ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਕੜੀ ਵਿਚ ਦੋਵੇਂ ਦੇਸ਼ਾਂ ਦੇ ਮਾਹਿਰ ਕਰਨਗੇ ਸਿੱਖ ਵਾਸਤੁਕਲਾ `ਤੇ ਚਰਚਾ
ਅੰਮ੍ਰਿਤਸਰ, 5 ਸਤੰਬਰ (ਪੰਜਾਬ ਪੋਸਟ ਬਿਊਰੋ) – ਪਾਵਣ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਲਈ ਸਤੰਬਰ ਮਹੀਨੇ ਵਿਚ 7, 14 ਅਤੇ 21
ਤਰੀਕ ਨੂੰ ਸਿੱਖ ਵਾਸਤੁਕਲਾ (ਆਰਕੀਟੈਕਚਰ) ਬਾਰੇ ਪਹਿਲੀ ਵਾਰ ਅੰਤਰਰਾਸ਼ਟਰੀ ਸੈਮੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ।ਜਿਸ ਨਾਮ ਵਰਚੁਅਲ ਤੌਰ ‘ਤੇ ਭਾਰਤ ਅਤੇ ਪਾਕਿਸਤਾਨ ਦੇ ਲਗਭਗ 1000 ਆਰਕੀਟੈਕਟ ਅਤੇ ਸੰਬੰਧਿਤ ਕਾਰਜ਼ ਖੇਤਰ ਦੇ ਪੇਸ਼ੇਵਰ ਜੁੜਨਗੇ।ਸਕਾਰ ਫਾਊਂਡੇਸ਼ਨ ਵਲੋਂ ਆਯੋਜਿਤ ਇਸ ਸੈਮੀਨਾਰ ਵਿੱਚ ਉਤਰੀ ਭਾਰਤ ਦੇ ਅੱਠ ਮਸ਼ਹੂਰ ਆਰਕੀਟੈਕਚਰ ਸਕਲ ਅਤੇ ਯੂਨੀਵਰਸਿਟੀ ਦੇ ਨਾਲ-ਨਾਲ ਕੱਝ ਰਾਸ਼ਟਰੀ ਪੱਧਰ ਦੇ ਸੰਗਠਨ ਸਿੱਖ ਚੈਂਬਰ ਆਫ ਕਾਮਰਸ, ਚੰਡੀਗੜ੍ਹ ਅਤੇ ਪੰਜਾਬ ਚੈਪਟਰ ਦਾ ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟ, ਫਾਇਰ ਐਂਡ ਸੇਫ਼ਟੀ ਐਸੋਸੀਏਸ਼ਨ ਆਫ ਇੰਡੀਆ, ਏਸੋਚੈਮ, ਆਸ਼ਰਯ ਅਤੇ ਹੋਰ ਸ਼ਾਮਲ ਹੋਣਗੇ।
ਇਸ ਸੈਮੀਨਾਰ ਦੇ ਸੰਯੋਜਕ ਆਰਕੀਟੈਕਟ ਸੁਰਿੰਦਰ ਬਾਹਗਾ ਦੇ ਅਨੁਸਾਰ ਸਿੱਖ ਆਰਕੀਟੈਕਚਰ ‘ਤੇ ਸਾਹਿਤ ਦਾ ਆਭਾਵ ਰਿਹਾ ਹੈ ਅਤੇ ਸੰਭਵ: ਇਸ ਵਿਸ਼ੇ ‘ਤੇ ਕੋਈ ਸੈਮੀਨਾਰ ਆਯੋਜਿਤ ਨਹੀਂ ਕੀਤਾ ਗਿਆ ਹੈ।ਇਸ ਸੈਮੀਨਾਰ ਦਾ ਉਦੇਸ਼ ਦੁਨੀਆਂ ਭਰ ਦੇ ਸਾਰੇ ਮਾਹਿਰਾਂ ਨੂੰ ਇਕ ਸਟੇਜ਼ ‘ਤੇ ਲ਼ਿਆ ਕੇ (ਸਿੱਖ ਵਾਸਤੁਕਲਾ) ਸਬੰਧੀ ਆਪਣੇ ਵਿਚਾਰ, ਦਸਤਾਵੇਜ਼ ਅਤੇ ਗਿਆਨ ਸਾਂਝਾ ਕਰਕੇ ਪ੍ਰਕਾਸ਼ ਪੁਰਬ ਨੂੰ ਹੋਰ ਜਿਆਦਾ ਯਾਦਗਾਰ ਬਣਾਉਣਾ ਹੈ।
ਸੁਰਿੰਦਰ ਬਾਹਗਾ ਨੇ ਦੱਸਿਆ ਤਿੰਨ ਦਿਨਾਂ ਇਸ ਸੈਮੀਨਾਰ ‘ਚ 7 ਸਤੰਬਰ ਨੂੰ ਦਰਜਨਾਂ ਬੁਲਾਰਿਆਂ ‘ਚ ਲਾਹੌਰ ਯੂਨੀਵਰਸਿਟੀ ਦੇ ਆਰਟ ਹਿਸਟਰੀ ਦੇ ਐਸੋਸੀਏਟ ਪ੍ਰੋਫੈਸਰ ਡਾ. ਨਰਦਾ ਸ਼ਹਿਬਾਜ਼ ਖਾਨ, ਚੰਡੀਗੜ੍ਹ ਕਾਲਜ ਆਫ ਆਰਕੀਟੈਕਟ ਦੇ ਸਾਬਕਾ ਪ੍ਰਿੰਸੀਪਲ ਐਸ.ਐਸ ਭੱਟੀ, ਔਰੰਗਾਬਾਦ ਦੇ ਸੰਰਕਸ਼ਨ ਵਾਸਤੂਕਾਰ ਅਬਰਾਹਿਮ ਪਾਥਰੋਸ ਅਤੇ ਸਿਟੀ ਯੂਨੀਵਰਸਿਟੀ ਦੇ ਪ੍ਰੋਫੈਸਰ ਸ਼ਰੂਤੀ ਕਪੂਰ ਅਤੇ ਹੋਰ ਸਿੱਖ ਵਾਸਤੁਕਲਾ ਦੇ ਅਣਛੁਏ ਪਹਿਲੀਆਂ ਬਾਰੇ ਚਾਨਣਾ ਪਾਉਣਗੇ।14 ਸਤੰਬਰ ਨੂੰ ਨੌਰਥ ਵੈਸਟਨ ਇੰਡੀਆ ਦੀ ਹਿੰਦੂ ਮੁਸਲਿਮ ਵਾਸਤੂ-ਕਲਾ ਦੇ ਮਾਹਿਰ ਡਾਕਟਰ ਸੁਭਾਸ਼ ਪਰਿਹਾਰ, ਪਾਕਿਸਤਾਨ ਦੇ ਮਸ਼ਹੂਰ ਆਰਕਿਟੈਕਟ ਅਤੇ ਸਿਖਿਆ ਸ਼ਾਸਤਰੀ ਪਰਵੇਜ਼ ਵੰਦਲ, ਲਾਹੌਰ ਸਥਿਤ ਇੰਸਟੀਊਟ ਆਫ ਆਰਟ ਐਂਡ ਕਲਚਰ ਤੋਂ ਵੀ.ਸੀ ਸਜ਼ਿਦਾ ਹੈਦਰ, ਭਾਈ ਰਾਮ ਸਿੰਘ ਵਲੋਂ ਭਾਰਤ ਪਾਕਿਸਤਾਨ ਅਤੇ ਇੰਗਲੈਂਡ ਵਿੱਚ ਦਿੱਤੇ ਗਏ ਵਾਸਤੂ ਪ੍ਰੋਜੈਕਟ ਦੇ ਵਿਸ਼ੇ ਬਾਰੇ ਜਾਣੂ ਕਰਾਉਣਗੇ।ਅੰਮ੍ਰਿਤਸਰ ਵਿਖੇ ਜੀ.ਐਨ.ਡੀ.ਯੂ ਦੇ ਸਾਬਕਾ ਪ੍ਰੋਫ਼ੈਸਰ ਡਾਕਟਰ ਬਲਵਿੰਦਰ ਸਿੰਘ ਕੰਜ਼ਰਵੇਸ਼ਨ ਆਫ ਸਿੱਖ ਆਰਕੀਟੈਕਚਰਲ ਹੈਰੀਟੇਜ਼ ‘ਤੇ ਵਿਚਾਰ ਸਾਂਝੇ ਕਰਨਗੇ।
21 ਸਤੰਬਰ ਨੂੰ ਆਯੋਜਿਤ ਹੋਣ ਵਾਲੇ ਸਮਕਾਲੀਨ ਸਿੱਖ ਆਰਕੀਟੈਕਚਰ ਬਾਰੇ ਵਿਸ਼ਵ ਪ੍ਰਸਿੱਧ ਵਾਸਤੂਕਾਰ ਮੋਸ਼ੇ ਸੈਫਦੀ ਆਪਣੇ ਅਨੰਦਪੁਰ ਸਾਹਿਬ ਵਿਖੇ ਖਾਲਸਾ ਹੈਰੀਟੇਜ ਕੰਪਲੈਕਸ ਦੀ ਵਾਸਤ ਸ਼ੈਲੀ ਬਾਰੇੇ ਵਿਸਥਾਰ ਨਾ ਜਾਣਕਾਰੀ ਦੇਣਗੇ।ਜਦਕਿ ਡਾਕਟਰ ਕੀਰਤੀ ਭੋਂਸਲੇ ਅਤੇ ਕੁਲਦੀਪ ਕੌਰ ਭਾਟੀਆ ਪੰਜਾਬ ਦੇ ਗੁਰਦੁਆਰਿਆਂ ਦੀ ਵਾਸਤੂਸ਼ੈਲੀ ਸਬੰਧੀ ਆਪਣੇ ਵਿਚਾਰ ਰੱਖਣਗੇ।ਇਸ ਦੌਰਾਨ ਹਾਲ ਹੀ ਵਿੱਚ ਬਣਾਏ ਗਏ ਕਰਤਾਰਪੁਰ ਸਿੱਖ ਕੋਰੀਡੋਰ ਬਾਰੇ ਚਰਨਜੀਤ ਸ਼ਾਹ ਵਾਸਤੂ ਕਲਾ ਨੂੰ ਵਿਸਤਾਰ ਨਾਲ ਸਮਝਾਉਣਗੇ।ਇਸ ਤੋਂ ਇਲਾਵਾ ਮੁਰਥਲ ਹਰਿਆਣਾ ਤੋਂ ਡਾਕਟਰ ਜੋਤੀ ਪਾਂਡੇ ਵੀ ਸਿੱਖ ਵਾਸਤੂਕਲਾ ਸ਼ੈਲੀ ਬਾਰੇ ਜਾਣਕਾਰੀ ਦੇਣਗੇ।
Punjab Post Daily Online Newspaper & Print Media