Wednesday, April 1, 2026

ਨਵ ਨਿਯੁੱਕਤ ਡਿਪਟੀ ਡਾਇਰੈਕਟਰ ਖੇਡਾਂ ਗੁਰਲਾਲ ਸਿੰਘ ਰਿਆੜ ਸਨਮਾਨਿਤ

ਅੰਮ੍ਰਿਤਸਰ, 15 ਸਤੰਬਰ (ਸੁਖਬੀਰ ਸਿੰਘ) – ਜ਼ਿਲ੍ਹਾ ਖੇਡ ਅਫ਼ਸਰ ਅੰਮ੍ਰਿਤਸਰ ਗੁਰਲਾਲ ਸਿੰਘ ਰਿਆੜ ਨੂੰ ਡਿਪਟੀ ਡਾਇਰੈਕਟਰ ਖੇਡਾਂ ਪੰਜਾਬ ਬਣਨ ’ਤੇ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ.) ਅੰਮ੍ਰਿਤਸਰ ਵਲੋਂ ਸਨਮਾਨਿਤ ਕੀਤਾ ਗਿਆ।ਕਲੱਬ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਦੱਸਿਆ ਕਿ ਮੌਜ਼ੂਦਾ ਸਮੇਂ ਵਿੱਚ ਅੰਮ੍ਰਿਤਸਰ ਵਿਖੇ ਬਤੌਰ ਜਿਲ੍ਹਾ ਖੇਡ ਅਫ਼ਸਰ ਸੇਵਾਵਾਂ ਨਿਭਾਅ ਰਹੇ ਗੁਰਲਾਲ ਸਿੰਘ ਰਿਆੜ ਨੂੰ ਪੰਜਾਬ ਸਰਕਾਰ ਨੇ ਡਿਪਟੀ ਡਾਇਰੈਕਟਰ ਖੇਡਾਂ ਨਿਯੁੱਕਤ ਕੀਤਾ ਹੈ।ਜਿਲ੍ਹਾ ਗੁਰਦਾਸਪੁਰ ਦੇ ਪਿੰਡ ਭਾਮੜੀ ਨਾਲ ਸਬੰਧਿਤ ਗੁਰਲਾਲ ਸਿੰਘ ਰਿਆੜ ਅੱਜਕਲ ਜੀ.ਟੀ ਰੋਡ ਛੇਹਰਟਾ ਸਥਿਤ ਸੰਧੂ ਕਾਲੋਨੀ ਵਿਖੇ ਰਹਿ ਰਹੇ ਹਨ।
ਮੱਟੂ ਨੇ ਦੱਸਿਆ ਕਿ 1989 ‘ਚ ਡੀ.ਐਸ.ਓ ਗੁਰਲਾਲ ਸਿੰਘ ਰਿਆੜ ਨੇ ਸਰਹੱਦੀ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਪਠਾਨਕੋਟ ਵਿਖੇ ਜੂਨੀਅਰ ਸਪੋਰਟਸ ਅਫ਼ਸਰ ਤੈਰਾਕੀ ਵਜੋਂ ਪਹਿਲਾ ਸਰਕਾਰੀ ਅਹੁੱਦਾ ਸੰਭਾਲਿਆ। ਇਹਨਾਂ ਨੇ ਸਿੰਗਾਪੁਰ ਤੋਂ ਰੈਫਰੀ ਕੋਚ ਦਾ ਟੈਸਟ ਪਾਸ ਕੀਤਾ ਤੇ ਕਾਮਨਵੈਲਥ ਤੇ ਵਰਲਡ ਮਿਲਟਰੀ ਖੇਡਾਂ ਵਿਚ ਬਤੌਰ ਟੈਕਨੀਕਲ ਅਫਸਰ ਦੀਆਂ ਸੇਵਾਵਾਂ ਨਿਭਾਈਆਂ।ਤੈਰਾਕੀ ਖੇਡ ਖੇਤਰ ਵਿਚ ਇਹਨਾਂ ਵੱਲੋਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਬਦਲੇ ਸੰਨ 2011 ਦੇ ਵਿੱਚ ਪੰਜਾਬ ਸਰਕਾਰ ਨੇ ਉਨਾਂ ਨੂੰ ਜਿਲ੍ਹਾ ਕਪੂਰਥਲਾ ਦਾ ਜਿਲ੍ਹਾ ਖੇਡ ਅਫ਼ਸਰ ਨਿਯੁੱਕਤ ਕੀਤਾ।2016 ਤੋਂ ਉਹ ਗੁਰੂ ਦੀ ਨਗਰੀ ਅੰਮ੍ਰਿਤਸਰ ਵਿਖੇ ਬਤੌਰ ਡੀ.ਐਸ.ਓ ਸੇਵਾਵਾਂ ਨਿਭਾਅ ਰਹੇ ਹਨ।ਇਹਨਾਂ ਦੀ ਵਿਲੱਖਣ ਕਾਰਜਸ਼ੈਲੀ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਉਨਾਂ ਨੂੰ ਡਿਪਟੀ ਡਾਇਰੈਕਟਰ ਖੇਡਾਂ ਪੰਜਾਬ ਦਾ ਅਹੁੱਦਾ ਦੇ ਕੇ ਨਿਵਾਜਿਆ ਹੈ ।
                ਇਸ ਮੌਕੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਤੋਂ ਇਲਾਵਾ ਕੌਂਸਲਰ ਪਤੀ ਅਤੇ ਸੀਨੀਅਰ ਕਾਂਗਰਸੀ ਆਗੂ ਸਤੀਸ਼ ਬੱਲੂ, ਅਰਜੁਨਾ ਐਵਾਰਡੀ ਹਰਦੀਪ ਸਿੰਘ ਭੁੱਲਰ, ਵੈਲਫ਼ੇਅਰ ਸੋਸਾਇਟੀ ਸੰਧੂ ਕਾਲੋਨੀ ਦੇ ਪ੍ਰਧਾਨ ਸਵਰਨ ਸਿੰਘ ਸੰਧੂ, ਰਵਿੰਦਰ ਸਿੰਘ ਬਾਵਾ, ਰਾਕੇਸ਼ ਸਿੰਘ, ਸੁੱਖਪਾਲ ਸਿੰਘ, ਉਤਮ ਸਿੰਘ, ਇੰਦਰਮੋਹਨ ਸ਼ਰਮਾ, ਜਾਗੀਰ ਸਿੰਘ, ਦਿਲਦਾਰ ਸਿੰਘ, ਸੁਖਵਿੰਦਰ ਸਿੰਘ, ਗੁਰਦੀਪ ਸਿੰਘ ਵਾਲੀਆ ਅਤੇ ਬਲਜਿੰਦਰ ਸਿੰਘ ਮੱਟੂ ਮੌਜ਼ੂਦ ਸਨ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …