ਅੰਮ੍ਰਿਤਸਰ, 24 ਅਗਸਤ (ਦੀਪ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਅਤੇ ਕਹਾਣੀ ਮੰਚ ਅੰਮ੍ਰਿਤਸਰ ਵਲੋਂ ਨਾਰੀ ਚੇਤਨਾ ਮੰਚ ਦੇ ਸਹਿਯੋਗ ਨਾਲ ਪੰਜਾਬੀ
ਸਾਹਿਤਕਾਰਾ ਸਿਮਰਜੀਤ ਸਿਮਰ ਦੀ ਨਵ-ਪ੍ਰਕਾਸ਼ਿਤ ਕਥਾ ਪੁਸਤਕ “ਹੌਸਲੇ ਦੀ ਉਡਾਣ ” ਤੇ ਵਿਚਾਰ ਚਰਚਾ ਕੀਤੀ ਜਾਵੇਗੀ।
ਕਥਾਕਾਰ ਦੀਪ ਦੇਵਿੰਦਰ ਸਿੰਘ, ਸ਼ਾਇਰ ਦੇਵ ਦਰਦ, ਮਨਮੋਹਨ ਬਾਸਰਕੇ ਅਤੇ ਹਰਜੀਤ ਸੰਧੂ ਨੇ ਦੱਸਿਆ ਕਿ 28 ਅਗਸਤ ਸ਼ਨੀਵਾਰ ਬਾਅਦ ਦੁਪਹਿਰ 3.00 ਵਜੇ ਸਥਾਨਕ ਖੈਬਰ ਹੋਟਲ ਕੁਈਨਜ਼ ਰੋਡ ਵਿਖੇ ਹੋਣ ਵਾਲੇਇਸ ਸਮਾਗਮ ਵਿੱਚ ਪ੍ਰੋ. ਮਧੂ ਸ਼ਰਮਾ ਅਤੇ ਡਾ. ਹੀਰਾ ਸਿੰਘ ਵਿਚਾਰ ਅਧੀਨ ਪੁਸਤਕ ਬਾਰੇ ਪਰਚੇ ਪੜ੍ਹਨਗੇ।ਡਾ. ਇਕਬਾਲ ਕੌਰ ਸੌਂਧ, ਪ੍ਰੋ. ਇੰਦਰਾ ਵਿਰਕ, ਡਾ. ਅਰਵਿੰਦਰ ਕੌਰ ਧਾਲੀਵਾਲ ਅਤੇ ਡਾ. ਪਵਨ ਕੁਮਾਰ ਵਿਚਾਰ ਚਰਚਾ ਵਿੱਚ ਹਿੱਸਾ ਲੈਣਗੇ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media