ਪਠਾਨਕੋਟ, 26 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿਚ ਬੇਰੁਜਗਾਰੀ ਨੂੰ ਘਟਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋ ਬੇਰੁਜਗਾਰ ਨੋਜਵਾਨ
ਲੜਕੇ ਲੜਕੀਆਂ ਲਈ ਮੁਫਤ ਕਿੱਤਾ ਮੁੱਖੀ ਕੋਰਸ ਕਰਵਾਏ ਜਾਂਦੇ ਹਨ।ਵਧੀਕ ਡਿਪਟੀ (ਵਿਕਾਸ ) ਲਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਮਾਈਕਰੋਸਾਫਟ ਕੰਪਨੀ ਅਤੇ ਐਨ.ਐਸ.ਡੀ.ਸੀ ਨੇ ਭਾਰਤ ਸਰਕਾਰ ਇਕ ਲੱਖ ਤੋ ਵੱਧ ਅੋਰਤਾਂ ਨੂੰ ਉਨਾਂ ਦੇ ਸਸਤੀਕਰਨ ਤੇ ਭਾਰਤ ਵਿੱਚ ਮਹਿਲਾ ਕਰਮਚਾਰੀਆਂ ਨੂੰ ਵਧਾਉਣ ਲਈ ਸਾਂਝੇਦਾਰੀ ਕੀਤੀ ਗਈ ਹੈ।ਇਹ ਸਾਂਝੇਦਾਰੀ ਪੇਂਡੂ ਭਾਈਚਾਰਿਆਂ ਦੀਆਂ ਘੱਟ ਉਮਰ ਦੀਆਂ ਔਰਤਾਂ ਨੂੰ ਡਿਜ਼ੀਟਲ ਅਰਥਵਿਵਸਥਾ ਵਿੱਚ ਪ੍ਰਫੁੱਲਤ ਹੋਣ ਲਈ ਲੋੜੀਂਦੇ ਹੁਨਰਾਂ ਨਾਲ ਲੈਸ ਕਰਕੇ ਔਰਤਾਂ ਦੇ ਕਰਮਚਾਰੀਆਂ ਦੀ ਭਾਗੀਦਾਰੀ ਵਧਾਉਣ ਤੇ ਕੇਂਦਰਿਤ ਹੈ।
ਇਸ ਲੜੀ ਦੇ ਤਹਿਤ ਪੰਜਾਬ ਹੁਨਰ ਵਿਕਾਸ ਮਿਸ਼ਨ ਦੁਆਰਾ ਅੋਰਤਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ 70 ਘੰਟਿਆਂ ਦਾ ਕੋਰਸ ਕਰਵਾਇਆ ਜਾਵੇਗਾ।ਇਹ ਕੋਰਸ ਚਾਰ ਖੇਤਰਾਂ ਵਿੱਚ ਫੋਕਸ ਕਰੇਗਾ ਪਹਿਲਾ ਡਿਜੀਟਲ ਉਤਪਾਦਕਤਾ, ਦੂਸਰਾ ਅੰਗਰੇਜ਼ੀ, ਤੀਸਰਾ ਰੁਜਗਾਰ ਯੋਗਤਾ ਅਤੇ ਚੋਥਾ ਉਦਮਤਾ।ਇਹ ਕੋਰਸ ਕਰਨ ਲਈ ਲੜਕੀ /ਅੋਰਤ ਦੀ ਉਮਰ 18 ਤੋ 30 ਸਾਲ ਅਤੇ ਘੱਟੋ ਘੱਟ ਅੱਠਵੀਂ ਪਾਸ ਹੋਣੀ ਚਾਹੀਦੀ ਹੈ।ਇਹ ਲਾਈਵ ਸਿਖਲਾਈ ਸੈਸ਼ਨ ਮਾਈਕ੍ਰੋਸਾਫਟ ਸਿਟੀ ਟ੍ਰੇਨਿੰਗ (ਐਮ.ਸੀ.ਟੀ) ਪਲੇਟਫਾਰਮ ਦੁਆਰਾ ਆਨਲਾਈਨ ਪ੍ਰਦਾਨ ਕੀਤੇ ਜਾਣਗੇ।ਮਾਈਕ੍ਰੋਸਾਫਟ ਅਤੇ ਐਨ.ਐਸ.ਡੀ.ਸੀ ਕੋਰਸ ਪੂਰਾ ਹੋਣ ਤੋਂ ਬਾਅਦ ਭਾਗੀਦਾਰਾਂ ਨੂੰ ਇੱਕ ਸੰਯੁਕਤ ਈ-ਸਰਟੀਫਿਕੇਟ ਪ੍ਰਦਾਨ ਕਰਨਗੇ।
ਉਨਾਂ ਦੱਸਿਆ ਕਿ ਇਸ ਕੋਰਸ ਵਿੱੱਚ ਰਜ਼ਿਸਟਰ ਹੋਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਪਠਾਨਕੋਟ ਦੇ ਫੇਸਬੁਕ ਪੇਜ਼ ਪੀ.ਐਸ.ਡੀ.ਐਮ ਪਠਾਨਕੋਟ ‘ਤੇ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਜਿਲਾ ਪ੍ਰੰਬਧਕੀ ਕੰਪਲੈਕਸ ਜਿਲ੍ਹਾ ਰੁਜਗਾਰ ਅਤੇ ਕਾਰੋਬਾਰ ਦਫ਼ਤਰ ਦੇ ਕਮਰਾ ਨੰਬਰ 352 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਚਾਹਵਾਨ ਉਮੀਦਵਾਰ ਮੈਨਜਰ ਪੰਦੀਪ ਬੈਸ 9779751007 ਅਤੇ ਵਿਜੈ ਕੁਮਾਰ ਨਾਲ 9465857874 ਨਾਲ ਸੰਪਰਕ ਕਰ ਸਕਦੇ ਹਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media