Wednesday, April 15, 2026

ਅੰਮ੍ਰਿਤਸਰ ਸਮਾਰਟ ਸਿਟੀ ਦੇ ਪ੍ਰੋਜੈਕਟ ‘ਰਾਹੀ’ ਦਾ ਦੇਸ਼ ‘ਚ ਦੂਜਾ ਸਥਾਨ

ਅੰਮ੍ਰਿਤਸਰ ਸਮਾਰਟ ਸਿਟੀ ਦੇ ਸੀ.ਈ.ਓ ਜੱਗੀ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ, 5 ਸਤੰਬਰ (ਜਗਦੀਪ ਸਿੰਘ) – ਸਮਾਰਟ ਸਿਟੀ ਮਿਸ਼ਨ ਅਧੀਨ ਅੰਮ੍ਰਿਤਸਰ ਦੀ ਜਨਤਕ ਆਵਾਜਾਈ ਵਿੱਚ ਸੁਧਾਰ ਅਤੇ ਪ੍ਰਦੂਸ਼ਣ ਨੂੰ ਘਟਾਉਣ ਲਈ ਸ਼ੁਰੂ ਕੀਤੇ ਜਾਣ ਵਾਲੇ ‘ਰਾਹੀ’ (ਰੀਜੁਵੀਨੇਸ਼ਨ ਆਫ਼ ਆਟੋ ਰਿਕਸ਼ਾ ਇਨ ਅੰਮ੍ਰਿਤਸਰ ਥਰੂ ਹੋਲਿਸਟਿਕ ਇੰਟਰਵੈਂਸ਼ਨ) ਪ੍ਰੋਜੈਕਟ ਨੂੰ ਮੈਚੁਰੇਸ਼ਨ ਪੜਾਅ ‘ਤੇ ਸਫਲਤਾ ਪੂਰਵਕ ਪੂਰਾ ਕਰਨ ‘ਤੇ ਪੂਰੇ ਦੇਸ਼ ‘ਚ ਦੂਜਾ ਸਥਾਨ ਮਿਲਿਆ ਹੈ।ਨਗਰ ਨਿਗਮ ਕਮਿਸਨਰ ਅਤੇ ਸੀ.ਈ.ਓ ਅੰਮ੍ਰਿਤਸਰ ਸਮਾਰਟ ਸਿਟੀ ਮਾਲਵਿੰਦਰ ਸਿੰਘ ਜੱਗੀ ਨੂੰ ਇਸ ਸਬੰਧੀ ਦਿੱਲੀ ਵਿੱਚ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਮਕਾਨ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਦੇ ਸੰਯੁਕਤ ਸਕੱਤਰ ਤੇ ਸਮਾਰਟ ਸਿਟੀ ਮਿਸ਼ਨ ਦੇ ਡਾਇਰੈਕਟਰ ਕੁਨਾਲ ਕੁਮਾਰ ਦੁਆਰਾ ਸਨਮਾਨਿਤ ਕੀਤਾ ਗਿਆ।
                  ਦੱਸਣਯੋਗ ਹੈ ਕਿ ਕੇਂਦਰੀ ਆਵਾਸ ਅਤੇ ਸ਼ਹਿਰੀ ਵਿਕਾਸ ਮੰਤਰਾਲੇ, ਫ੍ਰੈਂਚ ਡਿਵੈਲਪਮੈਂਟ ਏਜੰਸੀ (ਏ.ਐਫ.ਡੀ), ਯੂਰਪੀਅਨ ਯੂਨੀਅਨ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਅਰਬਨ ਅਫੇਅਰਜ਼ (ਐਨ.ਆਈ.ਯੂ.ਏ) ਵਲੋਂ ਚਲਾਏ ਜਾ ਰਹੇ ਸਿਟੀ ਪ੍ਰੋਗਗਰਾਮ ਦੇ ਤਹਿਤ ਅੰਮ੍ਰਿਤਸਰ ਸਮਾਰਟ ਸਿਟੀ ਦੇ ‘ਰਾਹੀ’ ਪ੍ਰੋਜੈਕਟ ਨੂੰ ਸਾਲ 2019 ਵਿੱਚ ਦੇਸ਼ ਦੇ 37 ਸਹਿਰਾਂ ਦੇ ਕੁੱਲ 67 ਪ੍ਰੋਜੈਕਟਾਂ ਵਿੱਚੋਂ ਚੁਣਿਆ ਗਿਆ ਸੀ।ਸਿਟੀ ਪ੍ਰੋਗਰਾਮ ਤਹਿਤ ਦੇਸ਼ ਭਰ ਵਿੱਚ ਕੁੱਲ 12 ਸ਼ਹਿਰ ਚੁਣੇ ਗਏ ਹਨ, ਜਿਨ੍ਹਾਂ ਵਿਚੋਂ ਮੈਚੁਰੇਸ਼ਨ ਦੇ ਪੜਾਅ ਨੂੰ ਸਫਲਤਾਪੂਰਵਕ ਪੂਰਾ ਕਰਨ ਵਿੱਚ ਚੇਨਈ ਪਹਿਲੇ, ਅੰਮ੍ਰਿਤਸਰ ਦੂਜੇ ਅਤੇ ਸੂਰਤ ਤੀਜੇ ਸਥਾਨ ‘ਤੇ ਰਹੇ।
                    ਦੱਸਣਯੋਗ ਹੈ ਕਿ ‘ਰਾਹੀ’ ਪ੍ਰੋਜੈਕਟ ਤਹਿਤ ਸ਼ਹਿਰ ਵਿੱਚ ਚੱਲ ਰਹੇ ਪੁਰਾਣੇ ਡੀਜ਼ਲ ਆਟੋ ਨੂੰ ਈ-ਆਟੋ ਨਾਲ ਬਦਲ ਦਿੱਤਾ ਜਾਵੇਗਾ।ਜਿਸ ਦੇ ਲਈ ਆਟੋ ਚਾਲਕਾਂ ਨੂੰ ਸਬਸਿਡੀ ਮੁਹੱਈਆ ਕਰਵਾਈ ਜਾਏਗੀ ਅਤੇ ਨਾਲ ਹੀ ਉਨ੍ਹਾਂ ਨੂੰ ਅਸਾਨ ਦਰਾਂ ‘ਤੇ ਕਰਜ਼ਾ ਵੀ ਮਿਲੇਗਾ।ਸ਼ਹਿਰ ਵਿੱਚ ਚਾਰਜ਼ਿੰਗ ਸਟੇਸਨ ਵੀ ਲਗਾਏ ਜਾਣਗੇ।
                    ਸੀ.ਈ.ਓ ਜੱਗੀ ਨੇ ਕਿਹਾ ਕਿ ਅੰਮ੍ਰਿਤਸਰ ਦੇਸ਼ ਦਾ ਪਹਿਲਾ ਸ਼ਹਿਰ ਹੋਵੇਗਾ ਜਿਥੇ ਈ-ਆਟੋ ਨੂੰ ਇੰਨੇ ਵੱਡੇ ਪੱਧਰ ‘ਤੇ ਜਨਤਕ ਆਵਾਜਾਈ ਪ੍ਰਣਾਲੀ ਦਾ ਹਿੱਸਾ ਬਣਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਰਾਹੀ ਪ੍ਰੋਜੈਕਟ ਦੀ ਰਸਮੀ ਸ਼ੁਰੂਆਤ ਛੇਤੀ ਹੀ ਕੀਤੀ ਜਾਵੇਗੀ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …