ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ) – ਸਿਵਲ ਸਰਜਨ ਅੰਮ੍ਰਿਤਸਰ ਡਾ. ਚਰਨਜੀਤ ਸਿੰਘ ਵਲੋਂ ਅੱਜ ਇਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਹੈ।ਜਿਸ
ਵਿੱਚ ਜਿਲ੍ਹਾ ਨੋਡਲ ਅਫਸਰ ਐਨ.ਟੀ.ਸੀ.ਪੀ ਕਮ ਜਿਲ੍ਹਾ ਟੀ.ਬੀ ਅਫਸਰ ਡਾ. ਨਰੇਸ਼ ਚਾਵਲਾ ਦੀ ਅਗਵਾਈ ਹੇਠ ਡਿਪਟੀ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ, ਬਲਜੀਤ ਸਿੰਘ, ਦਿਲਬਾਗ ਸਿੰਘ ਅਤੇ ਵਿਪਨ ਕੁਮਾਰ ਸ਼ਾਮਿਲ ਸਨ।ਟੀਮ ਵਲੋਂ ਮੌਕੇ ਤੇ ਕਾਰਵਾਈ ਕਰਦਿਆਂ ਹੋਇਆ ਸਰਕੂਲਰ ਰੋਡ ਅਤੇ ਸਰਕਾਰੀ ਮੈਡੀਕਲ ਕਾਲਜ ਦੇ ਨੇੜਲੇ ਇਲਕਿਆਂ ਵਿੱਚ 3 ਤੰਬਾਕੂ ਵਿਕਰੇਤਾਵਾਂ ਦੀ ਜਾਂਚ ਕੀਤੀ ਗਈ।ਇਸ ਦੌਰਾਨ ਕਈ ਦੁਕਾਨਦਾਰਾਂ ਦੇ ਮੌਕੇ ‘ਤੇ ਚਲਾਨ ਕੱਟੇ ਗਏ ਅਤੇ ਪੰਜਾਬ ਸਰਕਾਰ ਵਲੋਂ ਐਨ.ਟੀ.ਪੀ.ਸੀ ਤਹਿਤ ਸਮੂਹ ਤੰਬਾਕੂ ਵਿਕ੍ਰੇਤਾਵਾਂ ਨੂੰ ਚੇਤਾਵਨੀ ਜਾਰੀ ਕੀਤੀ।
ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ G.S.R.458(E), 21 ਜੁਲਾਈ 2020 ਅਨੂਸਾਰ ਇਹ ਲਾਜਮੀ ਕੀਤਾ ਗਿਆ ਹੈ ਕਿ ਹਰੇਕ ਤੰਬਾਕੂ ਪ੍ਰੋਡਕਟ ਦੇ ਪੈਕਟ ਦੇ ਦੋਵੇਂ ਪਾਸੇ ਇਕ ਨਿਰਧਾਰਤ ਮਾਪਦੰਡ ਅਨੁਸਾਰ ਇਕ ਨਿਰਧਾਰਤ ਫੋਟੋ ਅਤੇ ਉਸ ਉਪਰ ‘‘ਤੰਬਾਕੂ ਦਰਦਨਾਕ ਮੌਤ ਦਾ ਕਾਰਣ ਬਣਦਾ ਹੈ, ਇਸ ਨੂੰ ਅੱਜ ਹੀ ਬੰਦ ਕਰੋ, ਸੰਪਰਕ ਨੰ: 1800-11-2356” ਲਿਖਿਆ ਜਾਣਾ ਲਾਜਮੀ ਹੈ। ਇਸ ਦੇ ਨਾਲ ਹੀ ਫਰੰਟ ‘ਤੇ ਸਫੈਦ ਬੈਕਗਰਾਊਂਡ ਅਤੇ ਪਿਛਲੇ ਪਾਸੇ ਕਾਲੇ ਰੰਗ ਦੀ ਬੈਕਗਰਊਂਡ ਹੋਣੀ ਜਰੂਰੀ ਹੈ। ਞਞ
ਇਸ ਤੋਂ ਇਲਾਵਾ ਖੁੱਲੀ ਸਿਗਰੇਟ ਵੇਚਣਾ ਜਾਂ ਪਬਲਿਕ ਪਲੇਸ ‘ਤੇ ਸਿਗਰਟ ਪੀਣਾ ਵੀ ਸਜ਼ਾ/ਜੁਰਮਾਨੇ ਯੋਗ ਅਪਰਾਧ ਹੈ।ਜੇਕਰ ਕੋਈ ਵੀ ਤੰਬਾਕੂ ਵਿਕ੍ਰੇਤਾ ਬਿਨਾਂ ਮਾਪਦੰਡ ਵਾਲਾ ਤੰਬਾਕੂ ਸਮਾਨ ਵੇਚਦਾ ਪਾਇਆ ਗਿਆ ਜਾਂ ਕੋਟਪਾ ਐਕਟ ਦੀ ਉਲੰਘਣਾ ਕਰਦਾ ਪਾਇਆ ਗਿਆ, ਤਾਂ ਉਸ ਵਿਰੁੱਧ ਧਾਰਾ 20 ਤਹਿਤ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Check Also
ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …
Punjab Post Daily Online Newspaper & Print Media