Friday, June 26, 2026

ਪੀ.ਐਨ.ਬੀ ਨੇ ਸਿਵਲ ਹਸਪਤਾਲ ਨੂੰ ਦਿੱਤੇ ਆਈ.ਸੀ.ਯੂ ਬੈਡ ਤੇ ਹੋਰ ਮੈਡੀਕਲ ਉਪਕਰਨ

ਪਠਾਨਕੋਟ, 2 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਨੈਸਨਲ ਬੈਂਕ ਵੱਲੋਂ ਸਿਵਲ ਹਸਪਤਾਲ ਪਠਾਨਕੋਟ ਵਿਖੇ ਸਿਵਲ ਸਰਜਨ ਪਠਾਨਕੋਟ ਡਾ. ਹਰਵਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਕਰਵਾਏ ਪ੍ਰੋਗਰਾਮ ਵਿੱਚ ਡਿਪਟੀ ਕਮਿਸਨਰ ਸੰਯਮ ਅਗਰਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦਕਿ ਸਰਕਲ ਹੈਡ ਪੰਜਾਬ ਨੈਸਨਲ ਬੈਂਕ ਪਠਾਨਕੋਟ ਦੇ ਨੁਮਾਇੰਦੇ ਪਰਮਿੰਦਰ ਸਿੰਘ ਅਸਵਾਲ, ਚੀਫ ਐਲ.ਡੀ.ਐਮ ਸੁਨੀਲ ਦੱਤ ਡਿਪਟੀ ਸਰਕਲ ਹੈਲਥ ਲਲਿਤ ਮੋਹਰਾ, ਮੈਨੇਜਰ ਸੁਰੰਦਰ ਦੇਵਲ, ਟੀ.ਪੀ ਸ਼ਰਮਾ ਵੀ ਮੌਜੂਦ ਰਹੇ।
                 ਪੰਜਾਬ ਨੈਸਨਲ ਬੈਂਕ ਪਠਾਨਕੋਟ ਵਲੋਂ ਸਿਵਲ ਹਸਪਤਾਲ ਪਠਾਨਕੋਟ ਨੂੰ 11 ਲੱਖ ਰੁਪਏ ਦੀ ਰਾਸ਼ੀ ਦਾ ਸਮਾਨ ਦਾਨ ਕੀਤਾ ਗਿਆ।ਜਿਸ ਵਿੱਚ ਗੱਦਿਆਂ ਸਮੇਤ ਆਈ.ਸੀ.ਯੂ ਬੈਡ, ਫੂਡ ਟਰਾਲੀ, ਆਈ.ਬੀ ਸਟੈਂਡ, ਏ.ਬੀ.ਜੀ ਐਨਾਲਾਈਜ਼ਰ ਵਨ ਸਟੈਟ ਅਤੇ ਹਾਈ ਫ੍ਰੀਕਵੈਂਸੀ ਪੋਰਟੇਬਲ ਐਕਸਰੇ ਮਸ਼ੀਨ ਸ਼ਾਮਲ ਹਨ।ਮੁੱਖ ਮਹਿਮਾਨ ਸੰਯਮ ਅਗਰਵਾਲ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ।ਜਿੰਨਾਂ ਨੇ ਪੰਜਾਬ ਨੈਸਨਲ ਬੈਂਕ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ।
                 ਇਸ ਦੇ ਨਾਲ ਹੀ ਉਨਾਂ ਨੇ ਕੋਵਿਡ -19 ਨੂੰ ਮੁੱਖ ਰੱਖਦਿਆਂ ਦਫਤਰ ਸਿਵਲ ਸਰਜਨ ਵਿਖੇ ਸਿਵਲ ਸਰਜਨ ਡਾਕਟਰ ਹਰਵਿੰਦਰ ਸਿੰਘ ਅਤੇ ਸਾਰੇ ਪ੍ਰੋਗਰਾਮ ਅਫਸਰਾਂ ਕੋਲੋਂ ਜਿਲ੍ਹਾ ਹਸਪਤਾਲ ਦੇ ਕੰਮਾਂ ਦਾ ਜਾਇਜ਼ਾ ਲਿਆ।ਉਨਾਂ ਨੇ ਸਹਾਇਕ ਸਿਵਲ ਸਰਜਨ ਡਾ. ਅਦਿੱਤੀ ਸਲਾਰੀਆ ਵਲੋਂ ਦੱਸੀਆਂ ਮੁਸ਼ਕਿਲਾਂ ਜਲਦ ਦੂਰ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਡੀ.ਐਮ.ਸੀ ਡਾ. ਤਰਲੋਕ ਸਿੰਘ, ਡੀ.ਆਈ.ਓ ਡਾ. ਦਰਬਾਰ ਰਾਜ, ਡੀ.ਐਫ.ਪੀ.ਓ ਡਾ. ਰਾਜ ਕੁਮਾਰ, ਐਸ.ਐਮ.ਓ ਡਾ. ਰਾਕੇਸ਼ ਸਰਪਾਲ, ਮਾਸ ਮੀਡਿਆ ਇੰਚਾਰਜ ਵਿਜੈ ਠਾਕੁਰ ਆਦਿ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …