ਵੱਖ-ਵੱਖ ਜਥੇਬੰਦੀਆਂ ਵਲੋਂ ਕੱਢਿਆ ਗਿਆ ਵਿਸ਼ਾਲ ਟਰੈਕਟਰ ਮਾਰਚ
ਸਮਰਾਲਾ, 20 ਅਗਸਤ (ਇੰਦਰਜੀਤ ਸਿੰਘ ਕੰਗ) – ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਬਲਾਕ ਪ੍ਰਧਾਨ ਸੁਖਜਿੰਦਰ
ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਸਮਰਾਲਾ ਵਿੱਚ ਆਜ਼ਾਦੀ ਦਿਹਾੜ੍ਹਾ ਮਨਾਇਆ ਗਿਆ।ਜਿਸ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਤਿਰੰਗੇ ਝੰਡੇ ਲਗਾ ਕੇ ਇੱਕ ਵਿਸ਼ਾਲ ਟਰੈਕਟਰ, ਕਾਰ, ਮੋਟਰ ਸਾਈਕਲ ਮਾਰਚ ਕੱਢਿਆ ਗਿਆ।ਇਹ ਮਾਰਚ ਮਾਲਵਾ ਕਾਲਜ ਬੌਂਦਲੀ ਤੋਂ ਸ਼ੁਰੂ ਹੋਇਆ ਸਮਰਾਲਾ ਦੇ ਮੇਨ ਬਜ਼ਾਰ ਰਾਹੀਂ ਹੁੰਦਾ ਹੋਇਆ ਐਸ.ਡੀ.ਐਮ ਦਫਤਰ ਵਿਖੇ ਸਮਾਪਤ ਹੋਇਆ।ਬਲਾਕ ਪ੍ਰਧਾਨ ਸੁਖਜਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਇਹ ਦਿਵਸ ਮਨਾਉਣ ਦਾ ਮੁੱਖ ਮਕਸਦ ਇਹ ਹੈ ਕਿ 26 ਜਨਵਰੀ ਨੂੰ ਕਿਸਾਨਾਂ ਉਤੇ ਤਿਰੰਗੇ ਝੰਡੇ ਦਾ ਨਿਰਾਦਰ ਕਰਨ ਦੇ ਦੋਸ਼ ਲਗੇ ਸਨ।ਪ੍ਰੰਤੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਡਾ ਯਾਦ ਕਰਾਉਣ ਦਾ ਮਕਸਦ ਇਹੀ ਹੈ ਕਿ ਅਸੀਂ ਵੀ ਇਸ ਦੇਸ਼ ਦੇ ਬਾਸ਼ਿੰਦੇ ਹਾਂ ਅਤੇ ਤਿਰੰਗੇ ਝੰਡੇ ਦਾ ਪੂਰਾ ਸਤਿਕਾਰ ਕਰਦੇ ਹਾਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਬੌਂਦਲੀ ਸੀਨੀਅਰ ਆਗੂ, ਬਲਵੀਰ ਸਿੰਘ ਖੀਰਨੀਆਂ ਸੀਨੀ: ਆਗੂ, ਲਖਵੀਰ ਸਿੰਘ ਲੱਖਾ ਦਿਆਲਪੁਰਾ, ਚੈਨੀ ਬਾਲਿਓਂ, ਜੋਗਿੰਦਰ ਸਿੰਘ ਬਾਲਿਓਂ, ਗੁਰਚੇਤਨਪ੍ਰੀਤ ਸਿੰਘ ਰਾਏ, ਜੀਵਨ ਸਿੰਘ ਮੱਲ ਮਾਜ਼ਰਾ, ਹਰਪ੍ਰੀਤ ਸਿੰਘ ਮੱਲ ਮਾਜ਼ਰਾ, ਮਾਸਟਰ ਨਰਇੰਦਰ ਸਿੰਘ ਮੱਲ ਮਾਜ਼ਰਾ, ਲਾਭ ਸਿੰਘ ਮੱਲ ਮਾਜ਼ਰਾ, ਛਿੰਦਾ ਸਿੰਘ, ਮਨਜਿੰਦਰ ਸਿੰਘ, ਬੱਗੂ ਮੱਲ ਮਾਜ਼ਰਾ ਆਦਿ ਤੋਂ ਸੈਕੜਿਆਂ ਦੀ ਗਿਣਤੀ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਸ਼ਾਮਲ ਹੋਏ।
Punjab Post Daily Online Newspaper & Print Media