ਕਪੂਰਥਲਾ, 25 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ) ਅਤੇ ਜਿਲਾ ਰੋਜਗਾਰ ਦਫਤਰ ਕਪੂਰਥਲਾ ਵੱਲੋਂ ਲੋੜਵੰਦ
ਬੇਰੁਜਗਾਰ ਨੌਜਵਾਨ ਲੜਕੇ-ਲੜਕੀਆਂ ਲਈ ਮੁਫਤ ਕਿੱਤਾ ਮੁਖੀ ਕੋਰਸ ਕਰਵਾਏ ਜਾਂਦੇ ਹਨ।
ਵਧੀਕ ਡਿਪਟੀ ਕਮਿਸਨਰ (ਵਿਕਾਸ) ਐਸ.ਪੀ ਆਂਗਰਾ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਪੰਜਾਬ ਸਰਕਾਰ ਵਲੋਂ ਰੈਸਪੀਰੇਟਰੀ ਥੈਰੇਪਿਸਟ ਦਾ ਕੋਰਸ ਕਰਵਾਇਆ ਜਾਣਾ ਹੈ।ਇਹ ਕੋਰਸ ਕਰਨ ਵਾਲੇ ਸਿਖਿਆਰਥੀ ਦੇ ਰਹਿਣ-ਸਹਿਣ, ਖਾਣ-ਪੀਣ ਤੇ ਪੜਾਈ ਸਭ ਮੁਫਤ ਹੋਵੇਗੀ।ਇਸ ਕੋਰਸ ਨੂੰ ਕਰਨ ਲਈ ਬੀ.ਐਸ.ਸੀ ਨਰਸਿੰਗ 60 ਫੀਸਦੀ ਨਾਲ ਪਾਸ ਹੋਵੇ ਜਾਂ ਜੀ.ਐਨ.ਐਮ 60 ਫੀਸਦੀ ਨਾਲ ਪਾਸ ਤੇ ਦੋ ਸਾਲ ਦਾ ਤਜ਼ਰਬਾ (ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ) ਹੋਣਾ ਲਾਜ਼ਮੀ ਹੈ।ਇਹ ਕੋਰਸ 3 ਮਹੀਨੇ ਦਾ ਹੋਵੇਗਾ।ਉਨ੍ਹਾਂ ਕਿਹਾ ਕਿ ਇਸ ਕੋਰਸ ‘ਚ ਰਜਿਸਟਰ ਹੋਣ ਤੇ ਹੋਰ ਵਧੇਰੇ ਜਾਣਕਾਰੀ ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ ਦੀ ਪੰਜਵੀ ਮੰਜ਼ਿਲ ਵਿਖੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ (ਜਿਲ੍ਹਾ ਰੋਜਗਾਰ ਦਫਤਰ) ਦੇ ਕਮਰਾ ਨੰ 8 ‘ਚ ਪੀ.ਐਸ.ਡੀ.ਐਮ ਸਟਾਫ ਰਾਜੇਸ਼ ਬਾਹਰੀ (75269-97777), ਪ੍ਰਿਆਂਛਲ ਸ਼ਰਮਾ (8909879916) ਅਤੇ ਰਾਜਬੀਰ ਸਿੰਘ (9888202059) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …
Punjab Post Daily Online Newspaper & Print Media