Saturday, March 28, 2026

ਸੀਨੀਅਰ ਪੱਤਰਕਾਰ ਦੇਵੇਂਦਰ ਸ਼ਰਮਾ ਦਾ ਸੰਖੇਪ ਬਿਮਾਰੀ ਉਪਰੰਤ ਦੇਹਾਂਤ- ਅੰਤਿਮ ਸਸਕਾਰ ਹੋਇਆ

ਅੰਮ੍ਰਿਤਸਰ, 19 ਸਤੰਬਰ (ਜਗਦੀਪ ਸਿੰਘ) – ਸਥਾਨਕ ਪਬਲਿਕ ਦਿਲਾਸਾ ਅਦਾਰੇ ਦੇ ਸੀਨੀਅਰ ਪੱਤਰਕਾਰ ਦੇਵੇਂਦਰ ਸ਼ਰਮਾ ਦਾ ਸੰਖੇਪ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ।ਸਾਹ ਦੀ ਤਕਲੀਫ ਕਾਰਣ ਦੇਵੇਂਦਰ ਸ਼ਰਮਾ ਨੂੰ ਵੱਲਾ ਬਾਈਪਾਸ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।ਜਿਥੇ ਤਕਲੀਫ ਵਧਣ ਕਾਰਣ ਉਨ੍ਹਾਂ ਨੂੰ ਮਾਲ ਰੋਡ ਦੇ ਇੱਕ ਪ੍ਰਾਈਵੇਟ ਹਸਪਤਾਲ ’ਚ ਰੈਫਰ ਕੀਤਾ ਗਿਆ।ਇਥੇ ਸ਼ੁਕਰਵਾਰ ਨੂੰ ਉਨ੍ਹਾਂ ਨੇ ਆਖਰੀ ਸਾਹ ਲਿਆ।ਦੇਵੇਂਦਰ ਸ਼ਰਮਾ ਦਾ ਮਾਰਵਾੜੀ ਸ਼ਮਸ਼ਾਨਘਾਟ ਵਿੱਚ ਅੰਤਮ ਸੰਸਕਾਰ ਕਰ ਦਿੱਤਾ ਗਿਆ।ਉਨ੍ਹਾਂ ਦੇ ਭਤੀਜੇ ਸਨੀਇੰਤ ਨੇ ਉਨ੍ਹਾਂ ਨੂੰ ਅਗਨੀ ਦਿੱਤੀ।ਉਨਾਂ ਦੇ ਸਸਕਾਰ ਸਮੇਂ ਵੱਡੀ ਗਿਣਤੀ ‘ਚ ਰਿਸ਼ਤੇਦਾਰਾਂ ਤੇ ਸਬੰਧੀਆਂ ਤੋਂ ਇਲਾਵਾ ਪੱਤਰਕਾਰ ਭਾਈਚਾਰਾ ਮੌਜ਼ੂਦ ਸਨ।ਇਹਨਾਂ ਵਿੱਚ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ, ਰਾਜਕੰਵਲ ਪ੍ਰੀਤ ਪਾਲ ਸਿੰਘ ਲੱਕੀ, ਪਬਲਿਕ ਦਿਲਾਸਾ ਅਖਬਾਰ ਦੇ ਮੁੱਖ ਸੰਪਾਦਕ ਸ਼ੁਭ ਦਰਸ਼ਨ ਜੀ, ਸਾਬਕਾ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਾ, ਡਾ. ਰਾਕੇਸ਼ ਸ਼ਰਮਾ, ਡਾ. ਸੰਜੀਵ ਆਨੰਦ, ਸਾਬਕਾ ਕੌਂਸਲਰ ਇਕਬਾਲ ਸਿੰਘ ਸ਼ੈਰੀ, ਸੁਧੀਰ ਸ਼ਰਮਾ, ਵਰਿੰਦਰ ਸ਼ਰਮਾ, ਮਾਸਟਰ ਗਰਿੰਦਰ ਸਿੰਘ, ਮਨਿੰਦਰ ਸਿੰਘ, ਸਰਜੀਤ ਸਿੰਘ ਬੌਸ, ਸਵਤੰਤਰ ਸ਼ਰਮਾ ਆਦਿ ਸ਼ਾਮਲ ਸਨ।ਦੱਸਣਯੋਗ ਹੈ ਕਿ ਦੇਵੇਂਦਰ ਸ਼ਰਮਾ ਦੀਆਂ ਦੋ ਬੇਟੀਆਂ ਹਨ।ਇਹਨਾਂ ਵਿਚੋਂ ਇੱਕ ਧੀ ਸੈਰੇਬਰਲ ਰੋਗ ਤੋਂ ਪੀੜ੍ਹਤ ਹੈ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …