ਹੁਣ ਤੱਕ ਹੋਇਆ 4 ਲੱਖ 20 ਹਜਾਰ ਲੋਕਾਂ ਦਾ ਟੀਕਾਕਰਨ – 57 ਫੀਸਦੀ ਆਬਾਦੀ ਕੀਤੀ ਕਵਰ
ਕਪੂਰਥਲਾ, 8 ਸਤੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਹਾ ਹੈ ਕਿ ਉਹ ਤਿਉਹਾਰਾਂ ਦੇ
ਮੱਦੇਨਜ਼ਰ ਕੋਵਿਡ ਕੇਸਾਂ ਵਿੱਚ ਵਾਧੇ ਦੀ ਸੰਭਾਵਨਾ ਕਰਕੇ ਹੋਰ ਵਧੇਰੇ ਚੌਕਸੀ ਵਰਤਣ ਅਤੇ ਪਾਜੀਟਿਵ ਕੇਸਾਂ ਦੇ ਕੰਟੈਕਟ ਲੱਭ ਕੇ ਉਨ੍ਹਾਂ ਦੇ ਟੈਸਟ ਕਰਨ ਵੱਲ ਵਿਸ਼ੇਸ਼ ਤਵੱਜੋ ਦੇਣ ।
ਜਿਲਾ ਸਿਹਤ ਸੋਸਾਇਟੀ ਦੀ ਮਹੀਨਾਵਾਰ ਮੀਟਿੰਗ ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਸ.ਪੀ ਆਂਗਰਾ, ਸਿਵਲ ਸਰਜਨ ਕਪੂਰਥਲਾ ਡਾ. ਪਰਮਿੰਦਰ ਕੌਰ ਵੀ ਹਾਜ਼ਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਕੋਵਿਡ ਸੈੰਪਲਿੰਗ ਨੂੰ ਹੋਰ ਜਿਆਦਾ ਤੇਜ਼ ਕਰਕੇ ਰੋਜ਼ਾਨਾ 2000 ਤੱਕ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਸਕੂਲਾਂ, ਸਬਜ਼ੀ ਮੰਡੀਆਂ ਅਤੇ ਬਾਜ਼ਾਰਾਂ ਵਿੱਚ ਸੈੰਪਲਿੰਗ ਵਧਾਈ ਕੀਤੀ ਜਾਏ।ਜਿਕਰਯੋਗ ਹੈ ਕਿ ਜਿਲੇ ਵਿੱਚ ਸੈੰਂਪਲਿੰਗ ਦਾ ਆਂਕੜਾ 5.80 ਲੱਖ ਨੂੰ ਪਾਰ ਕਰ ਚੁੱਕਿਆ ਹੈ ਜਿਨ੍ਹਾਂ ਵਿਚੋਂ ਹੁਣ ਤੱਕ 19416 ਕੇਸ ਪਾਜੀਟਿਵ ਆ ਚੁੱਕੇ ਹਨ।ਉਨ੍ਹਾਂ ਫਗਵਾੜਾ ਅਤੇ ਕਪੂਰਥਲਾ ‘ਚ ਲੱਗੇ ਆਕਸੀਜਨ ਪਲਾਂਟ ਬਾਰੇ ਜਾਣਕਾਰੀ ਵੀ ਲਈ।
ਡਿਪਟੀ ਕਮਿਸ਼ਨਰ ਨੇ ਜੋਰ ਦਿੱਤਾ ਕਿ ਤੀਸਰੀ ਲਹਿਰ ਦੇ ਮੱਦੇਨਜਰ ਕੋਵਿਡ ਵੈਕਸੀਨੇਸ਼ਨ ਤੇਜ਼ ਕੀਤੀ ਜਾਵੇ। ਹੁਣ ਤੱਕ 4 ਲੱਖ 20 ਹਜ਼ਾਰ ਲੋਕਾਂ ਦਾ ਟੀਕਾਕਰਨ ਹੋਇਆ ਹੈ, ਜੋ ਕਿ ਜਿਲੇ ਦੀ ਕੁੱਲ ਅਬਾਦੀ ਦਾ 57 ਫੀਸਦੀ ਹੈ।
ਉਨ੍ਹਾਂ ਮਾਈਗ੍ਰੇਟਰੀ ਪਾਪੂਲੇਸ਼ਨ ਦੀ ਵੀ ਵੈਕਸੀਨੇਟ ਕਰਨ ‘ਤੇ ਜੋਰ ਦਿੱਤਾ।ਸਰਬਤ ਸਿਹਤ ਬੀਮਾ ਯੋਜਨਾ ਬਾਰੇ ਵੀ ਉਨਾਂ ਜਾਣਕਾਰੀ ਲਈ ਤੇ ਕਿਹਾ ਕਿ ਯੋਗ ਲਾਭਪਾਤਰੀਆਂ ਨੂੰ ਇਸ ਸਹੂਲਤ ਦਾ ਲਾਭ ਜਰੂਰ ਪਹੁੰਚਣਾ ਚਾਹੀਦਾ ਹੈ।
ਉਨ੍ਹਾਂ ਵਲੋਂ ਬਾਇਓ ਮੈਡੀਕਲ ਵੈਸਟ, ਟੀ.ਬੀ ਕੰਟਰੋਲ ਪ੍ਰੋਗਰਾਮ, ਜੱਚਾ ਬੱਚਾ ਸਿਹਤ ਸਹੂਲਤਾਂ, ਨਸ਼ਾ ਛੁਡਾਓ ਪ੍ਰੋਗਰਾਮ, ਨੈਸ਼ਨਲ ਤੰਬਾਕੂ ਕੰਟਰੋਲ ਬਾਰੇ ਵੀ ਜਾਣਕਾਰੀ ਲਈ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅਨੂ ਸ਼ਰਮਾ, ਜਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਸੀਨੀਅਰ ਮੈਡੀਕਲ ਅਫਸਰ ਡਾ. ਸੰਦੀਪ ਧਵਨ, ਜਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ, ਡਾ. ਨਵਪ੍ਰੀਤ ਕੌਰ, ਡਾ. ਸੁਖਵਿੰਦਰ ਕੌਰ, ਰਾਮ ਸਿੰਘ, ਰਵਿੰਦਰ ਜੱਸਲ ਆਦਿ ਹਾਜ਼ਰ ਸਨ।
Punjab Post Daily Online Newspaper & Print Media