ਅੰਮ੍ਰਿਤਸਰ, 23 ਸਤੰਬਰ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਮੈਨੇਜਮੈਂਟ ਵਲੋਂ ਅੱਜ ਡਾ: ਬਲਬੀਰ ਸਿੰਘ ਸੈਣੀ ਨੂੰ ਸੈਂਟਰਲ ਖ਼ਾਲਸਾ ਯਤੀਮਖਾਨਾ ਵਿਖੇ
ਦੁਬਾਰਾ ਆਨਰੇਰੀ ਸੁਪਰਡੈਂਟ ਨਿਯੁੱਕਤ ਕੀਤਾ ਗਿਆ ਹੈ।ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਅਜੀਤ ਸਿੰਘ ਬਸਰਾ ਅਤੇ ਹੋਰਨਾਂ ਹਾਜ਼ਰ ਮੈਂਬਰ ਸਾਹਿਬਾਨ ਨੇ ਮੂਲ ਮੰਤਰ ਦੇ ਪਾਠ ਕਰਨ ਉਪਰੰਤ ਸੈਣੀ ਨੂੰ ਸਿਰੋਪਾਓ ਅਤੇ ਫੁੱਲਾਂ ਦੇ ਸਿਹਰੇ ਪਾ ਕੇ ਯਤੀਮਖਾਨੇ ਦੇ ਸੁਪਰਡੈਂਟ ਵਜੋਂ ਸੇਵਾ ਸੌਂਪੀ।
ਜਿਕਰਯੋਗ ਹੈ ਕਿ ਉੱਚ ਵਿਦਿਅਕ ਯੋਗਤਾ ਪ੍ਰਾਪਤ ਐਮ.ਏ, ਐਮ.ਐਡ, ਪੀ.ਐਚ.ਡੀ ਡਾ: ਬਲਬੀਰ ਸਿੰਘ ਸੈਣੀ ਸੈਂਟਰਲ ਖ਼ਾਲਸਾ ਯਤੀਮਖਾਨਾ ਵਿਖੇ ਪਹਿਲਾਂ ਵੀ ਪੂਰੀ ਇਮਾਨਦਾਰੀ ਅਤੇ ਸਮਰਪਣ ਭਾਵ ਨਾਲ 11 ਸਾਲ ਬਤੌਰ ਸੁਪਰਡੈਂਟ ਆਨਰੇਰੀ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਮੋਜ਼ੂਦਾ ਸਮੇਂ ਵਿਚ ਵੀ ਉਹ ਮੈਂਬਰ ਇੰਚਾਰਜ ਪ੍ਰੋ: ਵਰਿਆਮ ਸਿੰਘ ਅਤੇ ਮੋਹਨਜੀਤ ਸਿੰਘ ਭੱਲਾ ਦੀ ਅਗਵਾਈ ਹੇਠ ਯਤੀਮਖਾਨਾ ਸੁਪਰਡੈਂਟ ਦੇ ਅਹੁੱਦੇ ‘ਤੇ ਆਨਰੇਰੀ ਸੇਵਾਵਾਂ ਹੀ ਨਿਭਾਉਂਦੇ ਰਹਿਣਗੇ।
ਇਸ ਮੋਕੇ ਚੀਫ਼ ਯਤੀਮਖਾਨਾ ਦੇ ਮੈਂਬਰ ਇੰਚਾਰਜ਼ ਮੋਹਨਜੀਤ ਸਿੰਘ ਭੱਲਾ, ਪ੍ਰੋ: ਹਰੀ ਸਿੰਘ, ਸੁਖਜਿੰਦਰ ਸਿੰਘ ਪ੍ਰਿੰਸ, ਰਬਿੰਦਰਬੀਰ ਸਿੰਘ ਭੱਲਾ, ਪ੍ਰੋ: ਸੂਬਾ ਸਿੰਘ ਤੇ ਹੋਰ ਮੈਂਬਰਾਂ ਤੋਂ ਇਲਾਵਾ ਪ੍ਰਿੰਸੀਪਲ ਜਸਵਿੰਦਰ ਕੋਰ ਮਾਹਲ, ਇੰਦਰਜੀਤ ਸਿੰਘ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media