Sunday, July 5, 2026

ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਹੋਈ

ਲੀਡਰਾਂ ਦੀਆਂ ‘ਮੁਫ਼ਤ ਦੀਆਂ ਸਕੀਮਾਂ’ ‘ਚ ਨਾ ਆਉਣ ਲੋਕ – ਅਮਰਜੀਤ ਸਿੰਘ ਬਾਲਿਓਂ

ਸਮਰਾਲਾ, 12 ਅਗਸਤ (ਇੰਦਰਜੀਤ ਸਿੰਘ ਕੰਗ) – ਸਮਰਾਲਾ ਇਲਾਕੇ ਦੀ ਲੰਮੇਂ ਸਮੇਂ ਤੋਂ ਕੰਮ ਕਰਦੀ ਸੰਸਥਾ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੀ ਮੀਟਿੰਗ ਫਰੰਟ ਦੇ ਸਰਪ੍ਰਸਤ ਕਮਾਡੈਂਟ ਰਸ਼ਪਾਲ ਸਿੰਘ ਅਤੇ ਸੁਦੇਸ਼ ਸ਼ਰਮਾ ਦੀ ਹਾਜ਼ਰੀ ਵਿੱਚ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਦੀ ਪ੍ਰਧਾਨਗੀ ਹੇਠ ਹੋਈ।ਸਭ ਤੋਂ ਪਹਿਲਾਂ ਅਵਤਾਰ ਸਿੰਘ ਉਟਾਲਾਂ ਅਤੇ ਦੀਪ ਦਿਲਬਰ ਵੱਲੋਂ ਟੋਕਿਓ ਓਲੰਪਿਕ ਖੇਡਾਂ ਵਿੱਚ ਮੈਡਲ ਜਿੱਤ ਕੇ ਆਏ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਗਈ। ਸਰਕਾਰ ਤੋਂ ਮੰਗ ਕੀਤੀ ਗਈ ਕਿ ਦੇਸ਼ ਵਿੱਚ ਖੇਡਾਂ ਨੂੰ ਉਚਾ ਚੁੱਕਣ ਲਈ ਹੋਰ ਬਿਹਤਰ ਯਤਨ ਕੀਤੇ ਜਾਣ।ਕੇਵਲ ਸਿੰਘ ਮੰਜ਼ਾਲੀਆਂ, ਸੰਤੋਖ ਸਿੰਘ ਨਾਗਰਾ, ਕੈਪਟਨ ਮਹਿੰਦਰ ਸਿੰਘ, ਨਿਰਮਲ ਸਿੰਘ, ਜੁਗਲ ਕਿਸ਼ੋਰ ਸਾਹਨੀ, ਨੇਤਰ ਸਿੰਘ ਮੱੁਤਿਓ, ਸੁਦੇਸ਼ ਸ਼ਰਮਾ, ਕਮਾਡੈਂਟ ਰਸ਼ਪਾਲ ਸਿੰਘ ਨੇ ਵੀ ਆਪੋ ਆਪਣੇ ਵਿਚਾਰ ਰੱਖੇ।
                   ਫਰੰਟ ਦੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਨੇ ਹਰ ਮਹਿਕਮੇ ਵਿੱਚ ਵਧ ਰਹੇ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ’ਤੇ ਚਿੰਤਾ ਜ਼ਾਹਿਰ ਕੀਤੀ ਅਤੇ ਜਲਦੀ ਹੀ ਆਪਣੇ ਨਾਲ ਨਵੀਂ ਟੀਮ ਬਣਾ ਕੇ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਸਾਰੇ ਮੈਂਬਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।ਉਨਾਂ ਕਿਹਾ ਕਿ ਅਗਲੇ ਸਾਲ ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਲੋਕਾਂ ਨੂੰ ਹਰ ਚੀਜ਼ ਮੁਫ਼ਤ ਦੇਣ ਦੇ ਡਰਾਮੇ ਕਰ ਰਹੀਆਂ ਹਨ।ਜਦ ਕਿ ਸਭ ਤੋਂ ਵੱਡੀ ਲੋੜ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਹੈ। ਅੱਜ ਸਮਾਜ ਦਾ ਹਰ ਵਰਗ ਸਰਕਾਰਾਂ ਦੀਆਂ ਨਾਲਾਇਕੀਆਂ ਤੋਂ ਦੁਖੀ ਹੋ ਕੇ ਸੜਕਾਂ ‘ਤੇ ਉਤਰਿਆ ਹੋਇਆ ਹੈ ਅਤੇ ਧਰਨੇ ਮੁਜ਼ਾਹਰੇ ਕਰ ਰਿਹਾ ਹੈ।ਦੀਪ ਦਿਲਬਰ ਵਲੋਂ ਆਪਣੀ ਪ੍ਰਕਾਸ਼ਨਾਂ ‘ਦਿਲਦੀਪ ਪ੍ਰਕਾਸ਼ਨ ਸਮਰਾਲਾ’ ਵਲੋਂ ਛਾਪੀ ਕਿਤਾਬ ‘ਸਾਹਿਤ ਰਿਸ਼ੀ ਪ੍ਰੋ. ਹਮਦਰਦਵੀਰ ਨੌਸ਼ਹਿਰਵੀ’ ਨੂੰ ਭੇਂਟ ਕੀਤੀ ਗਈ ਅਤੇ ਉਨ੍ਹਾਂ ਕਿਤਾਬ ਵਿੱਚੋਂ ਆਪਣਾ ਲਿਖਿਆ ਲੇਖ ‘ਸਮਰਾਲਾ ਇਲਾਕੇ ਦੇ ਲੇਖਕਾਂ ਦੀ ਹੋਣੀ’ ਹਾਜ਼ਰੀਨ ਨਾਲ ਸਾਂਝਾ ਕੀਤਾ।
                  ਮੀਟਿੰਗ ਦੇ ਅਖੀਰ ਵਿੱਚ ਸੰਸਥਾ ਦੇ ਮੈਂਬਰ ਜੰਗੀਰਾ ਰਾਮ ਕੋਟਾਲਾ ਦੇ ਜੁਆਈ ਗੁਰਬਖ਼ਸ਼ ਸਿੰਘ ਗੋਬਿੰਦਗੜ੍ਹ ਅਤੇ ਪ੍ਰੋ. ਬਲਦੀਪ ਦੇ ਛੋਟੇ ਭਰਾ ਰਣਜੀਤ ਸਿੰਘ ਸਰਪੰਚ ਦੀ ਬੇਵਕਤੀ ਮੌਤ ‘ਤੇ ਅਫਸੋਸ ਪ੍ਰਗਟ ਕੀਤਾ ਗਿਆ।
                ਇਸ ਮੌਕੇ ’ਤੇ ਉਪਰੋਕਤ ਬੁਲਾਰਿਆਂ ਤੋਂ ਇਲਾਵਾ ਦਰਸ਼ਨ ਸਿੰਘ ਕੰਗ, ਮਾ. ਪ੍ਰੇਮ ਨਾਥ, ਮਨਜੀਤ ਕੌਰ, ਰਵਿੰਦਰ ਕੌਰ, ਸੁਰਿੰਦਰ ਕੁਮਾਰ, ਰਾਜਿੰਦਰ ਸਿੰਘ, ਬਲਵੀਰ ਸਿੰਘ, ਮਨਜੀਤ ਸਿੰਘ, ਕੇਵਲ ਕ੍ਰਿਸ਼ਨ, ਸੁਭਾਸ਼ ਚੰਦਰ, ਜਸਵੀਰ ਸਿੰਘ, ਗੁਲਜ਼ਾਰ ਸਿੰਘ, ਭਜਨ ਸਿੰਘ, ਜਸਵੰਤ ਸਿੰਘ, ਪਰਮਜੀਤ ਸਿੰਘ ਅਤੇ ਦੇਸ ਰਾਜ ਘੋਲਾ ਆਦਿ ਹਾਜ਼ਰ ਸਨ।ਪ੍ਰੋਗਰਾਮ ਦੀ ਕਾਰਵਾਈ ਫਰੰਟ ਦੇ ਸੈਕਟਰੀ ਸਵਿੰਦਰ ਸਿੰਘ ਵਲੋਂ ਬਾਖੂਬੀ ਨਿਭਾਈ ਗਈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …