Wednesday, August 26, 2026

ਖ਼ਾਲਸਾ ਕਾਲਜ ਵੈਟਰਨਰੀ ਵਲੋਂ ਕੌਫੀ ਬੁੱਕ ਜਾਰੀ

ਕਾਲਜ਼ ਦੇ ਇਤਿਹਾਸ ਸਬੰਧੀ ਵਿਦਿਆਰਥੀਆਂ ਨੂੰ ਕਰੇਗੀ ਜਾਗਰੂਕ – ਛੀਨਾ

ਅੰਮ੍ਰਿਤਸਰ, 25 ਅਗਸਤ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਦਾ ਇਕ ਦਹਾਕਾ ਪੂਰਾ ਹੋਣ ’ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਦਫ਼ਤਰ ਵਿਖੇ ‘ਏ ਡੈਕੇਡ ਆਫ਼ ਕੇ.ਸੀ.ਵੀ.ਏ.ਐਸ’ (ਖ਼ਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦਾ ਇਕ ਦਹਾਕਾ) ਨਾਮਕ ਕੌਫੀ ਟੇਬਲ ਬੁੱਕ ਰਲੀਜ਼ ਕੀਤੀ।ਛੀਨਾ ਨੇ ਕਿਹਾ ਕਿ ਇਹ ਕੌਫੀ ਬੁੱਕ ਕਾਲਜ ਦੇ ਇਤਿਹਾਸ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰੇਗੀ।
                 ਛੀਨਾ ਨੇ ਕਾਲਜ ਪ੍ਰਿੰਸੀਪਲ ਡਾ. ਪੀ.ਕੇ ਕਪੂਰ ਨਾਲ ਮਿਲ ਕੇ ਇਕ ਹੋਰ ਸੰਕਲਨ ‘ਕੇ.ਸੀ.ਵੀ.ਏ.ਐਸ ਰੂਲ ਐਂਡ ਰੈਗੂਲੇਸ਼ਨ’ ਜਿਸ ’ਚ ਕਿ ਕਾਲਜ ਅਤੇ ਹੋਸਟਲ ’ਚ ਹੋਣ ਵਾਲੀਆਂ ਪਾਠਕ੍ਰਮ ਅਤੇ ਵਾਧੂ ਪਾਠਕ੍ਰਮ ਗਤੀਵਿਧੀਆਂ ਸਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਹਨ, ਵੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਮਕਸਦ ਤਹਿਤ ਰਲੀਜ਼ ਕੀਤਾ ਗਿਆ। ਉਨਾਂ ਨੇ ਸੰਕਲਨ ਟੀਮ ਦੇ ਯਤਨਾਂ ਨੂੰ ਮਾਨਤਾ ਦਿੰਦਿਆਂ ਹੋਇਆਂ ਪ੍ਰਸ਼ਾਸਨ, ਫੈਕਲਟੀ ਅਤੇ ਕਾਲਜ ਸਟਾਫ ਦੀ ਅਜਿਹੇ ਉਦਮ ਨੂੰ ਸਫਲ ਬਣਾਉਣ ਲਈ ਕੀਤੀਆਂ ਕੋਸ਼ਿਸ਼ਾਂ ਦੀ ਵੀ ਸਰਾਹਨਾ ਕੀਤੀ।
               ਉਨ੍ਹਾਂ ਕਿਹਾ ਕਿ ਇਹ ਕਿਤਾਬ ਕਾਲਜ ਦੇ ਇਤਿਹਾਸ ਦਾ ਵਰਣਨ ਕਰਦੀ ਹੈ।ਇਸ ਦੀ ਸੰਕਲਪਨਾ, ਸੰਪਾਦਨਾ, ਸੰਕਲਨਤਾ ਅਤੇ ਤਿਆਰ ਕਰਨ ਦਾ ਕਾਰਜ਼, ਐਨੀਮਲ ਜੈਨੇਟਿਕਸ ਐਂਡ ਬ੍ਰੀਡਿੰਗ ਵਿਭਾਗ ਦੇ ਪ੍ਰੋਫੈਸਰ ਓਮ ਪ੍ਰਕਾਸ਼ ਕਾਲੀਆ ਅਤੇ ਵੈਟਰਨਰੀ ਪਬਲਿਕ ਹੈਲਥ ਅਤੇ ਏਪੀਡੀਮੋਲੋਜੀ ਵਿਭਾਗ ਦੇ ਪੋ੍ਰਫੈਸਰ ਸੱਤਿਆ ਭੂਸ਼ਨ ਬਖਸ਼ੀ ਨੇ ਕਾਲਜ ਦੇ ਪਿ੍ਰੰਸੀਪਲ ਡਾ. ਪੀ.ਕੇ ਕਪੂਰ ਅਤੇ ਮੈਨੇਜ਼ਿੰਗ ਡਾਇਰੈਕਟਰ ਡਾ. ਐਸ.ਕੇ ਨਾਗਪਾਲ ਦੇ ਮਾਰਗ ਦਰਸ਼ਨ ’ਚ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਰੁਲ ਐਂਡ ਰੈਗੂਲੇਸ਼ਨ’ ਵੀ ਇਸੇ ਹੀ ਟੀਮ ਵਲੋਂ ਸੰਕਲਨ ਕੀਤਾ ਗਿਆ ਹੈ।
               ਡਾ. ਕਪੂਰ ਨੇ ਦੱਸਿਆ ਕਿ ਕਾਲਜ ਦੀ ਸਥਾਪਨਾ ਦੀ ਕਲਪਨਾ ਸਾਲ 2009 ’ਚ ਕੀਤੀ ਗਈ ਅਤੇ ਇਸ ਕਾਲਜ ਨੇ ਗਵਰਨਿੰਗ ਕੌਂਸਲ, ਜੋ ਕਿ ਹਮੇਸ਼ਾਂ ਸਰਵਉਤਮ ਗੁਣਵਤਾ ਵਾਲੀ ਸਿੱਖਿਆ ’ਚ ਇਕ ਕੇਂਦਰ ਵਜੋਂ ਉਭਰਣ ਦੀ ਕਲਪਨਾ ਕਰਦੀ ਹੈ, ਦੇ ਅਧੀਨ ਸਾਲ 2010 ’ਚ ਕੰਮ ਕਰਨ ਸ਼ੁਰੂ ਕਰ ਦਿੱਤਾ।ਕਾਲਜ ਦੇ ਨਾਮ ਇਕ ਦੁਰਲਭ ਵਿਸ਼ਿਸ਼ਟਤਾ ਹੈ ਕਿ ਉਹ ਭਾਰਤ ਦੇਸ਼ ਦਾ ਪਹਿਲਾ ਅਜਿਹਾ ਨਿੱਜੀ ਵੈਟਰਨਰੀ ਕਾਲਜ ਬਣ ਗਿਆ ਹੈ, ਜਿਸ ਨੂੰ ਕਿ ਵੈਟਰਨਰੀ ਕੌੌਸਲ ਆਫ ਇੰਡੀਆ ਵਲੋਂ ਮਾਣਤਾ ਹਾਸਲ ਹੋਈ ਹੈ.
                ਇਹ ਕਿਤਾਬ ਇਕ ਚਿੱਤਰਕਾਰੀ ਪੇਸ਼ਕਾਰੀ ਹੈ, ਜੋ ਕਿ ਕਾਲਜ ਦੀ ਸ਼ੁਰੂਆਤ ਅਤੇ ਵਿਕਾਸ ਦੇ ਰਸਤੇ ਨੂੰ ਕਵਰ ਕਰਦੀ ਹੈ। ਇਤਿਹਾਸਕ ਖਾਲਸਾ ਕਾਲਜ ਦੀ ਉਤਪਤੀ ਤੋਂ ਸ਼ੁਰੂ ਹੁੰਦਿਆਂ ਇਹ ਕੌਫੀ ਟੇਬਲ ਕਿਤਾਬ 200 ਤੋਂ ਵਧੇਰੇ ਤਸਵੀਰਾਂ ਰਾਹੀਂ ਕਾਲਜ ਦੀ ਹੋਂਦ ਦੇ ਪਹਿਲੇ ਦਹਾਕੇ ਦੇ ਇਤਿਹਾਸ ਨੂੰ ਵਰਣਨ ਕਰਦੀ ਹੈ।
ਉਨ੍ਹਾਂ ਕਿਹਾ ਕਿ ਵਿਦਿਆਰਥੀ, ਕਾਲਜ ਪ੍ਰਸ਼ਾਸਨ ਅਤੇ ਮੈਨੇਜਮੈਂਟ ਵਲੋਂ ਸ਼ੁਰੂਆਤੀ ਦੌਰ ਦੌਰਾਨ ਮੁਸ਼ਕਿਲਾਂ ਦੇ ਕੀਤੇ ਸਾਮਹਣੇ, ਉਨ੍ਹਾਂ ਦੀ ਲਗਨ ਅਤੇ ਮਿਹਨਤ ਨਾਲ ਇਸ ਉਦਮ ’ਚ ਪ੍ਰਾਪਤ ਕੀਤੀ ਸਫਲਤਾ ਨੂੰ ਰਿਕਾਰਡ ਕੀਤਾ ਗਿਆ ਹੈ।ਇਸ ਕਿਤਾਬ ’ਚ ਹੁਣ ਤੱਕ ਦੇ ਸਾਰੇ ਹੀ ਪ੍ਰਿੰਸੀਪਲ ਅਤੇ ਸੀਨਅਰ ਫੈਕਲਟੀ, ਜਿੰਨ੍ਹਾਂ ਨੇ ਆਪਣਾ ਕਾਰਜਕਾਲ ਪੂਰਾ ਕੀਤਾ ਅਤੇ ਕਾਲਜ ਦੇ ਵਿਕਾਸ ’ਚ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ ਹੈ, ਦਾ ਸੰਖੇਪ ਵਰਣਨ ਕੀਤਾ ਗਿਆ ਹੈ।
             ਡਾ. ਕਪੂਰ ਨੇ ਕਿਹਾ ਕਿ ਕਾਲਜ ਦੇ ਵਿੱਦਿਆਰਥੀਆਂ ਵਲੋਂ ਇੰਨ੍ਹਾਂ ਵਰ੍ਹਿਆਂ ਦੌਰਾਨ ਹਾਸਲ ਕੀਤੇ ਗਏ ਮੈਡਲ, ਵਿਜੀਟਰ ਸ਼ਖਸੀਅਤਾਂ, ਅਕਾਦਮਿਕ ਪ੍ਰਾਪਤੀਆਂ, ਕਲੱਬਾਂ, ਸੱਭਿਆਚਾਰ ਤਿਉਹਾਰ, ਵਿਸ਼ਿਸ਼ਟ ਐਲੂਮਨੀ ਅਤੇ ਖੇਡਾਂ ’ਚ ਐਵਾਰਡ ਹਾਸਲ ਕਰਨ ਵਾਲੀਆਂ ਸ਼ਖਸੀਅਤਾਂ ਸਬੰਧੀ ਵੀ ਕਿਤਾਬ ’ਚ ਜ਼ਿਕਰ ਕੀਤਾ ਗਿਆ ਹੈ।ਉਕਤ ਪੁਸਤਕ ’ਚ ਦਰਸਾਇਆ ਗਿਆ ਹੈ ਕਿ ਕਾਲਜ ਸਿਰਫ ਅਕਾਦਮਿਕ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਵੱਖ-ਵੱਖ ਖੇਤਰਾਂ ’ਚ ਵੀ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ’ਚ ਵੀ ਫੈਲਿਆ ਹੋਇਆ ਹੈ।ਚਿੱਤਰਕਾਰੀ ਸੰਕਲਨ ਪਾਠਕਾਂ ਨੂੰ ਕਾਲਜ ਦੇ ਸ਼ਾਨਦਾਰ ਵਿਕਾਸ ਨਾਲ ਜੋੜੇਗਾ, ਜੋ ਕਿ ਇਸ ਕਾਲਜ ਨੇ ਬਹੁਤ ਹੀ ਥੋੜ੍ਹੇ ਜਿਹੇ ਸਮੇਂ ’ਚ ਹਾਸਲ ਕੀਤਾ ਹੈ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …