ਅੰਮ੍ਰਿਤਸਰ, 19 ਅਗਸਤ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵਲੋਂ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਕਾਲਜ
ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕੋਵਿਡ ਮਹਾਂਮਾਰੀ ਦੌਰਾਨ ਜਿਥੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਆਨਲਾਈਨ ਤਰੀਕੇ ਨਾਲ ਘਰੇ ਬੈਠਿਆਂ ਨੂੰ ਪੜ੍ਹਾਇਆ ਗਿਆ, ਉਥੇ ਵਿਦਿਆਰਥੀਆਂ ਨੂੰ ਸਾਹਿਤ ਸਿਰਜਣਾ ਨਾਲ ਜੋੜਨ ਲਈ ਕਾਲਜ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵਲੋਂ ਆਨਲਾਈਨ ਢੰਗ ਨਾਲ ਨਿਬੰਧ ਅਤੇ ਕਾਵਿ ਸਿਰਜਣਾ ਦੇ ਮੁਕਾਬਲੇ ਵੀ ਕਰਵਾਏ ਗਏ।ਜਿਸ ਵਿੱਚ ਵਿਦਿਆਰਥੀਆਂ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ।
ਇਨਾਮ ਵੰਡ ਸਮਾਰੋਹ ਦੀ ਸ਼ੁਰੂਆਤ ਕਰਦਿਆਂ ਡਾ. ਮਹਿਲ ਸਿੰਘ ਨੇ ਕਿਹਾ ਕਿ ਮਹਾਂਮਾਰੀ ਅਤੇ ਯੁੱਧ ਕਿਸੇ ਵੀ ਕੌਮ ਲਈ ਪਰਖ ਦੀ ਘੜੀ ਹੁੰਦੇ ਹਨ।ਉਨ੍ਹਾਂ ਕਿਹਾ ਕਿ ਡਾ. ਹੀਰਾ ਸਿੰਘ ਅਤੇ ਡਾ. ਮਿੰਨੀ ਸਲਵਾਨ ਦੀ ਅਗਵਾਈ ’ਚ ਵਿਭਾਗ ਦੀ ਸਾਹਿਤ ਸਭਾ ਨੇ ਬਹੁਤ ਵਧੀਆਂ ਉਪਰਾਲਾ ਕੀਤਾ ਜੋ ਘਰ ਬੈਠੇ ਬੱਚਿਆਂ ਨੂੰ ਸਾਹਿਤ ਸਿਰਜਣਾ ਨਾਲ ਜੋੜੀ ਰੱਖਿਆ।ਵਿਦਿਆਰਥੀਆਂ ਵਲੋਂ ਕੁੱਝ ਗੀਤ, ਗਜ਼ਲ ਅਤੇ ਕਵਿਤਾ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ ਅਤੇ ਫਿਰ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡੇ ਗਏ।
ਲੇਖ ਰਚਨਾ ਮੁਕਾਬਲੇ ’ਚ ਉਕਾਂਰ ਸਿੰਘ ਅਤੇ ਕਵਿਤਾ ਰਚਨਾ ਮੁਕਾਬਲੇ ਵਿਚ ਗੁਰਜਿੰਦਰ ਸਿੰਘ ਪਹਿਲੇ ਸਥਾਨ ’ਤੇ ਰਹੇ ਜਿੰਨਾਂ ਨੂੰ ਇਕ-ਇਕ ਹਜ਼ਾਰ ਰੁਪਏ ਨਕਦ ਅਤੇ ਪੁਸਤਕਾਂ ਦੇ ਸੈਟ ਤੋਂ ਇਲਾਵਾ ਸਰਟੀਫੀਕੇਟ ਵੀ ਦਿੱਤੇ ਗਏ। ਸਿਮਰਨਜੀਤ ਕੌਰ ਨੂੰ ਲੇਖ ਰਚਨਾ ਅਤੇ ਮਨਦੀਪ ਸਿੰਘ ਨੂੰ ਕਵਿਤਾ ਰਚਨਾ ਵਿਚ ਦੂਸਰੇ ਸਥਾਨ ਤੇ ਰਹਿਣ ਕਰਕੇ 750-750 ਰੁਪਏ ਨਕਦ ਅਤੇ ਪੁਸਤਕਾਂ ਦੇ ਸੈੱਟ ਤੋਂ ਇਲਾਵਾ ਸਰਟੀਫੀਕੇਟ ਦਿੱਤੇ ਗਏ ਇਵੇਂ ਹੀ ਮਨਦੀਪ ਸਿੰਘ ਨੂੰ ਨਿਬੰਧ ਰਚਨਾ ਅਤੇ ਸੁਖਬੀਰ ਸਿੰਘ ਨੂੰ ਕਾਵਿ-ਰਚਨਾ ਵਿਚ ਤੀਸਰੇ ਸਥਾਨ ਤੇ ਰਹਿਣ ਕਰਕਰੇ 500-500 ਰੁਪਏ ਨਕਦ, ਪੁਸਤਕਾਂ ਦੇ ਸੈਟ ਅਤੇ ਸਰਟੀਫਿਕੇਟ ਦਿੱਤੇ ਗਏ।ਮਿੱਠਣ ਸਿੰਘ, ਰੀਆ ਸ਼ਰਮਾ, ਗੁਰਪ੍ਰੀਤ ਸਿੰਘ, ਸਿਮਰਨਜੀਤ ਕੌਰ, ਇਸ਼ੀਕਾ, ਦੀਪਿਕਾ ਸੰਧੂ, ਸਮਰਿਧੀ, ਰਵੀ ਕੁਮਾਰ, ਸੂਰਜ ਸਿੰਘ, ਅਨੁਭੂਤੀ ਸ਼ਰਮਾ, ਲਵਪ੍ਰੀਤ ਕੌਰ ਅਤੇ ਅੰਮ੍ਰਿਤਪਾਲ ਸਿੰਘ ਨੂੰ ਹੌਂਸਲਾ ਵਧਾਊ ਇਨਾਮ ਅਤੇ ਸਰਟੀਫੀਕੇਟ ਦਿੱਤੇ ਗਏ।
ਨਵੇਂ ਆਰੰਭ ਹੋਏ ਸੈਸ਼ਨ ਲਈ ਕਾਲਜ ਦੀ ਪਹਿਲੀ ਕੰਧ ਪਤ੍ਰਿਕਾ ਲਈ ਰੁਪਿੰਦਰ ਕੌਰ, ਰੇਨੂੰ ਪਾਂਧੀ, ਸੁਖਨਜੀਤ ਸਿੰਘ, ਹਰਸਿਮਰਨਜੀਤ ਕੌਰ, ਕਾਜਲ ਸ਼ਰਮਾ, ਅਮਰਜੀਤ ਸਿੰਘ, ਹਰਪ੍ਰੀਤ ਕੌਰ ਸੋਹਲ, ਅਕਾਸ਼ਦੀਪ ਸਿੰਘ, ਅਨਮੋਲ ਧਾਲੀਵਾਲ, ਪਵਨਦੀਪ, ਹਰਮਨ ਮਾਨ, ਸਮਨਪ੍ਰੀਤ ਅਤੇ ਜਸਕਰਨਪ੍ਰੀਤ ਆਦਿ ਵਿਦਿਆਰਥੀਆਂ ਨੇ ਆਪਣੀਆਂ ਮੌਲਿਕ ਰਚਨਾਵਾਂ ਜਮ੍ਹਾਂ ਕਰਵਾਈਆਂ।ਸਮਾਰੋਹ ਦੇ ਅਖੀਰ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਵਿੱਦਿਅਕ ਸੰਸਥਾਵਾਂ ਵਿਦਿਆਰਥੀਆਂ ਨਾਲ ਹੀ ਅਰਥਪੂਰਨ ਬਣਦੀਆਂ ਹਨ।
ਇਸ ਮੌਕੇ ਪ੍ਰੋਫੈਸਰ ਡਾ. ਭੁਪਿੰਦਰ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ ਢਿਲੋਂ, ਡਾ. ਹਰਜੀਤ ਕੌਰ, ਡਾ. ਜਸਬੀਰ ਸਿੰਘ, ਡਾ. ਰਜਨੀਸ਼ ਕੌਰ, ਡਾ. ਅੰਮ੍ਰਿਤਪਾਲ ਕੌਰ, ਡਾ. ਗੁਰਸ਼ਿੰਦਰ ਕੌਰ, ਡਾ. ਅਮਨਦੀਪ ਕੌਰ ਥਿੰਦ, ਅਤੇ ਪ੍ਰੋ. ਗੁਰਸ਼ਰਨ ਸਿੰਘ ਵੀ ਹਾਜਰ ਸਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media