Sunday, March 29, 2026

ਅਕਾਲੀ ਆਗੂ ਢਿੱਲੋਂ ਦੀ ਅਗਵਾਈ ਹੇਠ ਅਕਾਲੀਆਂ ਦੇ ਵਿਸ਼ਾਲ ਜਥੇ ਨੇ ਦਿੱਲੀ ਵੱਲ ਘੱਤੀਆਂ ਵਹੀਰਾਂ

ਸਮਰਾਲਾ, 17 ਸਤੰਬਰ (ਇੰਦਰਜੀਤ ਸਿੰਘ ਕੰਗ) – ਸ਼ੋ੍ਰਮਣੀ ਅਕਾਲੀ ਦਲ ਵਲੋਂ 17 ਸਤੰਬਰ ਨੂੰ ਦਿੱਲੀ ਵਿਖੇ ਕੇਂਦਰ ਸਰਕਾਰ ਵਿਰੁੱਧ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਸਦ ਵਿੱਚ ਪਾਸ ਕੀਤੇ ਕਾਲੇ ਕਾਨੂੰਨਾਂ ਨੂੰੂ ਇੱਕ ਸਾਲ ਪੂਰਾ ਹੋਣ ਤੇ, ਰੋਸ ਵਜੋਂ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਤੋਂ ਸੰਸਦ ਭਵਨ ਤੱਕ ਰੋਸ ਮਜ਼ਾਹਰਾ ਕਰਕੇ ‘ਕਾਲਾ ਦਿਵਸ’ ਮਨਾਉਣ ਦਾ ਜੋ ਫੈਸਲਾ ਕੀਤਾ ਗਿਆ ਹੈ, ਉਸ ਤਹਿਤ ਸਮਰਾਲਾ ਵਿਧਾਨ ਸਭਾ ਹਲਕੇ ਤੋਂ ਸ਼ੋ੍ਰਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਢਿਲੋਂ ਦੀ ਅਗਵਾਈ ਹੇਠ ਹਲਕੇ ਦੇ ਅਕਾਲੀਆਂ ਅਤੇ ਬਸਪਾ ਆਗੂਆਂ ਤੇ ਵਰਕਰਾਂ ਵਲੋਂ ਦਿੱਲੀ ਲਈ ਵਹੀਰਾਂ ਘੱਤੀਆਂ ਗਈਆਂ।ਪਰਮਜੀਤ ਸਿੰਘ ਢਿੱਲੋਂ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਸਾਰੇ ਹਲਕਿਆਂ ਤੋਂ ਲੱਖਾਂ ਦੀ ਗਿਣਤੀ ਵਿੱਚ ਅਕਾਲੀ ਬਸਪਾ ਵਰਕਰ ਸੰਸਦ ਦੁਆਲੇ ਘੇਰਾ ਪਾਉਣਗੇ ਉਨ੍ਹਾਂ ਕਿਰਸਾਨਾਂ ਦੀ ਹਮਾਇਤ ਕਰਦੇ ਹੋਏ ਕਿਹਾ ਕਿ ਦਿੱਲੀ ਦੇ ਬਾਰਡਰਾਂ ‘ਤੇ ਬੈਠੇ ਕਿਸਾਨ ਆਪਣੇ ਇਰਾਦਿਆਂ ਵਿੱਚ ਪਰਪੱਕ ਹਨ, ਜਦੋਂ ਤੱਕ ਮੋਦੀ ਦੇ ਬਣਾਏ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਉਹ ਵਾਪਸ ਘਰਾਂ ਨੂੰ ਨਹੀਂ ਮੁੜਨਗੇ।
                   ਦਿੱਲੀ ਲਈ ਰਵਾਨਾ ਹੋਏ ਕਾਫਲੇ ਵਿੱਚ ਸੀਨੀ: ਅਕਾਲੀ ਆਗੂ ਰਾਜਿੰਦਰ ਸਿੰਘ ਢਿੱਲੋਂ, ਭੁਪਿੰਦਰ ਸਿੰਘ ਢਿੱਲੋਂ, ਹਰਜਤਿੰਦਰ ਸਿੰਘ ਬਾਜਵਾ, ਉਜਾਗਰ ਸਿੰਘ ਬੈਨੀਪਾਲ, ਹਰਦੀਪ ਸਿੰਘ ਢਿੱਲੋਂ, ਅਮਰੀਕ ਸਿੰਘ ਹੇੜੀਆਂ, ਹਰਬੰਸ ਸਿੰਘ ਭਰਥਲਾ, ਜਸਮੇਲ ਸਿੰਘ ਬੌਂਦਲੀ, ਬਹਾਦਰ ਸਿੰਘ ਮਾਣਕੀ, ਰੁਪਿੰਦਰ ਸਿੰਘ ਬੈਨੀਪਾਲ ਰੂਬੀ, ਅਸ਼ੋਕ ਸੂਦ, ਰਵੀ ਥਾਪਰ, ਡਾ. ਪਰਵਿੰਦਰ ਸਿੰਘ ਬੱਲੀ, ਭਗਤ ਸਿੰਘ ਮਹਿਦੂਦਾਂ, ਦੇਸ ਰਾਜ ਰਹੀਮਾਬਾਦ, ਜਸਪਾਲ ਸਿੰਘ ਜੱਸ ਸ਼ਹਿਰੀ ਪ੍ਰਧਾਨ ਮਾਛੀਵਾੜਾ, ਸਰਬਜੀਤ ਸਿੰਘ ਢੰਡੇ, ਹਰਮਿੰਦਰ ਸਿੰਘ ਘੁਲਾਲ, ਹਰਜੋਤ ਸਿੰਘ ਮਾਂਗਟ ਬਲਾਕ ਸੰਮਤੀ ਮੈਂਬਰ, ਨਰੇਸ਼ ਖੁੱਲਰ, ਗੁਰਿੰਦਰ ਸਿੰਘ ਝਾੜ ਸਾਹਿਬ, ਗੁਰਦੇਵ ਸਿੰਘ ਪੀ.ਆਰ.ਓ, ਪਰਮਜੀਤ ਸਿੰਘ ਝੱਜ, ਸਰਕਲ ਪ੍ਰਧਾਨ ਰਣਧੀਰ ਸਿੰਘ ਭੱਟੀ, ਅੰਮਿ੍ਰਤਪਾਲ ਗੁਰੋਂ, ਸ਼ੰਕਰ ਕਲਿਆਣ, ਮਨਦੀਪ ਸਿੰਘ ਮੋਨੂੰ, ਰੁਪਿੰਦਰ ਸਿੰਘ ਛੌੜੀਆਂ, ਏਕਮਜੋਤ ਸਿੰਘ, ਮਨਦੀਪ ਚੋਪੜਾ, ਮਨਿੰਦਰ ਕੁਮਾਰ ਮਨੀ ਸੀਨੀ: ਮੀਤ ਪ੍ਰਧਾਨ ਸਮਰਾਲਾ, ਗੌਰਵ ਥਾਪਰ, ਗਗਨ ਥਾਪਰ, ਕੁਲਜਿੰਦਰ ਸਿੰਘ ਖੇੜਾ, ਕੁਲਵੰਤ ਸਿੰਘ ਜੱਗੀ, ਕਮਲਜੀਤ ਸਿੰਘ ਬੰਗੜ, ਰਵੀ ਤੂਰ, ਮੋਨੂੰ ਗੁਪਤਾ, ਹਰਿੰਦਰ ਸਿੰਘ ਪੱਪੂ, ਆਸ਼ੂ ਸ਼ਾਹੀ, ਗਗਨ ਆਦਿ ਸ਼ਾਮਲ ਸਨ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …