ਅੰਮ੍ਰਿਤਸਰ, 19 ਅਗਸਤ (ਖੁਰਮਣੀਆਂ) – ਖ਼ਾਲਸਾ ਕਾਲਜ਼ ਦੇ ਪਿ੍ਰੰਸੀਪਲ ਡਾ. ਮਹਿਲ ਸਿੰਘ ਦੀ ਰਹਿਨੁਮਾਈ ਹੇਠ ਕਾਲਜ ਦੇ ਰਾਜਨੀਤੀ ਸ਼ਾਸਤਰ ਅਤੇ
ਇਤਿਹਾਸ ਵਿਭਾਗ ਵਲੋਂ ਭਾਰਤ ਦੀ ਅਜ਼ਾਦੀ ਦੀ 75ਵੀਂ ਵਰੇ੍ਹਗੰਢ ਨੂੰ ਸਮਰਪਿਤ ਵੈਬੀਨਾਰ ਕਰਵਾਇਆ ਗਿਆ।ਕਾਲਜ ਦੇ ਡਾ. ਜੋਗਿੰਦਰ ਸਿੰਘ, ਉਘੇ ਇਤਿਹਾਸ ਮਾਹਿਰ, ਸਿੱਖ ਹਿਸਟਰੀ ਰਿਸਰਚ ਕੇਂਦਰ ਅਤੇ ਡਾ. ਜਗਰੂਪ ਸਿੰਘ ਸੇਖੋਂ ਕੋਆਰਡੀਨੇਟਰ ਸੈਂਟਰ ਫਾਰ ਆਲ ਇੰਡੀਆਂ ਕੰਪੀਟੀਟਵ ਐਗਜਾਮੀਨੇਸ਼ਨ ਵੈਬੀਨਾਰ ਦੇ ਮੁੱਖ ਬੁਲਾਰੇ ਸਨ।ਜਿਨ੍ਹਾਂ ਨੇ ਇਸ ਵੈਬੀਨਾਰ ਦੇ ਮੁੱਖ ਵਿਸ਼ੇ ‘ਭਾਰਤ ਦੀ ਅਜ਼ਾਦੀ ਦੇ 75 ਸਾਲ’ ’ਤੇ ਆਪਣੇ ਵਿਚਾਰ ਪੇਸ਼ ਕੀਤੇ।
ਡਾ. ਜੋਗਿੰਦਰ ਸਿੰਘ ਨੇ ‘ਅਜਾਦੀ ਤੋਂ ਬਾਅਦ ਪੰਜਾਬ ਦਾ ਬਦਲਦਾ ਜਨਸੰਖਿਅਕ ਢਾਂਚਾ ਅਤੇ ਇਸ ਦੇ ਰਾਜਨੀਤਕ ਪ੍ਰਭਾਵ’ ਵਿਸ਼ੇ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ।ਉਨ੍ਹਾਂ ਨੇ ਅਜਾਦੀ ਤੋਂ ਬਾਅਦ ਪੰਜਾਬ ਦੀਆਂ ਮੁੱਖ ਘਟਨਾਵਾਂ ਜਿਵੇ ਪੰਜਾਬ ਦੀ ਵੰਡ, ਪੰਜਾਬੀ ਸੂਬੇ ਦਾ ਨਿਰਮਾਣ, ਹਰੀ ਕ੍ਰਾਂਤੀ, ਸ਼ਹਿਰੀਕਰਨ ਅਤੇ ਪ੍ਰਵਾਸੀਕਰਨ ਦੀ ਪ੍ਰਕਿਰਿਆ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਪੰਜਾਬ ’ਚ ਹੋ ਰਹੇ ਜਨਜਸੰਖਿਅਕ ਪਰਿਵਰਤਨਾਂ ’ਤੇ ਚਾਨਣਾ ਪਾਇਆ। ਉਨ੍ਹਾਂ ਅਜ਼ਾਦੀ ਤੋਂ ਬਾਅਦ ਦੇ ਪੰਜਾਬ ’ਚ ਇਨ੍ਹਾਂ ਜੰਨਸੰਖਿਅਕ ਪਰਿਵਰਤਨਾਂ ਤੇ ਸਮਾਜਿਕ, ਰਾਜਨੀਤਿਕ, ਸੱਭਿਆਚਾਰਕ ਅਤੇ ਆਰਥਿਕ ਨਤੀਜਿਆਂ ਦੇ ਵਿਸਥਾਰਪੁਰਵਕ ਵੇਰਵਾ ਵੀ ਦਿੱਤਾ।
ਡਾ. ਸੇਖੋਂ ਨੇ ‘ਅਜਾਦੀ ਤੋਂ ਬਾਅਦ ਦਾ ਭਾਰਤ : ਇਕ ਸੰਖੇਪ ਜਾਣਕਾਰੀ’ ਵਿਸ਼ੇ’ ‘ਤੇ ਬੋਲਦਿਆ 1947 ਤੋਂ ਬਾਅਦ ਭਾਰਤ ਦੀ ਵਾਂਗਡੋਰ ਸੰਭਾਲਣ ਵਾਲੇ ਨੇਤਾਵਾਂ ਦੇ ਦ੍ਰਿਸ਼ਟੀਕੋਣ ਨੂੰ ਉਜ਼ਾਗਰ ਕਰਨ ਵਾਲੇ ਰਾਜਨੀਤਿਕ ਵਿਕਾਸ ਦਾ ਵੇਰਵਾ ਦਿੱਤਾ।ਜਿਸ ਦਾ ਪ੍ਰਗਟਾਵਾਂ ਕਈ ਚੁਣੌਤੀਆਂ ਦੀ ਮੌਜ਼ੂਦਗੀ ’ਚ ਸਮੇਂ-ਸਮੇਂ ’ਤੇ ਹੋਈਆਂ ਚੋਣਾਂ ਦੌਰਾਨ ਹੋਇਆ। ਪੰਜਾਬ ਦੇ ਮਾਮਲੇ ’ਚ ਡਾ. ਸੇਖੋਂ ਨੇ ਅਤੀਤ ’ਚ ਹੋਏ ਰਾਜਨੀਤਿਕ ਵਿਕਾਸ ਅਤੇ ਸਮਕਾਲੀ ਸਮੇਂ ’ਚ ਉਨ੍ਹਾਂ ਦੀ ਸਾਰਥਿਕਤਾ ਬਾਰੇ ਡੂੰਘੀ ਜਾਣਕਾਰੀ ਦਿੱਤੀ, ਪਰ ਨਾਲ ਹੀ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ’ਚ ਵਿਦੇਸ਼ ਜਾ ਰਹੇ ਹਨ, ਇਹ ਰਾਜ ਪ੍ਰਬੰਧ ਪ੍ਰਤੀ ਲੋਕਾਂ ’ਚ ਅਵਿਸ਼ਵਾਸ ਦੀ ਭਾਵਨਾ ਦਾ ਪ੍ਰਗਟਾਵਾ ਕਰਦਾ ਹੈ ਅਤੇ ਇਸ ਦੇ ਨਾਲ-ਨਾਲ ਪੰਜਾਬ ਦੀ ਅਰਥਵਿਵਸਥਾ ਅਤੇ ਜਨਸੰਖਿਅਕ ਸਰੰਚਨਾ ਲਈ ਵੀ ਚੁਣੌਤੀਆਂ ਖੜੀਆਂ ਕਰਦਾ ਹੈ। ਕਾਲਜ ਅਤੇ ਹੋਰ ਸੰਸਥਾਵਾਂ ਦੇ ਫੈਕਲਟੀ ਮੈਂਬਰ ਅਤੇ ਵੱਡੀ ਗਿਣਤੀ ’ਚ ਵਿਦਿਆਰਥੀ ਇਸ ਵੈਬੀਨਾਰ ’ਚ ਸ਼ਾਮਿਲ ਹੋਏ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media