ ਸੜਕ ਜੋ ਸ੍ਰੀ ਅਨੰਦਪੁਰ ਸਾਹਿਬ ਅਤੇ ਨੈਣਾ ਦੇਵੀ ਤੀਰਥ ਅਸਥਾਨ ਨਾਲ ਵੀ ਮਿਲਾਉਂਦੀ ਸੜਕ ਦਾ ਲਾਘਾ ਨੈਸ਼ਨਲ ਹਾਈਵੇ-95 ਦੀ ਸੜਕ ਰਾਹੀਂ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਬੰਦ ਕਰਨ ‘ਤੇ ਰੋਕ ਲਗਾਉਣ ਅਤੇ ਸੜਕ ਉਤੇ ਪੁੱਲ ਬਣਵਾਉਣ ਲਈ ਇਲਾਕੇ ਦੇ ਲੋਕਾਂ ਵੱਲੋਂ ਜੋ ਸੰਘਰਸ਼ ਅਰੰਭ ਹੋਇਆ ਸੀ ਉਹ ਲੰਬਾ ਸਮਾਂ ਚੱਲਿਆ।ਜਿਸ ਵਿੱਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਦਾ ਵਡਮੁੱਲਾ ਯੋਗਦਾਨ ਰਿਹਾ।ਸੰਘਰਸ਼ ਵਿੱਚ ਲੋਕਾਂ ਦੀ ਜਿੱਤ ਹੋਈ ਅਤੇ ਦਰਜਨਾਂ ਪਿੰਡਾਂ ਨੂੰ ਜੋੜਨ ਵਾਲੀ ਸੜਕ ‘ਤੇ ਪੁਲ ਬਣਇਆ ਗਿਆ।ਇਸ ਸੰਘਰਸ਼ ਵਿੱਚ ਪਾਏ ਯੋਗਦਾਨ ਬਦਲੇ ਸਮਰਾਲਾ ਇਲਾਕੇ ਦੇ ਲੋਕਾਂ, ਪੁੱਲ ਬਣਾਓ ਸੰਘਰਸ਼ ਕਮੇਟੀ, ਕਿਸਾਨ ਮਜ਼ਦੂਰ ਜਥੇਬੰਦੀਆਂ ਅਤੇ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਵਲੋਂ ਅੱਜ 12 ਅਗਸਤ ਨੂੰ ਬਹਿਲੋਲਪੁਰ ਰੋਡ ਦੇ ਬਾਈਪਾਸ ਪੁੱਲ ਲਾਗੇ ਸਿਮਰਨਜੀਤ ਸਿੰਘ ਬੈਂਸ ਦਾ ਸਨਮਾਨ ਕੀਤਾ ਜਾ ਰਿਹਾ ਹੈ।
                      ਇਹ ਜਾਣਕਾਰੀ ਉਘੇ ਸਮਾਜਸੇਵੀ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੇ ਪ੍ਰਧਾਨ ਜਥੇਦਾਰ ਅਮਰਜੀਤ ਸਿੰਘ ਬਾਲਿਓਂ ਵਲੋਂ ਦਿੱਤੀ ਗਈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …