ਕਿਹਾ, ਕੋਰੋਨਾ ਵਿਰੁੱਧ ਲੜਾਈ ਵਿੱਚ ਵੈਕਸੀਨ ਬਿਲਕੁੱਲ ਸੁਰੱਖਿਅਤ ਤੇ ਪ੍ਰਭਾਵਸ਼ਾਲੀ
ਨਵਾਂਸ਼ਹਿਰ, 17 ਸਤੰਬਰ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਨੂੰ ਹਰਾ ਕੇ ‘ਮਿਸ਼ਨ ਫਤਿਹ’ ਦੀ ਪ੍ਰਾਪਤੀ ਲਈ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ
ਤਹਿਤ ਸਿਹਤ ਬਲਾਕ ਮੁਜੱਫਰਪੁਰ ਅਧੀਨ 17 ਥਾਵਾਂ `ਤੇ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਗਏ।
ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਨੇ ਅੱਜ ਸਥਾਨਕ ਪਿੰਡ ਲੰਗੜੋਆ ਅਤੇ ਕੋਟ ਰਾਂਝਾ ਵਿਖੇ ਟੀਕਾਕਰਨ ਦੇ ਕੰਮਕਾਜ਼ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਪੂਰੇ ਬਲਾਕ ਵਿੱਚ ਤਕਰੀਬਨ ਚਾਰ ਹਜ਼ਾਰ ਯੋਗ ਵਿਅਕਤੀਆਂ ਨੇ ਵੈਕਸੀਨ ਲਗਵਾਈ।
ਮਿਸ਼ਨ ਫਤਿਹ ਤਹਿਤ ਮੈਗਾ ਟੀਕਾਕਰਨ ਮੁਹਿੰਮ ਤਹਿਤ ਸਿਹਤ ਬਲਾਕ ਮੁਜ਼ੱਫਰਪੁਰ ਅਧੀਨ ਕਮੇਟੀ ਘਰ ਰਾਹੋਂ, ਕਮਿਊਨਿਟੀ ਸੈਂਟਰ ਉਸਮਾਨਪੁਰ, ਗੁਰਦੁਆਰਾ ਸਾਹਿਬ ਸਲੋਹ, ਮਿੰਨੀ ਪੀ.ਐਸ.ਸੀ ਜਾਡਲਾ, ਗੁਰਦੁਆਰਾ ਸਾਹਿਬ ਘਟਾਰੋਂ, ਗੁਰਦੁਆਰਾ ਸਾਹਿਬ ਸ਼ੇਖਾ ਮਜ਼ਾਰਾ, ਗੁਰਦੁਆਰਾ ਸਾਹਿਬ ਸਨਾਵਾ, ਗੁਰਦੁਆਰਾ ਸਾਹਿਬ ਲੰਗੜੋਆ, ਗੁਰਦੁਆਰਾ ਸਾਹਿਬ ਮੱਲਪੁਰ ਅੜਕਾਂ, ਪੰਚਾਇਤ ਘਰ ਵਜ਼ੀਦਪੁਰ, ਗੁਰਦੁਆਰਾ ਸਾਹਿਬ ਕਰਿਆਮ, ਪਿੰਡ ਸ਼ਮਸ਼ਪੁਰ, ਗੁਰਦੁਆਰਾ ਸਾਹਿਬ ਦਿਲਾਵਰਪੁਰ, ਗੁਰਦੁਆਰਾ ਸਾਹਿਬ ਬੜਵਾ, ਗੁਰਦੁਆਰਾ ਸਾਹਿਬ ਭੰਗਲ ਕਲਾਂ, ਗੁਰਦੁਆਰਾ ਸਾਹਿਬ ਕੋਟ ਰਾਂਝਾ ਅਤੇ ਗੁਰਦੁਆਰਾ ਸਾਹਿਬ ਮੁਬਾਰਕਪੁਰ ਆਦਿ ਸਥਾਨਾਂ `ਤੇ ਟੀਕਾਕਰਨ ਕੀਤਾ ਗਿਆ।
ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਵੈਕਸੀਨ ਕੋਰੋਨਾ ਵਿਰੁੱਧ ਲੜਾਈ ਵਿਚ ਬਿਲਕੁੱਲ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਹੈ। ਕੋਰੋਨਾ ਵਾਇਰਸ ਦੇ ਮੁਕੰਮਲ ਖਾਤਮੇ ਤੱਕ ਟੀਕਾਕਰਨ ਕਰਵਾਉਣਾ ਬੇਹੱਦ ਜ਼ਰੂਰੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਐਕਸਟੈਂਸ਼ਨ ਐਜੂਕੇਟਰ ਮਨਿੰਦਰ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜ਼ੂਦ ਸਨ।
Punjab Post Daily Online Newspaper & Print Media