ਅਕਾਲੀ ਸੋਚ ਨੂੰ ਹੁਣ ਅਗੇ ਲੈ ਕੇ ਆਉਣਗੇ ਅਸਲ ਅਕਾਲੀ ਸੋਚ ਦੇ ਲੋਕ – ਸੁਖਦੇਵ ਸਿੰਘ ਢੀਂਡਸਾ
ਲੌਂਗੋਵਾਲ, 21 ਅਗਸਤ (ਜਗਸੀਰ ਲੌਂਗੋਵਾਲ) – ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 36ਵੀਂ ਬਰਸੀ ਮੌਕੇ ਸ੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਪਾਰਟੀ
ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਸਥਾਨਕ ਗੁਰਦੁਆਰਾ ਸਾਹਿਬ ਭਾਈ ਮਨੀ ਸਿੰਘ ਜੀ ਵਿਖੇ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਨੂੰ ਸਰਧਾ ਅਤੇ ਸਤਿਕਾਰ ਸਹਿਤ ਸਰਧਾਂਜਲੀਆਂ ਭੇਟ ਕੀਤੀਆਂ ਗਈਆਂ।ਇਸ ਸਮਾਗਮ ਦੀ ਪ੍ਰਮੁੱਖਤਾ ਇਹ ਰਹੀ ਕਿ ਪ੍ਰੋਗਰਾਮ ਦੌਰਾਨ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੀ ਕਾਮਯਾਬੀ ਲਈ ਸੰਗਤ ਰੂਪੀ ਅਰਦਾਸ ਕੀਤੀ ਗਈ।
ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਨੂੰ ਸਰਧਾਂਜਲੀ ਭੇਂਟ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸੰਤ ਲੌਂਗੋਵਾਲ ਸਿੱਖ ਪੰਥ ਅਤੇ ਪੰਜਾਬੀਆਂ ਦੀ ਸੁਚੱਜੀ ਅਗਵਾਈ ਕੀਤੀ ਅਤੇ ਸੂਬੇ ਦੇ ਹੱਕਾਂ ਦੀ ਪ੍ਰਾਪਤੀ ਤੇ ਅਮਨ ਬਹਾਲੀ ਲਈ ਸ਼ਹਾਦਤ ਦਿੱਤੀ।ਅੱਜ ਲੋੜ ਹੈ ਕਿ ਸੰਤਾਂ ਦੀ ਸੋਚ ਮੁਤਾਬਕ ਅਸਲੀ ਸੋਚ ਦੇ ਅਕਾਲੀ ਦਲ ਨੂੰ ਅੱਗੇ ਲਿਆਂਦਾ ਜਾਵੇ ਅਤੇ ਪੰਜਾਬ ਦੇ ਲੋਕ ਜਲਦ ਸੰਤ ਜੀ ਦੇ ਸੁਪਨੇ ਨੂੰ ਪੂਰਾ ਕਰਦਿਆਂ ਅਸਲੀ ਅਕਾਲੀ ਸੋਚ ਦੇ ਲੋਕਾਂ ਨੂੰ ਅੱਗੇ ਲੈ ਕੇ ਆਉਣਗੇ।ਸੰਤ ਲੌਂਗੋਵਾਲ ਨਾਲ ਬਿਤਾਏ ਪਲਾਂ ਦੀ ਸਾਂਝ ਦਾ ਜ਼ਿਕਰ ਕਰਦਿਆਂ ਢੀਂਡਸਾ ਨੇ ਕਿਹਾ ਕਿ ਸੰਤਾਂ ਦੀ ਅਗਵਾਈ ‘ਚ ਲੜੇ ਸੰਘਰਸ਼ਾਂ ਦੇ ਤਜ਼ਰਬਿਆਂ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ।ਉਹਨਾਂ ਕਿਹਾ ਕਿ ਪੰਥ ਦੀਆਂ ਮਹਾਨ ਸੰਸਥਾਵਾਂ ਤੇ ਅਮੀਰ ਵਿਰਸੇ ਨੂੰ ਢਾਹ ਲਾਉਣ ਵਾਲੇ ਜਿਹੜੇ ਲੋਕ ਮਹਾਨ ਸੰਸਥਾਵਾਂ ਦਾ ਸਨਮਾਨ ਨਹੀਂ ਕਰਦੇ ਉਹਨਾਂ ਕੋਲੋ ਪੰਥ ਦੀ ਭਲੇ ਦੀ ਉਮੀਦ ਕਦੇ ਵੀ ਨਹੀਂ ਕੀਤੀ ਜਾ ਸਕਦੀ।
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਸਬੰਧੀ ਬੋਲਦਿਆਂ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸ਼ੁਰੂ ਤੋਂ ਇਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਦਾ ਆ ਰਿਹਾ ਹੈ ਜਿਸ ਤਹਿਤ ਉਹ ਬਤੌਰ ਸੰਸਦ ਮੈਂਬਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਵੀ ਭੇਜਿਆ ਸੀ-ਜਿਸ ਵਿੱਚ ਸਾਫ ਤੌਰ ‘ਤੇ ਲਿਖਿਆ ਸੀ ਕਿ ਇਹ ਕਾਨੂੰਨ ਦੇਸ਼ ਦੇ ਕਿਸਾਨ ਦੇ ਹਿੱਤ ਵਿੱਚ ਨਹੀਂ ਹਨ।
ਧੰਨਵਾਦੀ ਸ਼਼ਬਦ ਬੋਲਦਿਆਂ ਪਾਰਟੀ ਜਿਲ੍ਹਾ ਪ੍ਰਧਾਨ ਜਥੇਦਾਰ ਗੁਰਬਚਨ ਸਿੰਘ ਬਚੀ ਨੇ ਕਿਹਾ ਕਿ ਅੱਜ ਦਾ ਇਹ ਵਿਸ਼ਾਲ ਪੰਥਕ ਇਕੱਠ ਇਸ ਗੱਲ ਦਾ ਪ੍ਰਮਾਣ ਹੈ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸੋਚ ਦੇ ਧਾਰਨੀ ਲੋਕ ਅੱਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਢੀਂਡਸਾ ਪਰਿਵਾਰ ਨਾਲ ਚਟਾਨ ਵਾਂਗ ਖੜ੍ਹੇ ਹਨ।ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਵਿਸ਼ੇਸ਼ ਤੌਰ ‘ਤੇ ਸਮੂਲੀਅਤ ਕੀਤੀ।
ਇਸ ਸਮੇਂ ਤਜਿੰਦਰਪਾਲ ਸਿੰਘ ਸੰਧੂ, ਰਣਧੀਰ ਸਿੰਘ ਰੱਖੜਾ, ਅਬਦੁਲ ਗੁਫਾਰ ਸਾਬਕਾ ਮੰਤਰੀ, ਅਜੀਤ ਸਿੰਘ ਚੰਦੂਰਾਈਆਂ, ਜੈਪਾਲ ਸਿੰਘ ਮੰਡੀਆਂ ਸ਼਼੍ਰੋਮਣੀ ਕਮੇਟੀ ਮੈਂਬਰ, ਵਰਿੰਦਰਪਾਲ ਸਿੰਘ ਟੀਟੂ, ਪ੍ਰਿਤਪਾਲ ਸਿੰਘ ਹਾਂਡਾ, ਚੇਅਰਮੈਨ ਜੀਤ ਸਿੰਘ ਸਿੱਧੂ, ਰਾਮਪਾਲ ਸਿੰਘ ਬਹਿਣੀਵਾਲ ਸ਼੍ਰੋਮਣੀ ਕਮੇਟੀ ਮੈਂਬਰ, ਅਮਨਬੀਰ ਸਿੰਘ ਚੈਰੀ, ਸੰਤ ਸੁਖਦੇਵ ਸਿੰਘ ਟਿੱਬੇ ਵਾਲੇ, ਹਰਦੇਵ ਸਿੰਘ ਰੋਗਲਾ ਸ਼੍ਰੋਮਣੀ ਕਮੇਟੀ ਮੈਂਬਰ, ਰਵਿੰਦਰ ਸਿੰਘ ਰੰਮੀ ਢਿੱਲੋਂ, ਮੁਹਮੰਦ ਤੁਫੈਲ, ਗੁਰਤੇਜ ਸਿੰਘ ਝਨੇੜੀ, ਸਤਿਗੁਰ ਸਿੰਘ ਨਮੋਲ, ਨਗਰ ਕੌਂਸਲ ਲੌਂਗੋਵਾਲ ਦੇ ਸਾਬਕਾ ਪ੍ਰਧਾਨ ਜਗਦੇਵ ਸਿੰਘ ਸਿੱਧੂ,ਹਰਪ੍ਰੀਤ ਸਿੰਘ ਸਿੱਧੂ, ਸੰਦੀਪ ਸਿੰਘ ਸਿੱਧੂ, ਹਰਪ੍ਰੀਤ ਸਿੰਘ ਢੀਂਡਸਾ`ਲਾਡੀ ਕੁਲਾਰ, ਗੁਰਸੰਤ ਸਿੰਘ ਭੁਟਾਲ, ਪ੍ਰਕਾਸ ਮੁਲਾਣਾ, ਖਜਾਨ ਸਿੰਘ ਕਰੋਦਾ, ਇੰਦਰ ਅਨਦਾਣਾ, ਮੇਜਰ ਬੁਸੈਹਰਾ, ਮਹਿਪਾਲ ਭੁਲਣ, ਚਮਕੌਰ ਸਿੰਘ ਬਾਦਲਗੜ੍ਹ, ਚਮਕੌਰ ਸਿੰਘ ਮੌਰਾਂਵਾਲੀ, ਰਵਿੰਦਰ ਬਾਂਸਲ, ਮਨਿੰਦਰ ਸਿੰਘ ਲਖਮੀਰਵਾਲਾ, ਜਗਦੇਵ ਸਿੰਘ ਸਿੱਧੂ, ਹਰਭਜਨ ਸਿੰਘ ਦੁੱਗਾਂ, ਮੁਖਤਿਆਰ ਸਿੰਘ ਦਿਆਲਗੜ੍ਹ, ਮਨੂੰ ਬਡਰੁੱਖਾਂ, ਭਗਵੰਤ ਸਿੰਘ, ਨੀਟੂ ਸ਼ਰਮਾ, ਏ.ਪੀ ਸਿੰਘ, ਕੁਲਵੰਤ ਸਿੰਘ ਗਹਿਲਾ, ਗਿਆਨ ਸਿੰਘ ਚੰਗਾਲ, ਬੱਬਲ ਲੌਂਗੋਵਾਲ, ਕੇਵਲ ਸਿੰਘ ਜਲਾਨ, ਅਮਰ ਸਿੰਘ ਚਹਿਲ, ਨਰਿੰਦਰ ਕੌਂਸਲ, ਤਨਵੀਰ ਧਨੇਸਰ, ਪਰਮਜੀਤ ਸਿੰਘ ਪੰਮਾ, ਹਰੀ ਨੰਦ ਛਾਜਲਾ, ਬਲਵਿੰਦਰ ਕੌਰ ਲਹਿਰਾ, ਸਰਬਜੀਤ ਕੌਰ ਧਾਲੀਵਾਲ, ਚਰਨਜੀਤ ਕੌਰ ਬਹਾਦਰਪੁਰ, ਪਾਲੀ ਕਮਲ, ਮੱਖਣ ਸ਼ਰਮਾ, ਜੰਟਾ ਅਕਾਲੀ, ਸੁਖਦੇਵ ਸਿੰਘ ਮੈਂਬਰ, ਮਹਿੰਦਰਪਾਲ ਚੀਮਾਂ, ਜਸਵੰਤ ਸਿੰਘ ਤੋਲਾਵਾਲ, ਸੁਰਜੀਤ ਸਿੰਘ ਮੂਲੋਵਾਲ, ਭਾਨ ਸਿੰਘ ਭੋਰਾ, ਜਸਪਾਲ ਕੋਚ, ਸਿਵਦੇਵ ਸਿੰਘ ਰੂੜਗੜ੍ਹ, ਗੁਰਜੀਤ ਸਿੰਘ ਚਾਗਲੀ, ਜਸਵੰਤ ਸਿੰਘ ਭੱਠਲ, ਬਿੰਦਰਪਾਲ ਨਮੋਲ, ਕੇਵਲ ਸਿੰਘ ਸ਼ੇਰੋਂ, ਰੂਪ ਸਿੰਘ ਸ਼ੇਰੋਂ, ਹਰਵਿੰਦਰ ਚੱਠਾ, ਬਲਵੰਤ ਸਿੰਘ ਗਿਦੜਿਆਣੀ, ਸੁਰਜੀਤ ਸਿੰਘ ਲੇਹਲ, ਕੇਵਲ ਸਿੰਘ ਜਵੰਧਾ, ਗੁਰਚਰਨ ਸਿੰਘ ਚੰਨਾ, ਗੁਰਚਰਨ ਸਿੰੰਘ ਰੱਤੋਕੇ, ਪ੍ਰੀਤਮ ਸਿੰਘ ਮੰਗਵਾਲ, ਭੀਮ ਪ੍ਰਧਾਨ ਮੂਣਕ, ਗੋਪਾਲ ਸਰਮਾ, ਬਘਰੀਥ ਰਾਏ ਗੀਰਾ, ਕਮਲਜੀਤ ਸਿੰਘ ਹਥਨ, ਜਤਿੰਦਰ ਸਿੰਘ ਮਹੋਲੀ, ਮਹਿੰਦਰ ਸਿੰਘ ਸਿਬੀਆ, ਬਲਜੀਤ ਸਿੰਘ ਕਹੇਰੂ, ਹਰਬੰਸ ਸਿੰੰਘ ਸੰਘਰੇੜੀ, ਕੁਲਵੰਤ ਸਿੰਘ ਸੰਘਰੇੜੀ, ਰਾਮ ਸਿੰਘ ਲਾਡਬੰਨਜਾਰਾ, ਸੁਖਜਿੰਦਰ ਸਿੰਘ ਸੰਧੜਾ, ਰਣਧੀਰ ਸੰਮੂਰਾਂ, ਭਗਵਾਨ ਢੰਡੋਲੀ, ਜੀਤੀ ਜਲਾਨ, ਵਿੱਕੀ ਛਾਜਲੀ, ਗੋਗੀ ਚੰਨੋਂ, ਨਿਹਾਲ ਨੰਦਗੜ੍ਹ, ਕੁਲਦੀਪ ਬਲਰਾ, ਰਾਜਵੀਰ ਅਨਦਾਣਾ, ਨਸੀਰ ਭੱਟੀ, ਮਨਜੀਤ ਸਿੰਘ ਬਲਰਾ, ਕਰਮ ਸਿੰਘ ਸਰਕਲ ਪ੍ਰਧਾਨ, ਰੱਜਾ ਸਰਕਲ ਪ੍ਰਧਾਨ, ਕਾਬਲ ਸੇਖੋਂ, ਮਾਸਟਰ ਜਗਮੇਲ ਸਿੰਘ, ਪਰਮਿੰਦਰ ਅੜਕਵਾਸ, ਨੈਬ ਸਿੰਘ ਬਖੋਰਾ ਸਾਬਕਾ ਸਰਪੰਚ, ਜੋਲੀ ਵਕੀਲ, ਰਾਮਪਾਲ ਸਿੰਘ ਸੂਰਜਣ ਭੈਣੀ, ਸਤਵੀਰ ਗੁਲਾੜੀ, ਮਾਸਟਰ ਦਲਜੀਤ ਸਿੰਘ, ਕੇਵਲ ਸਿੰਘ ਬਾਲੀਆ, ਭੁਪਿੰਦਰ ਸਿੰਘ ਮੌੜ, ਜਸਵੀਰ ਸਿੰਘ ਭਿੰਡਰ, ਕਾਲਾ ਕਾਂਝਲਾ, ਗੁਰਨਾਮ ਮੰਡਵੀ, ਸੁਖਪਾਲ ਸਿੰਘ ਬਡਬਰ, ਲੱਕੀ ਬਡਬਰ, ਮੱਖਣ ਸਿੰਘ ਜਖੇਪਲ ਸਰਕਲ ਪ੍ਰਧਾਨ, ਮੋਂਟੀ ਐਮ.ਸੀ, ਸੁਰਜੀਤ ਖਾਨ, ਗੁਰਸੰਤ ਸਿੰਘ ਸੋਹੀਆ, ਬਬਲੀ ਸਰਪੰਚ ਸੋਹੀਆ, ਅਜੈਬ ਸਿੰਘ ਗਹਿਲਾ, ਜੈਪਾਲ ਸਿੰਘ ਸੈਣੀ, ਰਾਮਨਿਵਾਸ ਖਨੌਰੀ, ਬਲਰਾਜ ਸ਼ਰਮਾ, ਕ੍ਰਿਸ਼ਨ ਬੰਗਾਂ, ਵਕੀਲ ਬੰਗਾਂ, ਹਰਦੀਪ ਮੰਡਵੀਂ, ਕਾਲਾ ਐਮ.ਸੀ ਸੁਨਾਮ, ਸੁੱਖੀ ਛੰਨਾਂ ਅਤੇ ਗੁਰਮੀਤ ਸਿੰਘ ਜੌਹਲ ਵੀ ਮੌਜ਼ੂਦ ਸਨ।
Punjab Post Daily Online Newspaper & Print Media