Tuesday, March 3, 2026

ਕਿਸਾਨ ਜਥੇਬੰਦੀਆਂ ਨੇ 27 ਸਤੰਬਰ ਦੇ ਬੰਦ ਸਬੰਧੀ ਬਣਾਈ ਸਾਂਝੀ ਤਾਲਮੇਲ ਕਮੇਟੀ

ਸਮਰਾਲਾ, 11 ਸਤੰਬਰ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ), ਜਮਹੂਰੀ ਕਿਸਾਨ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਇੱਕ ਸਾਂਝੀ ਮੀਟਿੰਗ ਨੀਲੋਂ ਵਿਖੇ ਮਨਜੋਤ ਸਿੰਘ ਗਰੇਵਾਲ ਪ੍ਰਧਾਨ ਜ਼ਮਹੂਰੀ ਕਿਸਾਨ ਸਭਾ (ਦਿਹਾਤੀ ਲੁਧਿਆਣਾ), ਉਤਮ ਸਿੰਘ ਬਰਵਾਲੀ ਕਾਰਜ਼ਕਾਰੀ ਪ੍ਰਧਾਨ (ਲੁਧਿਆਣਾ ਦਿਹਾਤੀ) ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਅਗਵਾਈ ਹੇਠ ਹੋਈ।ਜਿਸ ਵਿੱਚ 27 ਸਤੰਬਰ ਨੂੰ ਭਾਰਤ ਬੰਦ ਸਬੰਧੀ ਦਿੱਤੇ ਸੱਦੇ ਬਾਰੇ ਚਰਚਾ ਕੀਤੀ ਗਈ ਅਤੇ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ।ਇਸ ਸਬੰਧੀ ਤਿੰਨਾਂ ਜਥੇਬੰਦੀਆਂ ਦੀ ਇੱਕ ਸਾਂਝੀ ਤਾਲਮੇਲ ਕਮੇਟੀ ਬਣਾਉਣ ਸਬੰਧੀ ਮਤਾ ਪਾਸ ਕੀਤਾ ਗਿਆ।ਜਿਸ ਵਿੱਚ ਤਿੰਨਾਂ ਜਥੇਬੰਦੀਆਂ ਦੇ ਸਾਂਝੇ ਨੁਮਾਇੰਦੇ ਲਏ ਜਾਣਗੇ, ਲੁਧਿਆਣਾ ਦਿਹਾਤੀ ਅੰਦਰ 27 ਸਤੰਬਰ ਦੇ ਭਾਰਤ ਬੰਦ ਸਬੰਧੀ ਵੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ।ਇਸ ਸਬੰਧੀ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਮੌਕੇ ਬਣਾਏ ਸੰਯੁਕਤ ਮੋਰਚੇ ਤੋਂ ਜੋ ਨਿਰਦੇਸ਼ ਜਾਰੀ ਕੀਤੇ ਜਾਣਗੇ।ਉਨ੍ਹਾਂ ਦਾ ਪਾਲਣ ਕਰਕੇ ਆਮ ਲੋਕਾਂ ਤੱਕ ਸੁਨੇਹੇ ਪੁਹੁੰਚਾਏ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿਹਾ ਕਿ ਤਾਲਮੇਲ ਕਮੇਟੀ ਵਿੱਚ ਤਿੰਨਾਂ ਜਥੇਬੰਦੀਆਂ ਦੇ ਪੰਜ ਪੰਜ ਨੁਮਾਇੰਦੇ ਲਏ ਜਾਣਗੇ, ਉਨ੍ਹਾਂ ਦੇ ਅਧਾਰ ‘ਤੇ ਹੀ ਇਹ ਤਾਲਮੇਲ ਕਮੇਟੀ ਕੰਮ ਕਰੇਗੀ।
               ਇਸ ਮੌਕੇ ਕੋਹਾੜਾ ਦੀ ਪੰਚਾਇਤ ਨੇ ਸੰਯੁਕਤ ਮੋਰਚੇ ਨੂੰ ਪੂਰੀ ਤਰ੍ਹਾਂ ਸਮਰਥਨ ਦਿੰਦੇ ਹੋਏ ਕਿਹਾ ਕਿ ਜੋ ਵੀ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਹੋਵੇਗਾ, ਉਸ ਸਬੰਧੀ ਕੋਹਾੜਾ ਦੀ ਗਰਾਮ ਪੰਚਾਇਤ ਪੂਰੀ ਤਰ੍ਹਾਂ ਸਾਥ ਦੇਵੇਗੀ।
               ਅੱਜ ਦੀ ਮੀਟਿੰਗ ਵਿੱਚ ਲਛਮਣ ਸਿੰਘ ਕੂੰਮਕਲਾਂ, ਜਥੇਦਾਰ ਅਮਰਜੀਤ ਸਿੰਘ ਬਾਲਿਓਂ, ਗੁਰਚਰਨ ਸਿੰਘ ਸਰਪੰਚ, ਬਲਵਿੰਦਰ ਸਿੰਘ ਬਿੱਟੂ ਚੌਂਤਾ, ਸਰਦੂਲ ਸਿੰਘ ਪ੍ਰਤਾਪਗੜ੍ਹ, ਜਸਵਿੰਦਰ ਸਿੰਘ ਬਿੱਟੂ ਮਿਆਣੀ, ਦਲਵੀਰ ਸਿੰਘ, ਰਜਿੰਦਰ ਸਿੰਘ ਸੋਨੀ, ਰੁਪਿੰਦਰ ਸਿੰਘ ਭੰਗੂ, ਸਹਿਜਪ੍ਰੀਤ ਸਿੰਘ ਬੌੜੇ, ਹਰਜਿੰਦਰ ਸਿੰਘ, ਹਰਮਿੰਦਰ ਸਿੰਘ ਬਲੀਏਵਾਲ, ਹੁਸ਼ਿਆਰ ਸਿੰਘ ਉਪਲਾਂ, ਨਾਜਰ ਸਿੰਘ ਰਾਏਪੁਰ, ਗੁਰਮੁੱਖ ਸਿੰਘ ਚੱਕ ਸਰਵਣਨਾਥ ਸਿੰਘ, ਸਵਰਨ ਸਿੰਘ ਘੁਲਾਲ, ਮਲਕੀਤ ਸਿੰਘ ਘੁਲਾਲ, ਸੁਖਵਿੰਦਰ ਸਿੰਘ ਰਤਨਗੜ੍ਹ, ਮਲਕੀਤ ਸਿੰਘ ਸੇਖੋਵਾਲ, ਗੁਰਬਚਨ ਸਿੰਘ ਸੇਖੋਵਾਲ, ਪਰਮਜੀਤ ਸਿੰਘ ਮਾਛੀਵਾੜਾ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਕਿਸਾਨ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …